BREAKING NEWS
Search

30 ਵਿਆਹ ਕਰਵਾ ਕੇ ਭੱਜ ਚੁਕੀ ਲਾੜੀ ਕਰਵਾਉਣ ਚਲੀ ਸੀ 31 ਵਾਂ ਵਿਆਹ, ਇੰਝ ਚੜੀ ਪੁਲਿਸ ਅੜਿਕੇ

ਆਈ ਤਾਜ਼ਾ ਵੱਡੀ ਖਬਰ 

ਬੰਟੀ ਤੇ ਬਬਲੀ” ਫ਼ਿਲਮ ਤਾਂ ਸਭ ਨਹੀਂ ਵੇਖੀ ਹੋਈ ਹੁਣੀ ਅਜਿਹੇ ਮਾਮਲੇ ਵੀ ਬਹੁਤ ਸਾਰੇ ਸਾਹਮਣੇ ਆਉਂਦੇ ਹਨ ਜਿੱਥੇ ਕਿ ਦੁਲਹਨ ਵੱਲੋਂ ਵੱਖ ਵੱਖ ਮੁੰਡਿਆ ਨਾਲ ਵਿਆਹ ਕਰਵਾ ਕੇ ਉਨ੍ਹਾਂ ਨਾਲ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਰਾਜਸਥਾਨ ਤੋਂ , ਜਿੱਥੇ 30 ਵਿਆਹ ਕਰਵਾ ਚੁੱਕੀ ਲਾੜੀ ਜਦੋਂ 31ਵ‍ਾ ਵਿਆਹ ਕਰਵਾਉਣ ਜਾ ਰਹੀ ਸੀ ਤਾਂ ਉਸੇ ਸਮੇਂ ਪੁਲੀਸ ਤੇ ਵੱਲੋਂ ਰੇਡ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰਾਜਸਥਾਨ ਦੇ ਆਦਿਵਾਸੀ ਬਹੁਗਿਣਤੀ ਵਾਲੇ ਜ਼ਿਲ੍ਹਾ ਡੂੰਗਰਪੁਰ ਦੇ ਸਾਗਰਵਾੜਾ ਪੁਲਿਸ ਦੇ ਵੱਲੋਂ ਇੱਕ ਅਜਿਹੀ ਲਾੜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਹੁਣ ਤਕ ਤੀਹ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਮੂਰਖ ਬਣਾ ਚੁੱਕੀ ਹੈ ।

ਪੁਲੀਸ ਨੇ ਇਸ ਲੁੱਟੇਰੀ ਲਾੜੀ ਰੀਨਾ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰੀਨਾ ਇਕ ਸਾਲ ਪਹਿਲਾਂ ਵਿਆਹ ਦੇ ਨਾਂ ਤੇ ਪੰਜ ਲੱਖ ਰੁਪਏ ਲੈ ਕੇ ਭੱਜ ਗਈ ਸੀ। ਇਸ ਮਾਮਲੇ ਵਿੱਚ ਪੁਲੀਸ ਦੇ ਵੱਲੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁੱਛਗਿੱਛ ਦੌਰਾਨ ਇਹ ਵੱਡਾ ਖੁਲਾਸਾ ਹੋਇਆ ਕਿ ਉਸ ਨੇ ਹੁਣ ਤੱਕ ਤੀਹ ਵਿਆਹ ਕਰਵਾ ਲਏ ਹਨ ਤੇ ਉਸ ਦਾ ਅਸਲੀ ਨਾਂ ਸੀਤਾ ਚੌਧਰੀ ਹੈ। ਇਸ ਖੁਲਾਸੇ ਤੋਂ ਬਾਅਦ ਪੁਲੀਸ ਦੇ ਵੀ ਹੋਸ਼ ਉੱਡ ਗਏ ਤੇ ਪੁਲੀਸ ਦੇ ਵੱਲੋਂ ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 12 ਦਸੰਬਰ 2021 ਨੂੰ ਜੋਧਪੁਰ ਦੇ ਰਹਿਣ ਵਾਲੇ ਪ੍ਰਕਾਸ਼ਚੰਦਰ ਭੱਟ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ। ਭੱਟ ਨੇ ਦੱਸਿਆ ਕਿ ਜੁਲਾਈ 2021 ‘ਚ ਏਜੰਟ ਪਰੇਸ਼ ਜੈਨ ਨੇ ਉਸ ਦਾ ਵਿਆਹ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਰਹਿਣ ਵਾਲੀ ਰੀਨਾ ਠਾਕੁਰ ਨਾਲ ਕਰਵਾ ਦਿੱਤਾ ਸੀ।

ਜਿਸ ਤੋਂ ਬਾਅਦ ਇਸ ਲਾੜੀ ਦੇ ਵੱਲੋਂ ਉਸ ਨਾਲ ਠੱਗੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਫਿਰ ਲਾੜੇ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੇ ਉਸਦੀ ਕਿਸੇ ਪੁਲੀਸ ਵੱਲੋ ਲਾੜੀ ਦੀ ਭਾਲ ਕੀਤੀ ਜਾ ਰਹੀ ਸੀ। ਇਸ ਦੇ ਚੱਲਦੇ ਲਾੜੀ ਨੂੰ ਮੱਧ ਪ੍ਰਦੇਸ਼ ਤੋਂ ਪੁਲੀਸ ਵੱਲੋਂ ਕਾਬੂ ਕੀਤਾ ਗਿਆ ।

ਜਿਸ ਦੇ ਚੱਲਦੇ ਜਦੋਂ ਪੁਲੀਸ ਦੇ ਵੱਲੋਂ ਉਸ ਲਾੜੀ ਦੇ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਗਈ ਤਾਂ ਲਾੜੀ ਨੇ ਖੁਲਾਸਾ ਕੀਤਾ ਕਿ ਉਸ ਦਾ ਅਸਲੀ ਨਾਮ ਸੀਤਾ ਹੈ ਅਤੇ ਉਸਦੇ ਵੱਲੋਂ ਹੁਣ ਤੱਕ ਤੀਹ ਵਿਆਹ ਕਰਵਾਏ ਜਾ ਚੁੱਕੇ ਹਨ । ਜਿਸ ਤੋਂ ਬਾਅਦ ਹੁਣ ਪੁਲਸ ਨੇ ਮਾਮਲਾ ਦਰਜ ਕਰਕੇ ਲਾੜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।error: Content is protected !!