ਆਈ ਤਾਜਾ ਵੱਡੀ ਖਬਰ

ਮਾਤਾ ਪਿਤਾ ਲਈ ਉਨ੍ਹਾਂ ਦੀ ਔਲਾਦ ਇੱਕ ਅਜਿਹੀ ਕੁਦਰਤੀ ਅਣਮੁੱਲੀ ਦਾਤ ਹੁੰਦੀ ਹੈ। ਜਿਸ ਦੀ ਕੋਈ ਵੀ ਕੀਮਤ ਨਹੀਂ ਹੁੰਦੀ। ਜਿੱਥੇ ਬੱਚਿਆਂ ਦੇ ਬਿਨਾਂ ਘਰ ਵਿੱਚ ਖੁਸ਼ੀ ਨਹੀਂ ਹੁੰਦੀ ਉੱਥੇ ਹੀ ਬੱਚਿਆਂ ਦੇ ਬਿਨਾਂ ਘਰ ਅਧੂਰੇ ਲੱਗਦੇ ਹਨ। ਬੱਚਿਆਂ ਦੇ ਪੈਦਾ ਹੁੰਦਿਆਂ ਹੀ ਉਨ੍ਹਾਂ ਦੇ ਮਾਪੇ ਬਹੁਤ ਸਾਰੇ ਸੁਪਨੇ ਵੇਖਦੇ ਹਨ। ਜਿਸ ਨੂੰ ਸਾਕਾਰ ਕਰਨ ਲਈ ਉਹ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਵੀ ਲਗਾ ਦਿੰਦੇ ਹਨ। ਪਰ ਜਦੋਂ ਰੱਬ ਦੀ ਬਖਸੀਸ਼ ਹੁੰਦੀ ਹੈ ਤਾਂ ਘਰ ਵਿੱਚ ਇੱਕ ਦੀ ਬਜਾਏ ਦੋ ਪੁੱਤਰਾਂ ਦੀ ਦਾਤ ਅਜਿਹੀ ਖੁਸ਼ੀ ਬਖਸ਼ਦੀ ਹੈ, ਜਿਸ ਬਾਰੇ ਬਿਆਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਰੱਬ ਵੱਲੋਂ ਦਿੱਤੀਆਂ ਗਈਆਂ ਇਹੋ ਜਿਹੀਆਂ ਖੁਸ਼ੀਆਂ ਨੂੰ ਫਿਰ ਤੋਂ ਖੋਹ ਲਿਆ ਜਾਂਦਾ ਹੈ ਤਾਂ ਉਹ ਦੁੱਖ ਕਦੇ ਵੀ ਨਾ ਭੁੱਲਣ ਵਾਲਾ ਦੁੱਖ ਬਣ ਜਾਂਦਾ ਹੈ।

24 ਸਾਲਾਂ ਦੇ ਜੁੜਵਾ ਭਰਾਵਾਂ ਦੇ ਜਨਮ ਦਿਨ ਤੋਂ ਦੂਜੇ ਦਿਨ ਇਕੱਠਿਆਂ ਨੂੰ ਮਿਲੀ ਅਲੱਗ-ਅਲੱਗ ਇਸ ਤਰ੍ਹਾਂ ਮੌਤ, ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੇਰਠ ਤੋਂ ਸਾਹਮਣੇ ਆਇਆ ਹੈ। ਜਿਥੇ 23 ਅਪ੍ਰੈਲ 1994 ਨੂੰ ਦੋ ਜੁੜਵਾ ਭਰਾਵਾਂ ਨੇ ਜਨਮ ਲਿਆ ਤੇ ਜੋ 24 ਸਾਲ ਤਕ ਆਪਣੀ ਜ਼ਿੰਦਗੀ ਦੇ ਸਫਰ ਨੂੰ ਇਕੱਠੇ ਜੀਉਂਦੇ ਆਏ ਸਨ। ਦੋਨੋ ਭਰਾ ਜਿੱਥੇ ਕਰੋਨਾ ਦੀ ਚਪੇਟ ਵਿਚ ਆ ਗਏ। ਉੱਥੇ ਹੀ ਦੋਹਾਂ ਭਰਾਵਾਂ ਨੇ ਇਲਾਜ ਦੌਰਾਨ ਇਕੱਠੇ ਹੀ ਦਮ ਤੋੜ ਦਿੱਤਾ।

ਜਨਮ ਤੋਂ ਲੈ ਕੇ ਮਰਨ ਤੱਕ ਦੋਹਾਂ ਭਰਾਵਾਂ ਵੱਲੋਂ ਸਾਰੇ ਕੰਮ ਇਕੱਠੇ ਕੀਤੇ ਗਏ। ਜਿੱਥੇ ਦੋਹਾਂ ਭਰਾਵਾਂ ਦਾ 23 ਅਪ੍ਰੈਲ ਨੂੰ 24 ਵਾਂ ਜਨਮ ਦਿਨ ਮਨਾਇਆ ਗਿਆ ਸੀ। ਉਥੇ ਹੀ 24 ਅਪ੍ਰੈਲ ਨੂੰ ਦੋਹਾਂ ਭਰਾਵਾਂ ਨੂੰ ਕਰੋਨਾ ਸੰਕ੍ਰਮਿਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਦੋਨੋ ਭਰਾਵਾਂ ਨੇ ਇਕੱਠੇ ਹੀ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ, ਦੋਵੇਂ ਹੀ ਇਕੱਠੇ ਹੈਦਰਾਬਾਦ ਵਿੱਚ ਨੌਕਰੀ ਕਰਨ ਲੱਗੇ ਸਨ।

ਦੋਨੋਂ ਭਰਾ ਇਕੱਠੇ ਹੀ ਖਾਂਦੇ, ਖੇਡਦੇ ਅਤੇ ਸੌਂਦੇ ਸਨ। ਜੋ ਕਦੇ ਵੀ ਇੱਕ ਦੂਸਰੇ ਤੋਂ ਵੱਖ ਨਹੀਂ ਹੋਏ ਸਨ। ਤੇ ਮੌਤ ਵਿਚ ਵੀ ਦੋਹਾਂ ਭਰਾਵਾਂ ਵੱਲੋਂ ਇਕੱਠੇ ਹੀ ਇਕ-ਦੂਜੇ ਦਾ ਸਾਥ ਦਿੱਤਾ ਗਿਆ। ਪਰਿਵਾਰ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਘਰ ਦੀਆਂ ਖੁਸ਼ੀਆਂ ਨੂੰ ਇਸ ਤਰ੍ਹਾਂ ਨਜ਼ਰ ਲੱਗ ਜਾਵੇਗੀ।

Home ਤਾਜਾ ਜਾਣਕਾਰੀ 24 ਸਾਲਾਂ ਦੇ ਜੁੜਵਾਂ ਭਰਾਵਾਂ ਨੂੰ ਜਨਮ ਦਿਨ ਤੋਂ ਦੂਜੇ ਦਿਨ ਇਕੱਠਿਆਂ ਮਿਲੀ ਅਲਗ ਅਲਗ ਸਮੇਂ ਏਦਾਂ ਮੌਤ – ਤਾਜਾ ਵੱਡੀ ਖਬਰ

ਤਾਜਾ ਜਾਣਕਾਰੀ
24 ਸਾਲਾਂ ਦੇ ਜੁੜਵਾਂ ਭਰਾਵਾਂ ਨੂੰ ਜਨਮ ਦਿਨ ਤੋਂ ਦੂਜੇ ਦਿਨ ਇਕੱਠਿਆਂ ਮਿਲੀ ਅਲਗ ਅਲਗ ਸਮੇਂ ਏਦਾਂ ਮੌਤ – ਤਾਜਾ ਵੱਡੀ ਖਬਰ
ByadminMay 18, 2021Comments Off on 24 ਸਾਲਾਂ ਦੇ ਜੁੜਵਾਂ ਭਰਾਵਾਂ ਨੂੰ ਜਨਮ ਦਿਨ ਤੋਂ ਦੂਜੇ ਦਿਨ ਇਕੱਠਿਆਂ ਮਿਲੀ ਅਲਗ ਅਲਗ ਸਮੇਂ ਏਦਾਂ ਮੌਤ – ਤਾਜਾ ਵੱਡੀ ਖਬਰ
Previous Postਪੰਜਾਬ ਦੀ ਸਿਆਸਤ ਚ ਵੱਡੀ ਹਲਚਲ ਇਹ ਸਿੱਧੂ ਹੋਇਆ ਆਪ ਚ ਸ਼ਾਮਲ- ਤਾਜਾ ਵੱਡੀ ਖਬਰ
Next Postਸਾਵਧਾਨ : ਪੰਜਾਬ ਚ ਆਉਣ ਵਾਲੇ 72 ਘੰਟਿਆਂ ਚ ਤੇਜ ਹਨੇਰੀ , ਗੜੇ ਅਤੇ ਮੀਂਹ ਬਾਰੇ ਜਾਰੀ ਹੋਇਆ ਇਹ ਵੱਡਾ ਅਲਰਟ