BREAKING NEWS
Search

3 ਸਾਲ ਪਹਿਲਾਂ ਵਿਆਹੀ ਕੁੜੀ ਨੇ ਧੀ ਨੂੰ ਦਿੱਤਾ ਜਨਮ – ਫਿਰ ਪ੍ਰੀਵਾਰ ਵਾਲਿਆਂ ਨੇ ਜੋ ਕਰਤੂਤ ਕੀਤੀ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਅਜੋਕੇ ਸਮੇਂ ਦੇ ਵਿਚ ਹਰ ਇਕ ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਇੱਕ ਖੇਤਰ ਵਿੱਚ ਵਿਸ਼ੇਸ਼ ਅਤੇ ਅਹਿਮ ਭੂਮਿਕਾ ਨਿਭਾ ਰਹੀ ਹੈ । ਜਿੱਥੇ ਵੱਖ ਵੱਖ ਖੇਤਰਾਂ ਵਿੱਚ ਔਰਤਾਂ ਨੇ ਮੱਲਾਂ ਮਾਰੀਆਂ ਹੋਈਆਂ ਹਨ, ਉੱਥੇ ਹੀ ਜਦੋਂ ਵਿਆਹ ਕੇ ਸਹੁਰੇ ਘਰ ਕੁੜੀ ਜਾਂਦੀ ਹੈ ਤਾਂ ਉੱਥੇ ਵੀ ਆਪਣੇ ਸੁਬਾਅ ਨਾਲ ਸਭ ਦਾ ਦਿਲ ਜਿੱਤਦੀ ਹੈ । ਪਰ ਅੱਜਕੱਲ੍ਹ ਦੇ ਮਾਡਰਨ ਜ਼ਮਾਨੇ ਦੇ ਵਿੱਚ ਵੀ ਲੋਕਾਂ ਦੀ ਮਾੜੀ ਮਾਨਸਿਕਤਾ ਸਾਹਮਣੇ ਆਉਂਦੀ ਹੈ ਜੋ ਛੋਟੀ ਸੋਚ ਸਦਕਾ ਔਰਤਾਂ ਅਤੇ ਲੜਕੀਆਂ ਉੱਪਰ ਤਸ਼ੱਦਦ ਕਰਦੇ ਹਨ । ਇਸ ਦੇ ਚੱਲਦੇ ਇਕ ਬੇਹੱਦ ਦਰਦਨਾਕ ਮਾਮਲਾ ਦੇਸ਼ ਦੇ ਇਕ ਸੂਬੇ ਤੋਂ ਸਾਹਮਣੇ ਆਇਆ ।

ਜਿੱਥੇ ਵਿਆਹ ਦੇ ਤਿੰਨ ਸਾਲ ਬਾਅਦ ਇਕ ਕੁੜੀ ਨੇ ਧੀ ਨੂੰ ਜਨਮ ਦਿੱਤਾ ਸੀ ਤੇ ਫਿਰ ਸਹੁਰੇ ਪਰਿਵਾਰ ਵਾਲਿਆਂ ਨੇ ਆਪਣੀ ਨੂੰਹ ਤੇ ਇਸ ਤਰ੍ਹਾਂ ਦੇ ਨਾਲ ਤਸ਼ੱਦਦ ਕੀਤੇ ਕਿ ਜੋ ਵੀ ਉਸ ਔਰਤ ਦੇ ਸਰੀਰ ਤੇ ਦਿੱਤੇ ਤਸੀਹਾਂ ਨੂੰ ਦੇਖਦਾ ਉਸ ਦੀ ਰੂਹ ਕੰਬ ਉੱਠਦੀ । ਮਾਮਲਾ ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਦੇ ਪਿੰਡ ਨਾਰੀਅਾਖੇੜਾ ਤੋਂ ਸਾਹਮਣੇ ਆਇਆ , ਜਿੱਥੇ ਧੀ ਜੰਮਣ ਤੇ ਮਾਂ ਨੂੰ ਅਸਹਿ ਅਤੇ ਖੌਫਨਾਕ ਸਜ਼ਾ ਦਿੱਤੀ ਗਈ । ਦਰਅਸਲ ਧੀ ਨੂੰ ਜੰਮਣ ਤੇ ਲੜਕੀ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਗਰਮ ਸਰੀਏ ਦੇ ਨਾਲ ਦਾਗ਼ਿਆ ।

ਜਿਸ ਕਾਰਨ ਉਸ ਦੇ ਹੱਥਾਂ ਪੈਰਾਂ ਤੇ ਜ਼ਖਮ ਹੋ ਗਏ ਤੇ ਲੜਕੀ ਦੇ ਇਨ੍ਹਾਂ ਜ਼ਖਮਾਂ ਬਾਰੇ ਉਸ ਸਮੇਂ ਖੁਲਾਸਾ ਹੋਇਆ , ਜਦ ਪੀਡ਼ਤਾ ਦਾ ਪੇਕਾ ਪਰਿਵਾਰ ਉਸ ਨੂੰ ਮਿਲਣ ਲਈ ਉਸ ਦੇ ਸਹੁਰੇ ਘਰ ਪਹੁੰਚਿਆ ਅਤੇ ਆਪਣੀ ਧੀ ਦੀ ਹਾਲਤ ਵੇਖ ਕੇ ਪੇਕੇ ਪਰਿਵਾਰ ਦੇ ਹੋਸ਼ ਉੱਡ ਗਏ । ਗੁੱਸੇ ਚ ਆਏ ਮਾਪਿਆਂ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਕੀਤੀ ਤੇ ਪੁਲੀਸ ਨੇ ਪੀੜਤਾ ਦੇ ਪਤੀ ਦੇ ਨਾਲ ਨਾਲ ਪੰਜ ਲੋਕਾਂ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।

ਜ਼ਿਕਰਯੋਗ ਹੈ ਕਿ ਦੇਸ਼ ਭਰ ਦੇ ਵਿੱਚ ਅਜਿਹੀਆਂ ਵਾਰਦਾਤਾਂ ਦੇ ਵਿੱਚ ਹਰ ਰੋਜ਼ ਇਜ਼ਾਫਾ ਹੁੰਦਾ ਜਾ ਰਿਹਾ ਹੈ ਹਾਲਾਂਕਿ ਔਰਤਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਬਹੁਤ ਸਾਰੇ ਕਾਨੂੰਨ ਸਾਡੇ ਦੇਸ਼ ਵਿੱਚ ਲਾਗੂ ਹਨ, ਪਰ ਲੋਕ ਇੰਨੇ ਜ਼ਿਆਦਾ ਬੇਖ਼ੌਫ਼ ਹੋ ਚੁੱਕੇ ਹਨ ਕਿ ਬਿਨਾਂ ਕਿਸੇ ਕਾਨੂੰਨ ਦੇ ਡਰ ਤੋ ਉਹ ਔਰਤਾਂ ਦੇ ਨਾਲ ਅਜਿਹੇ ਤਸ਼ੱਦਦ ਕਰਦੇ ਹਨ ।



error: Content is protected !!