ਆਈ ਤਾਜਾ ਵੱਡੀ ਖਬਰ

ਕਹਿੰਦੇ ਨੇ ਕਿ ਕਈ ਵਾਰ ਪਰਮਾਤਮਾ ਇਨਾ ਜਿਆਦਾ ਮਿਹਰਬਾਨ ਹੋ ਜਾਂਦਾ ਹੈ ਕਿ ਮਨੁੱਖ ਦੀ ਝੋਲੀ ਪਾਈਆਂ ਖੁਸ਼ੀਆ ਮਨੁੱਖ ਕੋਲੇ ਬਰਦਾਸ਼ ਨਹੀਂ ਹੋ ਪਾਉਂਦੀਆਂ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਸ਼ਖਸ ਦੇ ਜੀਵਨ ਦੇ ਵਿੱਚ ਇਨੀਆਂ ਖੁਸ਼ੀਆਂ ਆਉਂਦੀਆਂ ਹਨ ਕਿ ਉਹ ਖੁਸ਼ੀ ਵਿੱਚ ਉਲਛਲਨਾ ਸ਼ੁਰੂ ਕਰ ਦਿੰਦਾ ਹੈ, ਪਰ ਇਸੇ ਦੌਰਾਨ ਇੱਕ ਅਜਿਹੀ ਘਟਨਾ ਵਾਪਰਦੀ ਹੈ ਕਿ ਉਸ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ । ਪੜ੍ ਕੇ ਹੈਰਾਨੀ ਹੋ ਰਹੀ ਹੈ ਨਾ, ਪਰ ਅਜਿਹਾ ਹੋ ਚੁੱਕਿਆ ਹੈ l ਦੱਸ ਦਈਏ ਕਿ ਇੱਕ ਬੰਦੇ ਨੇ ਕੈਸੀਨੋ ਵਿੱਚ ਇੰਨੇ ਪੈਸੇ ਜਿੱਤ ਲਏ ਕਿ ਉਹ ਖੁਸ਼ੀ ਬਰਦਾਸ਼ਤ ਨਾ ਕਰ ਸਕਿਆ ਤੇ ਉਹ ਖੁਸ਼ੀ ਵਿੱਚ ਉੱਥੇ ਨੱਚਣ ਟਪਣ ਲੱਗ ਪਿਆ l

ਪਰ ਇਸੇ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈਂ ਜਾਂਦਾ ਹੈ, ਤੇ ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ। ਇਹ ਹੈਰਾਨ ਕਰਨ ਵਾਲੀ ਘਟਨਾ ਸਿੰਗਾਪੁਰ ‘ਚ ਵਾਪਰੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ l ਉੱਥੇ ਹੀ ਇਸ ਵੀਡੀਓ ਨੂੰ ਲੈ ਕੇ ਵੱਖੋ ਵੱਖਰੀਆਂ ਅਖਬਾਰਾਂ ਦੇ ਵਿੱਚ ਖਬਰਾਂ ਵੀ ਛਪੀਆਂ ਹਨ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸ਼ਖਸ ਕਸੀਨੋ ਦੇ ਵਿੱਚ 3.2 ਮਿਲੀਅਨ ਪੌਂਡ ਭਾਰਤੀ ਕਰੰਸੀ ਮੁਤਾਬਕ ਲਗਭਗ 34 ਕਰੋੜ ਰੁਪਏ ਦਾ ਜੈਕਪਾਟ ਜਿੱਤ ਲੈਂਦਾ ਹੈ l ਇਹ ਜਿੱਤਣ ਤੋਂ ਬਾਅਦ ਵਿਅਕਤੀ ਨੇ ਖੁਸ਼ੀ ਨਾਲ ਹਵਾ ‘ਚ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਅਗਲੇ ਹੀ ਪਲ ਉਹ ਗਸ਼ ਖਾ ਕੇ ਹੇਠਾਂ ਡਿੱਗ ਪਿਆ।

ਇਸ ਦੌਰਾਨ ਸਭ ਨੂੰ ਲੱਗਾ ਕਿ ਸ਼ਾਇਦ ਇਹ ਸ਼ਖਸ ਡਰਾਮੇ ਕਰਦਾ ਪਿਆ ਹੈ ਪਰ ਜਦੋਂ ਉਹ ਕਾਫੀ ਸਮਾਂ ਨਹੀਂ ਉੱਠਿਆ ਤਾਂ ਫਿਰ ਉਸ ਨੂੰ ਮੌਕੇ ਤੇ ਹਸਪਤਾਲ ਲਜਾਇਆ ਗਿਆ l ਪਰ ਅਗਲੇ ਹੀ ਪਲ ਉਹ ਬੇਹੋਸ਼ ਹੋ ਗਿਆ ਤਾਂ ਉਥੇ ਮੌਜੂਦ ਲੋਕਾਂ ਅਤੇ ਕਰਮਚਾਰੀਆਂ ਵਿਚ ਹਫੜਾ-ਦਫੜੀ ਮਚ ਗਈ। ਵਾਇਰਲ ਹੋ ਰਹੀ ਵੀਡੀਓ ‘ਚ ਬੰਦੇ ਦੇ ਨਾਲ ਗਈ ਔਰਤ ਉੱਚੀ-ਉੱਚੀ ਰੋਂਦੀ ਹੈ ਅਤੇ ਮਦਦ ਲਈ ਬੇਨਤੀ ਕਰਦੀ ਦਿਖਾਈ ਦਿੰਦੀ ਹੈ।

ਵਾਇਰਲ ਹੋਈ ਵੀਡੀਓ ਦੇ ਵਿੱਚ ਸਾਰੇ ਘਟਨਾਕ੍ਰਮ ਨੂੰ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸ਼ਖਸ ਪੈਸੇ ਜਿੱਤਣ ਤੋਂ ਬਾਅਦ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਾ ਹੋਇਆ ਦਿਖਾਈ ਦਿੰਦਾ ਹੈ ਕਿ ਇਸੇ ਦੌਰਾਨ ਉਹ ਜ਼ਮੀਨ ਤੇ ਡਿੱਗ ਜਾਂਦਾ ਹੈ ਤੇ ਹੁਣ ਉਸਦੀ ਹਾਲਤ ਡਾਕਟਰਾਂ ਦੇ ਵੱਲੋਂ ਸਥਿਰ ਦੱਸੀ ਜਾ ਰਹੀ ਹੈ l


ਤਾਜਾ ਜਾਣਕਾਰੀ
34 ਕਰੋੜ ਦਾ ਜੈਕਪਾਟ ਲੱਗਣ ਤੇ ਨੌਜਵਾਨ ਖੁਸ਼ੀ ਚ ਲਗਿਆ ਉਛਲਣ , ਪਰ ਪੈ ਗਿਆ ਦਿਲ ਦਾ ਦੌਰਾ
ByadminJune 29, 2024Comments Off on 34 ਕਰੋੜ ਦਾ ਜੈਕਪਾਟ ਲੱਗਣ ਤੇ ਨੌਜਵਾਨ ਖੁਸ਼ੀ ਚ ਲਗਿਆ ਉਛਲਣ , ਪਰ ਪੈ ਗਿਆ ਦਿਲ ਦਾ ਦੌਰਾ
Previous Postਪੰਜਾਬ : ਮਾਂ ਨਾਲ ਗੋਲਗੱਪੇ ਖਾਣ ਗਏ ਪੁੱਤ ਨਾਲ ਵਾਪਰੀ ਵੱਡੀ ਅਣਹੋਣੀ , ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ
Next Postਪੰਜਾਬ ਚ ਇਥੇ ਵਾਪਰਿਆ ਭਿਆਨਕ ਦਰਦਨਾਕ ਹਾਦਸਾ , ਹੋਈ 2 ਨੌਜਵਾਨਾਂ ਦੀ ਮੌਤ