ਆਈ ਤਾਜਾ ਵੱਡੀ ਖਬਰ

ਕੋਸ਼ਿਸ਼ ਕਰ ਤੇ ਕੋਸ਼ਿਸ਼ ਕਰਨ ਦੇ ਨਾਲ ਗੱਲ ਬਣਦੀ ਹੈ, ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਹੈ” ਕਹਿੰਦੇ ਨੇ ਜੇਕਰ ਜ਼ਿੰਦਗੀ ਦੇ ਵਿੱਚ ਨਿਰੰਤਰਨ ਮਿਹਨਤ ਕੀਤੀ ਜਾਵੇ ਤਾਂ ਮਨੁੱਖ ਇੱਕ ਨਾ ਇੱਕ ਦਿਨ ਜਰੂਰ ਵੱਡੇ ਮੁਕਾਮ ਤੇ ਪਹੁੰਚ ਜਾਂਦਾ ਹੈ l ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸ ਦੀ ਕਹਾਣੀ ਦੱਸਾਂਗੇ, ਜਿਸ ਨੇ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਪੈਰਾਂ ਦੇ ਵਿੱਚ ਚੱਪਲਾਂ ਨਹੀਂ ਪਾਈਆਂ ਤੇ ਉਹ ਗੰਦੇ ਪੈਰਾਂ ਦੇ ਨਾਲ ਲੱਖਾਂ ਰੁਪਿਆਂ ਦੀ ਕਮਾਈ ਕਰਦਾ ਪਿਆ ਹੈ। ਤੁਸੀਂ ਆਪਣੇ ਬਚਪਨ ਦੇ ਵਿੱਚ ਇਹ ਚੀਜ਼ ਜਰੂਰ ਸੁਣੀ ਹੋਵੇਗੀ ਕਿ ਸਾਨੂੰ ਘਾਹ ‘ਤੇ ਨੰਗੇ ਪੈਰੀਂ ਤੁਰਨਾ ਚਾਹੀਦਾ, ਕਿਉਂਕਿ ਇਹ ਸਾਡੇ ਸਰੀਰ ਨੂੰ ਚੰਗੀ ਤਰ੍ਹਾਂ ਵਿਕਸਤ ਕਰਨ ਵਿੱਚ ਮਦਦ ਕਰਦਾ ਹੈ, ਇਸ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ l

ਪਰ ਅੱਜ ਕੱਲ੍ਹ ਲੋਕਾਂ ਨੂੰ ਇਹ ਗੱਲਾਂ ਬੇਕਾਰ ਲੱਗਦੀਆਂ ਹਨ। ਹੁਣ ਹਾਲਾਤ ਇਹ ਹਨ ਕਿ ਲੋਕ ਆਪਣੇ ਘਰਾਂ ਵਿੱਚ ਵੀ ਚੱਪਲਾਂ ਪਾ ਕੇ ਘੁੰਮਦੇ ਵੀ ਹਨ , ਪਰ ਅੱਜਕੱਲ੍ਹ ਇੱਕ ਅਜਿਹਾ ਵਿਅਕਤੀ ਸੁਰਖੀਆਂ ਵਿੱਚ ਹੈ ਜਿਸ ਨੇ ਦਾਦਾ-ਦਾਦੀ ਦੀ ਸਲਾਹ ਨੂੰ ਇੰਨੀ ਗੰਭੀਰਤਾ ਨਾਲ ਲਿਆ ਕਿ ਉਸ ਨੇ ਜੁੱਤੀਆਂ ਅਤੇ ਚੱਪਲਾਂ ਛੱਡ ਦਿੱਤੀਆਂ। ਜੀ ਬਿਲਕੁਲ ਤੁਸੀਂ ਠੀਕ ਸੁਣਿਆ ਹੈ ਕਿ ਇਸ ਸ਼ਖਸ ਦੇ ਵੱਲੋਂ ਆਪਣੀ ਜ਼ਿੰਦਗੀ ਦੇ ਪਿਛਲੇ ਤਿੰਨ ਸਾਲਾਂ ਤੋਂ ਪੈਰਾਂ ਵਿੱਚ ਚੱਪਲਾਂ ਨਹੀਂ ਪਾਈਆਂ ਗਈਆਂ l ਇੱਕ ਰਿਪੋਰਟ ਮੁਤਾਬਕ ਜਾਰਜ ਵੁਡਵਿਲੇ ਨਾਮ ਦੇ ਵਿਅਕਤੀ ਨੇ ਤਿੰਨ ਸਾਲਾਂ ਤੋਂ ਚੱਪਲਾਂ ਅਤੇ ਜੁੱਤੀਆਂ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿ ਦਿੱਤਾ ਹੈ ਅਤੇ ਉਨ੍ਹਾਂ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ।

ਦਰਅਸਲ, ਜਾਰਜ ਆਪਣੇ ਗੰਦੇ ਪੈਰਾਂ ਦੀਆਂ ਫੋਟੋਆਂ ਲੈਂਦਾ ਹੈ ਅਤੇ ਉਨ੍ਹਾਂ ਨੂੰ ਸਬਸਕ੍ਰਿਪਸ਼ਨ ਸਾਈਟ ‘ਤੇ ਪੋਸਟ ਕਰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਉਸਨੂੰ ਅਤੇ ਉਸਦੇ ਪੈਰਾਂ ਨੂੰ ਦੇਖਣ ਲਈ ਪੈਸੇ ਦੇ ਕੇ ਉਸਦੇ ਅਕਾਊਂਟ ਨੂੰ ਸਬਸਕ੍ਰਾਈਬ ਕਰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ 21 ਸਾਲ ਦੀ ਉਮਰ ‘ਚ ਇਸ ਤਰ੍ਹਾਂ ਦੀ ਜੀਵਨਸ਼ੈਲੀ ਅਪਣਾਉਣ ਦਾ ਫੈਸਲਾ ਕੀਤਾ ਸੀ।

ਇਹ ਵਿਅਕਤੀ ਆਪਣੇ ਪੈਰਾਂ ਦੀਆਂ ਫੋਟੋਆਂ ਤੋਂ ਹਰ ਮਹੀਨੇ 53 ਹਜ਼ਾਰ ਤੋਂ 1 ਲੱਖ ਰੁਪਏ ਕਮਾ ਲੈਂਦਾ ਹੈ। ਸੋ ਜਿੱਥੇ ਅਸੀਂ ਸ਼ਖਸ ਨੇ ਆਪਣੇ ਬਜ਼ੁਰਗਾਂ ਦੀ ਸਲਾਹ ਨੂੰ ਅਪਣਾ ਕੇ ਆਪਣੇ ਜੀਵਨ ਵਿੱਚ ਜਿਉਣ ਦਾ ਢੰਗ ਬਦਲਿਆ ਉੱਥੇ ਹੀ ਉਹਨਾਂ ਉਹ ਚੰਗੀ ਕਮਾਈ ਵੀ ਕਰਦਾ ਪਿਆ ਹੈ।

Home ਤਾਜਾ ਜਾਣਕਾਰੀ 3 ਸਾਲਾਂ ਤੋਂ ਇਸ ਬੰਦੇ ਨੇ ਨਹੀਂ ਪਾਈਆਂ ਚੱਪਲਾਂ , ਗੰਦੇ ਪੈਰਾਂ ਤੋਂ ਕਰ ਰਿਹਾ ਇਸ ਤਰਾਂ ਲੱਖਾਂ ਦੀ ਕਮਾਈ

ਤਾਜਾ ਜਾਣਕਾਰੀ
3 ਸਾਲਾਂ ਤੋਂ ਇਸ ਬੰਦੇ ਨੇ ਨਹੀਂ ਪਾਈਆਂ ਚੱਪਲਾਂ , ਗੰਦੇ ਪੈਰਾਂ ਤੋਂ ਕਰ ਰਿਹਾ ਇਸ ਤਰਾਂ ਲੱਖਾਂ ਦੀ ਕਮਾਈ
ByadminMarch 13, 2024Comments Off on 3 ਸਾਲਾਂ ਤੋਂ ਇਸ ਬੰਦੇ ਨੇ ਨਹੀਂ ਪਾਈਆਂ ਚੱਪਲਾਂ , ਗੰਦੇ ਪੈਰਾਂ ਤੋਂ ਕਰ ਰਿਹਾ ਇਸ ਤਰਾਂ ਲੱਖਾਂ ਦੀ ਕਮਾਈ
Previous Postਬੰਦੇ ਨੇ ਰੈਸਟੋਰੈਂਟ ਚ ਆਰਡਰ ਕੀਤੀ ਡਿਸ਼ ਦੀ ਪਹਿਲੀ ਬੁਰਕੀ ਖਾਈ ਤਾਂ ਨਿਕਲ ਗਈ ਜਾਨ , ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ
Next Postਸ਼ਖ਼ਸ ਨੇ 13 ਸਾਲਾਂ ਤੋਂ ਇਕ ਵਾਰ ਵੀ ਨਹੀਂ ਪੀਤਾ ਪਾਣੀ , ਜਿਉਂਦੇ ਰਹਿਣ ਦੀ ਦੱਸੀ ਇਹ ਵਜ੍ਹਾ