BREAKING NEWS
Search

30 ਫਾਰਚੂਨਰ ਦੇ ਬਰਾਬਰ ਕੀਮਤ ਵਾਲੇ ਇਸ ਘੋੜੇ ਨੇ ਜਿੱਤਿਆ ਫਰੀਦਕੋਟ ਦਾ ਮੁਕਾਬਲਾ

ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਵਿਚ ਘੋੜਿਆਂ ਦੀ ਪਹਿਲੀ ਵਾਰ ਹੋਈ ਤਿਨ ਦਿਨਾਂ ਚੈਂਪਿਅਨਸ਼ਿਪ ਦੇ ਸਮਾਪਤੀ ਵਾਲੇ ਦਿਨ ਵੱਖ-ਵੱਖ ਨਸਲਾਂ ਦੇ 500 ਦੇ ਕਰੀਬ ਘੋੜਿਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਮਾਰਵਾੜੀ ਨਸਲ ਦੇ 5 ਸਾਲਾ ਉਮਰ ਦੇ ਅਲੀਸ਼ਾਨ ਦੇ ਪੋਤਰੇ ਸ਼ਾਨ ਨੇ ਚੈਂਪਿਅਨਸ਼ਿਪ ਵਿੱਚ ਝੰਡੇ ਗੱਡ ਕੇ ਆਪਣੀ ਸ਼ਾਨ ਛੇਵੀਂ ਵਾਰ ਬਣਾਈ।
ਦੂਜਾ ਸਥਾਨ ਲੁਧਿਆਣਾ ਦੇ ਦਨਰਾਜ ਨੇ ਅਤੇ ਤੀਜਾ ਇਆਲੀ ਦੇ ਲਾਲਰਤਨ ਨੇ ਹਾਸਿਲ ਕੀਤਾ। ਜੇਤੂਆਂ ਨੂੰ ਇਨਾਮ ਵੰਡਣ ਲਈ ਉਚੇਚੇ ਤੌਰ ‘ਤੇ ਪਹੁੰਚੇ ਕੈਬਿਨੇਟ ਮੰਤਰੀ ਨੇ ਇਸ ਚੈਂਪੀਅਨਸ਼ਿਪ ਦੇ ਜੇਤੂ ਘੋੜਿਆਂ ਦੇ ਮਾਲਕਾਂ ਨੂੰ ਕੁਲ 24 ਲੱਖ ਰੁਪਏ ਅਤੇ ਪਹਿਲੇ ਸਥਾਨ ਵਾਲੇ ਨੂੰ ਇੱਕ ਲੱਖ ਨਗਦ ਅਤੇ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਅਤੇ 136 ਦੇ ਕਰੀਬ ਹੋਰ ਵੀ ਇਨਾਮ ਦਿੱਤੇ ।

ਇਸ ਮੌਕੇ ਜੇਤੂ ਚੈਂਪੀਅਨਸ਼ਿਪ ਘੋੜੇ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਮਾਰਵਾੜੀ ਕਿਸਮ ਦਾ ਅਲੀਸ਼ਾਨ ਘੋੜੇ ਦਾ 5 ਸਾਲਾ ਪੋਤਾ ਸ਼ਾਨ ਪੰਜ ਵਾਰ ਵਰਲਡ ਚੈਂਪੀਅਨ ਬਣ ਚੁੱਕਾ ਹੈ।ਇਸ ਵਿੱਚ ਵੀ 25 ਘੋੜਿਆਂ ਨੂੰ ਪਛਾੜ ਚੈਂਪੀਅਨ ਬਣਿਆ ਹੈ। ਉਸ ਨੇ ਨਾਲ ਹੀ ਦੱਸਿਆ ਕਿ ਇਸ ਦੀ ਕੀਮਤ ਕਰੀਬ 10 ਕਰੋੜ ਹੈ, ਪਰ ਉਹ ਇਸ ਨੂੰ ਫਿਰ ਵੇਚਣਗੇ ਨਹੀਂ। ਉਨ੍ਹਾਂ ਕੋਲ 8 ਦੇ ਕਰੀਬ ਨਸਲੀ ਘੋੜੇ ਹਨ।
ਇਸ ਮੌਕੇ ਇਲਾਕੇ ਦੇ ਵਿਧਾਇਕ ਨੇ ਦੱਸਿਆ ਕੇ ਕਿਸਾਨਾਂ ਨੂੰ ਸਹਾਇਕ ਧੰਦੇ ਦੇ ਤੌਰ ‘ਤੇ ਉਤਸਾਹਿਤ ਕਰਨ ਦੇ ਮਕਸਦ ਨਾਲ ਅਜਿਹੇ ਨਸਲੀ ਘੋੜਿਆਂ ਦੀ ਚੈਂਪੀਅਨਸ਼ਿਪ ਸ਼ੁਰੂ ਕੀਤੀ ਹੈ ਤਾਂ ਜੋ ਉਹ ਹਾਰਸ ਬਰੀਡਸ ਨੂੰ ਆਪਣਾ ਸਹਾਇਕ ਧੰਦਾ ਬਣਾ ਸਕਣ ਅਤੇ ਨੌਜਵਾਨਾਂ ਵਿੱਚ ਸ਼ੌਕ ਪੈਦਾ ਹੋ ਸਕੇ ਅਤੇ ਇਹ ਸਿੱਖ ਕੰਮ ਵਿੱਚ ਇੱਕ ਮਾਰਸ਼ਲ ਆਰਟ ਵੀ ਹੈ।

ਕੈਬਿਨੇਟ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਦਾ ਘੋੜਿਆਂ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ। ਲੋਕ ਇਸ ਤਰ੍ਹਾਂ ਦੇ ਚੈਂਪਿਅਨਸ਼ਿਪ ਤੋਂ ਉਤਸਾਹਿਤ ਹੋਣਗੇ ਅਤੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਘੋੜੋ ਦੇ ਵਪਾਰ ਦਾ ਫਾਇਦਾ ਵੀ ਮਿਲੇਗਾ।error: Content is protected !!