ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਨਵੀਂ ਦਿੱਲੀ: ਵ੍ਹਟਸਐਪ ਦੁਨੀਆ ਭਰ ‘ਚ ਸਭ ਤੋਂ ਵੱਧ ਇਸਤੇਮਾਲ ਕੀਤੀ ਜਾਣ ਵਾਲੀ ਮੈਸੇਜਿੰਗ ਐਪ ਹੈ। ਦੁਨੀਆ ਭਰ ਦੇ ਲੋਕ ਇਸਨੂੰ ਇਸਤੇਮਾਲ ਕਰਦੇ ਹਨ। ਕਰੋੜਾਂ ਲੋਕਾਂ ਨੇ ਇਸਨੂੰ ਡਾਊਨਲੋਡ ਕੀਤਾ ਹੋਇਆ ਹੈ ਤੇ ਵ੍ਹਟਸਐਪ ਅੱਜ ਸਾਡੇ ਬਹੁਤ ਜ਼ਰੂਰੀ ਹੋ ਗਿਆ ਹੈ ਤੇ ਆਪਸ ‘ਚ ਸਾਨੂ ਇੱਕ ਦੂਜੇ ਨਾਲ ਜੋੜ ਕੇ ਰੱਖਦਾ ਹੈ।
ਆਏ ਦਿਨ ਵ੍ਹਟਸਐਪ ਆਪਣੇ ਯੂਜ਼ਰਸ ਲਈ ਕੋਈ ਨਾ ਕੋਈ ਨਵਾਂ ਫ਼ੀਚਰ ਕਢਦਾ ਰਹਿੰਦਾ ਹੈ। ਪਰ ਇਸ ਵਾਰ ਵ੍ਹਟਸਐਪ ਨੇ ਕੋਈ ਨਵਾਂ ਫ਼ੀਚਰ ਲੌਂਚ ਨਹੀਂ ਕੀਤਾ ਸਗੋਂ ਆਪਣੇ ਯੂਜ਼ਰਸ ਨੂੰ ਵੱਡਾ ਝਟਕਾ ਦਿੱਤਾ ਹੈ। ਨਵੇਂ ਸਾਲ ਤੇ ਵ੍ਹਟਸਐਪ ਕੁਝ ਸਮਾਰਟਫੋਨਾਂ ‘ਤੇ ਬੰਦ ਹੋ ਜਾਵੇਗਾ।
ਜਿਹੜੇ ਯੂਜ਼ਰਸ ਹਲੇ ਵੀ Nokia S40 ਓਪਰੇਟਿੰਗ ਸਿਸਟਮ ਇਸਤੇਮਾਲ ਕਰ ਰਹੇ ਹਨ ਉਹਨਾਂ ਦੇ ਫੋਨਾਂ ਲਈ ਵ੍ਹਟਸਐਪ ਨਵੇਂ ਫ਼ੀਚਰ ਡੇਵਲਪ ਨਹੀਂ ਕਰੇਗਾ। ਇਸਦੇ ਨਾਲ ਹੀ Nokia S40 ‘ਤੇ ਕੰਮ ਕਰ ਰਹੇ ਮੋਬਾਈਲ ਫੋਨਾਂ ਤੇ ਵ੍ਹਟਸਐਪ ਦੇ ਕੁਝ ਫ਼ੀਚਰ ਕਦੇ ਵੀ ਚਲਣਾ ਬੰਦ ਹੋ ਸਕਦੇ ਹਨ।
ਇਸਤੋਂ ਇਲਾਵਾ ਐਂਡਰਾਇਡ ਵਰਜਨ 2.3.7 ਅਤੇ ਇਸਤੋਂ ਪਹਿਲਾਂ ਦੇ ਓਪਰੇਟਿੰਗ ਸਿਸਟਮ iOS 7 ਤੇ ਇਸਤੋਂ ਪੁਰਾਣੇ ਓਪਰੇਟਿੰਗ ਸਿਸਟਮ ਤੇ ਚਲ ਰਹੇ iPhone ‘ਤੇ ਵੀ 1 ਫਰਵਰੀ, 2020 ਤੋਂ ਬਾਅਦ ਵ੍ਹਟਸਐਪ ਵੀ ਕੰਮ ਨਹੀਂ ਕਰੇਗਾ। ਵ੍ਹਟਸਐਪ ਕੰਪਨੀ ਦਾ ਕਹਿਣਾ ਹੈ ਕਿ ਕੰਪਨੀ ਇਨ ਪ੍ਲੇਟਫੋਰਮਸ ਦੇ ਲਈ ਨਵੇਂ ਫੀਚਰ ਡੇਵਲਪ ਨਹੀਂ ਕਰੇਗਾ।
ਜੇਕਰ ਤੁਹਾਡਾ ਫੋਨ ਨੋਕੀਆ S40 ਹੈ ਜਾ ਇਸਦੇ ਪਹਿਲਾਂ ਦੇ ਓਪਰੇਟਿੰਗ ਸਿਸਟਮ ਤੇ ਚਲ ਰਿਹਾ ਹੈ ਤਾਂ ਤੁਹਾਨੂੰ ਵ੍ਹਟਸਐਪ ਇਸਤੇਮਾਲ ਕਰਨ ਲਈ ਨਵਾਂ ਫੋਨ ਲੈਣਾ ਪਵੇਗਾ। ਜੇਕਰ ਤੁਹਾਡੇ ਫੋਨ ‘ਚ ਓਪਰੇਟਿੰਗ ਸਿਸਟਮ ਅਪਗਰੇਡ ਕਰਨ ਦਾ ਓਪਸ਼ਨ ਹੈ ਤਾਂ ਤੁਸੀਂ ਉਹ ਵੀ ਕਰਕੇ ਵ੍ਹਟਸਐਪ ਇਸਤੇਮਾਲ ਕਰ ਸਕਦੇ ਹੋ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੰਪਨੀ ਨੇ 31 ਦਸੰਬਰ, 2017 ਨੂੰ, ‘ਬਲੈਕਬੇਰੀ ਓਐਸ’, ‘ਬਲੈਕਬੇਰੀ 10’, ‘ਵਿੰਡੋਜ਼ ਫੋਨ 8.0’ ਅਤੇ ਬਾਕੀ ਦੇ ਪਲੇਟਫਾਰਮ ਲਈ ਵ੍ਹਟਸਐਪ ਨੂੰ ਬੰਦ ਕਰ ਦਿੱਤਾ ਸੀ।
ਵਾਇਰਲ