ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
287 ਸਵਾਰੀਆਂ ਨਾਲ ਭਰੇ ਵਡੇ ਹਵਾਈ ਜਹਾਜ ਨਾਲ ਹੁਣੇ ਹੁਣੇ ਅਸਮਾਨ ਚ
ਵੈਨਕੂਵਰ ਆ ਰਹੇ ਏਅਰ ਕੈਨੇਡਾ ਦੇ ਜਹਾਜ਼ ਦੇ ਪਾਇਲਟ ਵਾਲੀ ਬਾਰੀ ਦੇ ਸ਼ੀਸ਼ੇ ਵਿਚ ਤਰੇੜ ਪੈਣ ਕਾਰਨ ਇਸ ਨੂੰ ਟੋਕੀਓ ਵਿਖੇ ਉਤਾਰਿਆ ਗਿਆ। ਘਟਨਾ ਸਮੇਂ ਜਹਾਜ਼ ਵਿਚ 287 ਮੁਸਾਫ਼ਰ ਸਵਾਰ ਸਨ। ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਨੇ
ਦੱਸਿਆ ਕਿ ਸ਼ੰਘਾਈ ਤੋਂ ਆ ਰਹੇ ਜਹਾਜ਼ ਨੇ ਐਤਵਾਰ ਸਵੇਰੇ 11.40 ਵਜੇ ਉਤਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਨਾਰੀਤਾ ਹਵਾਈ ਅੱਡੇ ਵੱਲ ਮੋੜ ਦਿਤਾ ਗਿਆ।
ਏਅਰ ਕੈਨੇਡਾ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਦੀਆਂ ਬਾਰੀਆਂ ਦੇ ਸ਼ੀਸ਼ੇ ਦੂਹਰੀ ਪਰਤ ਵਾਲੇ ਹੁੰਦੇ ਹਨ ਅਤੇ ਜਹਾਜ਼ ਨੂੰ ਅਹਿਤਿਆਤ ਵਜੋਂ ਨਾਰੀਤਾ ਹਵਾਈ ਅੱਡੇ ‘ਤੇ ਉਤਾਰਨ ਦਾ ਫ਼ੈਸਲਾ ਕੀਤਾ ਗਿਆ। ਬੋਇੰਗ 787 ਜਹਾਜ਼ ਵਿਚ ਸਵਾਰ ਮੁਸਾਫ਼ਰਾਂ ਨੂੰ ਹੋਟਲਾਂ ਵਿਚ ਠਹਿਰਾਇਆ ਗਿਆ ਜਦਕਿ ਜਹਾਜ਼ ਦੀ ਮੁਰੰਮਤ ਕੀਤੀ ਜਾ ਰਹੀ ਹੈ।
ਸ਼ੀਸ਼ੇ ਵਿਚ ਤਰੇੜ ਪੈਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਏਅਰ ਕੈਨੇਡਾ ਨੇ ਸਿਰਫ਼ ਐਨਾ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ