=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

34 ਸਾਲਾਂ ਔਰਤ 80 ਸਾਲਾਂ ਬਜ਼ੁਰਗ ਦੀ ਰੀਲਸ ਵੇਖ ਹੋਈ ਦੀਵਾਨੀ , ਰਚਾ ਲਿਆ ਵਿਆਹ

ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੀਆਂ ਜੋੜੀਆਂ ਇੰਸਟਾਗਰਾਮ ਉੱਪਰ ਮਿਲੀਆਂ ਹਨ, ਇੰਸਟਾਗਰਾਮ ਉੱਪਰ ਮਿਲਦੇ ਹਨ,ਦੋਸਤੀ ਹੁੰਦੀ ਹੈ, ਗੱਲ ਪਿਆਰ ਤੱਕ ਪਹੁੰਚਦੀ ਹੈ ਤੇ ਫਿਰ ਆਖਿਰ ਵਿਆਹ ਹੋ ਜਾਂਦਾ ਹੈ l ਅਜਿਹੀਆਂ ਬਹੁਤ ਸਾਰੀਆਂ ਜੋੜੀਆਂ ਹਨ ਜੋ ਇਸ ਤਰੀਕੇ ਦੇ ਨਾਲ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋਈਆਂ ਪਈਆਂ ਹਨ। ਪਰ ਅੱਜ ਤੁਹਾਨੂੰ ਇੱਕ ਅਜਿਹੀ ਜੋੜੀ ਬਾਰੇ ਦੱਸਾਂਗੇ ਜਿੱਥੇ 34 ਸਾਲਾਂ ਔਰ 80 ਸਾਲਾ ਬਜ਼ੁਰਗ ਦੀ ਰੀਲ ਵੇਖ ਕੇ ਇੰਨੀ ਜਿਆਦਾ ਦੀਵਾਨੀ ਹੋ ਗਈ ਕਿ ਉਸ 80 ਸਾਲਾਂ ਦੇ ਸ਼ਖਸ ਨਾਲ ਇਸ ਔਰਤ ਵੱਲੋਂ ਵਿਆਹ ਕਰਵਾ ਲਿਆ ਗਿਆ l

ਮਾਮਲਾ ਮੱਧ ਪ੍ਰਦੇਸ਼ ਦੇ ਅਗਰ ਮਾਲਵਾ ਜ਼ਿਲ੍ਹੇ ਤੋਂ ਸਾਹਮਣੇ ਆਇਆ l ਜਿੱਥੇ ਇੱਕ 34 ਸਾਲ ਦੀ ਔਰਤ ਨੇ ਇੱਕ 80 ਸਾਲ ਦੇ ਬਜ਼ੁਰਗ ਨੂੰ ਆਪਣਾ ਦਿਲ ਦੇ ਦਿੱਤਾ, ਇਸ ਜੋੜੇ ਦੀ ਪ੍ਰੇਮ ਕਹਾਣੀ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬਜ਼ੁਰਗ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ ਤੇ ਉਸ ਦੀਆਂ ਰੀਲਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇੰਸਟਾਗ੍ਰਾਮ ‘ਤੇ ਉਸ ਦੀਆਂ ਰੀਲਾਂ ਦੇਖ ਕੇ 34 ਸਾਲਾ ਔਰਤ ਨੂੰ ਬਜ਼ੁਰਗ ਵਿਅਕਤੀ ਨਾਲ ਪਿਆਰ ਹੋ ਗਿਆ। ਔਰਤ ਨੂੰ ਬਜ਼ੁਰਗ ਨਾਲ ਇੰਨਾ ਪਿਆਰ ਹੋ ਗਿਆ ਕਿ ਉਸ ਨੇ ਉਸ ਨਾਲ ਆਪਣੀ ਜ਼ਿੰਦਗੀ ਬਿਤਾਉਣ ਦਾ ਫੈਸਲਾ ਕਰ ਲਿਆ ਤੇ ਦੁਨੀਆ-ਸਮਾਜ ਤੇ ਜ਼ਿੰਮੇਵਾਰੀਆਂ ਨੂੰ ਛੱਡ ਕੇ ਬਜ਼ੁਰਗ ਨਾਲ ਵਿਆਹ ਕਰਨ ਨੂੰ ਤਿਆਰ ਹੋ ਗਈ।

ਫਿਲਹਾਲ 80 ਸਾਲ ਦੇ ਲਾੜੇ ਅਤੇ 34 ਸਾਲ ਦੀ ਲਾੜੀ ਦਾ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ਦੇ ਉੱਪਰ ਇਸ ਜੋੜੇ ਦੀਆਂ ਕਾਫੀ ਤਸਵੀਰਾਂ ਵੀ ਵਾਇਰਲ ਹੁੰਦੀਆਂ ਪਈਆਂ ਹਨ ਤੇ ਲੋਕ ਹੈਰਾਨਗੀ ਦਾ ਵੀ ਪ੍ਰਗਟਾਵਾ ਕਰਦੇ ਪਏ ਹਨ। ਜ਼ਿਕਰ ਯੋਗ ਹੈ ਕਿ 80 ਸਾਲਾਂ ਬਾਲੂਰਾਮ ਕਰੀਬ 2 ਸਾਲ ਪਹਿਲਾਂ ਗੰਭੀਰ ਡਿਪਰੈਸ਼ਨ ਵਿੱਚ ਚਲਾ ਗਿਆ ਸੀ। ਬਾਲੂਰਾਮ ਦਾ ਇੱਕ ਪੁੱਤਰ ਅਤੇ ਤਿੰਨ ਧੀਆਂ ਹਨ। ਸਾਰੇ ਵਿਆਹੇ ਹੋਏ ਹਨ ਅਤੇ ਵੱਖਰੇ ਰਹਿੰਦੇ ਹਨ। ਪਰ ਹੁਣ ਇਸ ਵਿਅਕਤੀ ਨੇ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕੀਤੀ ਹੈ ਤੇ ਲੋਕ ਇਹਨਾਂ ਨੂੰ ਵਧਾਈਆਂ ਦਿੰਦੇ ਪਏ ਹਨ l




error: Content is protected !!