BREAKING NEWS
Search

3 ਵੋਟਾਂ ਪਿੱਛੇ ਬੁਲੇਟ ਲੈਣ ਵਾਲੇ ਦਾ ਸੱਚ ਆਇਆ ਸਾਹਮਣੇ(Video)

ਪਿਛਲੇ ਕੁਝ ਦਿਨਾਂ ਤੋਂ ਇਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਸ਼ਖਸ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਤਿੰਨ ਵੋਟਾਂ ਦੇ ਬਦਲੇ ਇੱਕ ਬੁਲਟ ਮੋਟਰਸਾਈਕਲ ਮਿਲਿਆ ਹੈ।ਵੀਡੀਓ ਵਿੱਚ ਇਹ ਸ਼ਖ਼ਸ ਦੱਸ ਰਿਹਾ ਹੈ ਕਿ ਉਹ ਪਿੰਡ ਚੱਕ ਪੱਖੀ ਦਾ ਰਹਿਣ ਵਾਲਾ ਹੈ ਅਤੇ ਉੱਥੋਂ ਦੇ ਜਨਰਲ ਸੀਟ ਤੇ ਚੋਣ ਲੜਨ ਵਾਲੇ ਸਰਪੰਚੀ ਉਮੀਦਵਾਰ ਨੇ ਉਸਨੂੰ ਸਿਰਫ ਤਿੰਨ ਵੋਟਾਂ ਬਦਲੇ ਇੱਕ ਬੁਲਟ ਮੋਟਰਸਾਈਕਲ ਦਿੱਤਾ ਹੈ।

ਪਰ ਇਸ ਦੇ ਪਿੱਛੇ ਦੀ ਅਸਲ ਸੱਚਾਈ ਕੁਝ ਹੋਰ ਹੀ ਹੈ, ਦਰਅਸਲ ਜੋ ਸਖਸ਼ ਵੀਡੀਓ ਵਿੱਚ ਤਿੰਨ ਵੋਟਾਂ ਬਦਲੇ ਬੁਲੇਟ ਦਿੱਤੇ ਜਾਣ ਦੀ ਗੱਲ ਕਹਿ ਰਿਹਾ ਸੀ ਉਸੇ ਸਖਸ਼ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੀ ਪਹਿਲਾਂ ਵਾਲੀ ਵੀਡੀਓ ਬਾਰੇ ਸੱਚਾਈ ਦੱਸ ਰਿਹਾ ਹੈ ।

ਉਹ ਨਵੀਂ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ ਉਸਨੂੰ ਕੋਈ ਬੁਲੇਟ ਨਹੀਂ ਮਿਲਿਆ।ਪੂਰੀ ਸੱਚਾਈ ਦੱਸਦਿਆਂ ਉਸਨੇ ਕਿਹਾ ਕਿ ਉਸ ਦਿਨ ਉਸਨੇ ਸ਼ਰਾਬ ਪੀਤੀ ਹੋਈ ਸੀ ਅਤੇ ਕਿਸੇ ਦਾ ਬੁਲੇਟ ਮੋਟਰਸਾਈਕਲ ਓਥੇ ਖੜਾ ਹੋਇਆ ਸੀ, ਉਹ ਉਸ ਮੋਟਰਸਾਇਕਲ ਉੱਤੇ ਬੈਠ ਗਿਆ ਅਤੇ ਸ਼ਰਾਬ ਦੇ ਨਸ਼ੇ ਵਿੱਚ ਉਸਨੇ ਇਹ ਸਭ ਕੁਝ ਕਹਿ ਦਿੱਤਾ।
ਉਹ ਇੱਕ ਅਫਵਾਹ ਸੀ ਜੋ ਮੈਂ ਨਸ਼ੇ ਵਿੱਚ ਕਿਹਾ। ਵੋਟਾਂ ਵਿਕਣ ਬਾਰੇ ਬੋਲਦਿਆਂ ਉਸਨੇ ਕਿਹਾ ਕਿ ਚੱਕ ਪੱਖੀ ਪਿੰਡ ਦੀ ਇੱਕ ਵੀ ਵੋਟ ਵਿਕਾਊ ਨਹੀਂ ਹੈ, ਇਥੇ ਤਾਂ ਕੋਈ ਸਾਈਕਲ ਵੀ ਨਹੀਂ ਦਿੰਦਾ ਬੁਲੇਟ ਤਾਂ ਬਹੁਤ ਦੂਰ ਦੀ ਗੱਲ ਹੈ।

ਦੋਸਤੋ ਸਾਨੂੰ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਹੈ। ਕਿਉਂਕਿ ਵੋਟ ਪਾਉਣਾ ਸਾਡਾ ਅਧਿਕਾਰ ਹੈ, ਸਾਨੂੰ ਪੈਸਿਆਂ ਦੇ ਜਾਂ ਕਿਸੇ ਵੀ ਚੀਜ ਦੇ ਲਾਲਚ ਵਿੱਚ ਆ ਕੇ ਕਦੇ ਵੋਟ ਨਹੀਂ ਪਾਉਣੀ ਚਾਹੀਦੀ। ਕਿਉਂਕਿ ਖ਼ਰਚਾ ਕਰਨ ਵਾਲਾ ਉਮੀਦਵਾਰ ਜਿੱਤਦਾ ਹੈ ਤਾਂ ਉਹ ਆਪਣਾ ਖ਼ਰਚਾ ਪੂਰਾ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾਵੇਗਾ, ਪਿੰਡ ਦੀਆਂ ਗ੍ਰਾਂਟਾਂ ਖਾ ਕੇ ਪੈਸੇ ਪੂਰੇ ਕਰੇਗਾ ਤੇ ਪਿੰਡ ਦਾ ਕੋਈ ਵਿਕਾਸ ਨਹੀਂ ਕਰੇਗਾ।error: Content is protected !!