BREAKING NEWS
Search

24 ਘੰਟਿਆਂ ਦੇ ਸਫਲ ਬੰਦ ਤੋਂ ਬਾਅਦ ਹੁਣ ਕਿਸਾਨਾਂ ਨੇ ਕਰਤਾ 14 ਤਰੀਕ ਬਾਰੇ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਕਿਸਾਨ ਪਿਛਲੇ ਸਾਲ 26 ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ ਉਪਰ ਡਟੇ ਹੋਏ ਹਨ ਅਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਹੋਏ ਹਨ, ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ। ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦੇ ਵਿਚਕਾਰ ਹੁਣ ਤੱਕ ਹੋਈਆਂ 11 ਦੌਰ ਦੀਆਂ ਬੈਠਕਾਂ ਹੋਈਆਂ ਹਨ, ਜੋ ਬੇਨਤੀਜਾ ਰਹੀਆਂ ਹਨ। ਇਸ ਕਿਸਾਨੀ ਸੰਘਰਸ਼ ਦੇ ਦੌਰਾਨ ਬਹੁਤ ਸਾਰੇ ਕਿਸਾਨ ਸ਼-ਹੀ-ਦ ਵੀ ਹੋ ਚੁੱਕੇ ਹਨ।

ਸਰਕਾਰ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਕੇਂਦਰ ਸਰਕਾਰ ਵੱਲੋਂ ਇਨ੍ਹਾਂ ਖੇਤੀ ਕਨੂੰਨਾ ਵਿਚ ਸੋਧ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਜਿਸ ਨੂੰ ਕਿਸਾਨ ਆਗੂਆਂ ਵੱਲੋਂ ਠੁਕਰਾਉਂਦੇ ਹੋਏ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਗਿਆ ਹੈ। 24 ਘੰਟਿਆਂ ਦੇ ਸਫ਼ਲ ਬਣਨ ਤੋਂ ਬਾਅਦ ਹੁਣ ਕਿਸਾਨਾਂ ਨੇ ਕਰਤਾ 14 ਤਰੀਕ ਬਾਰੇ ਇਹ ਵੱਡਾ ਐਲਾਨ। ਕਿਸਾਨਾਂ ਵੱਲੋਂ ਜਿਥੇ ਪਹਿਲਾਂ 10 ਅਪ੍ਰੈਲ ਨੂੰ ਕੇ ਐਮ ਪੀ ਨੂੰ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ।

ਉਥੇ ਹੀ ਹੁਣ ਕਿਸਾਨਾਂ ਵੱਲੋਂ 14 ਤਰੀਕ ਨੂੰ ਮੋਰਚਿਆਂ ਉੱਪਰ ਹੀ ਅੰਬੇਦਕਰ ਜੈ-ਯੰ-ਤੀ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਕੱਲ 24 ਘੰਟਿਆਂ ਲਈ ਕੇ ਜੀ ਪੀ ਤੇ ਕੇ ਐਮ ਪੀ ਨੂੰ ਕੱਲ ਸਵੇਰੇ 8 ਵਜੇ ਜਾਮ ਕੀਤਾ ਗਿਆ ਸੀ ਜੋ 24 ਘੰਟੇ ਇਸੇ ਤਰਾਂ ਜਾਰੀ ਰਿਹਾ। ਅੱਜ ਸਵੇਰੇ ਇਹ ਜਾਮ ਸ਼ਾਂਤੀ ਪੂਰਵਕ ਖਤਮ ਕਰ ਦਿੱਤਾ ਗਿਆ ਹੈ। ਇਸ ਉਪਰੰਤ 24 ਘੰਟੇ ਪੂਰੇ ਹੋਣ ਤੇ ਕਿਸਾਨਾਂ ਵੱਲੋਂ ਇਨ੍ਹਾਂ ਰਸਤਿਆਂ ਨੂੰ ਖਾਲੀ ਕਰਕੇ ਸਿੰਘੂ ਬਾਰਡਰ ਵਾਪਸ ਪਰਤਿਆ ਗਿਆ ਹੈ। ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਗਲੀ ਰ-ਣ-ਨੀ-ਤੀ ਉਲੀਕੀ ਗਈ ਹੈ ਤੇ ਆਖਿਆ ਗਿਆ ਹੈ ਕਿ ਜਦੋਂ ਤਕ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ,

ਇਸੇ ਤਰ੍ਹਾਂ ਮੋਰਚੇ ਤੇ ਡਟੇ ਰਹਿਣਗੇ। ਇਸ ਲਈ ਚਾਹੇ ਇੱਕ ਸਾਲ ਲੱਗ ਜਾਏ ਜਾਂ ਦੋ ਸਾਲ। 17 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਕੂਚ ਕਰਨ ਵਾਸਤੇ ਤਰੀਕ ਦਾ ਐਲਾਨ ਵੀ ਕੀਤਾ ਜਾਵੇਗਾ। ਕਿਸਾਨ ਜਥੇ ਬੰਦੀਆਂ ਨੇ ਕਿਹਾ ਕਿ 14 ਤਰੀਕ ਨੂੰ ਅੰਬੇਦਕਰ ਜੈ-ਅੰ-ਤੀ ਸਾਰੇ ਬਾਰਡਰਾਂ ਉਪਰ ਮਨਾਈ ਜਾਏਗੀ ਤੇ ਏਸੇ ਦਿਨ ਸਿੰਘੂ ਬਾਰਡਰ ਤੋਂ ਕੁਝ ਦੂਰੀ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਵੀ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ। ਜਿਸ ਦਾ ਵਿਰੋਧ ਕਰਨ ਵਾਸਤੇ ਸਭ ਕਿਸਾਨਾਂ ਵੱਲੋਂ ਉਸ ਜਗ੍ਹਾ ਤੇ ਪਹੁੰਚ ਕੀਤੀ ਜਾਵੇਗੀ।



error: Content is protected !!