ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਵਿਦੇਸ਼ਾਂ ਵੱਲ ਨੂੰ ਵਧ ਰਿਹਾ ਭਾਰਤੀ ਨੌਜਵਾਨਾਂ ਦਾ ਰੁਝਾਨ, ਤੇ ਦੂਜੇ ਪਾਸੇ ਵਿਦੇਸ਼ਾਂ ਵਿੱਚ ਭਾਰਤੀਆਂ ਦੀਆਂ ਹੋ ਰਹੀਆਂ ਮੌਤਾਂ ਇੱਕ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ l ਆਏ ਦਿਨ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿੱਥੇ ਵਿਦੇਸ਼ਾਂ ਦੇ ਵਿੱਚ ਭਾਰਤੀ ਲੋਕਾਂ ਦੀ ਕਿਸੇ ਕਾਰਨ ਵਸ਼ ਮੌਤ ਹੋ ਰਹੀ ਹੈ ਜਾਂ ਫਿਰ ਕਤਲ ਕੀਤਾ ਜਾ ਰਿਹਾ ਹੈ l ਇਸੇ ਵਿਚਾਲੇ ਹੁਣ ਤੁਹਾਨੂੰ ਇੱਕ ਅਜਿਹੇ ਦਰਿੰਦੇ ਬਾਰੇ ਦੱਸਾਂਗੇ ਜਿਸ ਨੇ 22 ਸਾਲ ਪਹਿਲਾਂ ਇੱਕ ਭਾਰਤੀ ਦਾ ਕਤਲ ਕਰ ਦਿੱਤਾ ਸੀ ਤੇ ਹੁਣ ਉਸ ਦਰਿੰਦੇ ਨੂੰ ਖਤਰਨਾਕ ਇੰਜੈਕਸ਼ਨ ਲਗਾ ਕੇ ਵੱਖਰੇ ਤਰੀਕੇ ਦੀ ਮੌਤ ਦਿੱਤੀ ਗਈ ਹੈ।
ਦੱਸਦਿਆ ਕਿ ਅਮਰੀਕਾ ਦੇ ਓਕਲਾਹੋਮਾ ਸੂਬੇ ’ਚ ਸਾਲ 2002 ਵਿਚ ਇਕ ਭਾਰਤੀ ਸਮੇਤ 2 ਵਿਅਕਤੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਲਗਾਤਾਰ ਵੱਖੋ ਵੱਖਰੇ ਮੁੜ ਸਾਹਮਣੇ ਆਉਂਦੇ ਪਏ ਸੀ ਤੇ ਹੁਣ ਇਸੇ ਮਾਮਲੇ ਦੇ ਕਾਤਲ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ, ਸਜ਼ਾ ਕਿਸ ਤਰੀਕੇ ਦੇ ਨਾਲ ਇਸ ਦਰਿੰਦੇ ਨੂੰ ਦਿੱਤੀ ਗਈ ਹੈ l ਉਸ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਦੋਸ਼ੀ ਮਾਈਕਲ ਡਵੇਨ ਸਮਿਥ, ਜਿਸ ਦੀ ਉਮਰ ਤਕਰੀਬਨ 41 ਸਾਲ ਦੱਸੀ ਜਾ ਰਹੀ, ਉਸਨੂੰ ਮੈਕਲੇਸਟਰ ਸ਼ਹਿਰ ਦੀ ਇਕ ਜੇਲ ’ਚ ਖਤਰਨਾਕ ਇੰਜੈਕਸ਼ਨ ਲਾਇਆ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
ਸਮਿਥ ਨੇ 24 ਸਾਲਾ ਸ਼ਰਦ ਪੁੱਲੂਰੂ ਤੇ 40 ਸਾਲਾ ਜੇਨੇਟਮੂਰ ਦਾ ਕਤਲ ਕੀਤਾ ਸੀ। ਓਕਲਾਹੋਮਾ ਦੇ ਅਟਾਰਨੀ ਜਨਰਲ ਜੇਂਟਨਰ ਡਰਮੰਡ ਨੇ ਸਮਿਥ ਦੀ ਸਜ਼ਾ ਤੋਂ ਬਾਅਦ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅੱਜ ਦਾ ਦਿਨ ਸ਼ਰਦ ਤੇ ਮੂਰ ਦੇ ਪਰਿਵਾਰਾਂ ਲਈ ਕੁਝ ਹੱਦ ਤੱਕ ਸ਼ਾਂਤੀ ਲੇ ਕੇ ਆਵੇਗਾ।
ਜ਼ਿਕਰ ਯੋਗ ਹੈ ਕਿ ਅੱਜ ਤੋਂ 24 ਸਾਲ ਪਹਿਲਾਂ ਇਸ ਦਰਿੰਦੇ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕਤਲ ਦੀ ਵਾਰਦਾਤ ਨੂੰ ਅਣਜਾਮ ਦਿੱਤਾ ਗਿਆ ਸੀ, ਉਸ ਤੋਂ ਬਾਅਦ ਪੀੜਿਤ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰਦਾ ਪਿਆ ਸੀ ਤੇ ਹੁਣ ਪੂਰੇ 24 ਸਾਲ ਬਾਅਦ ਪਰਿਵਾਰ ਨੂੰ ਇਨਸਾਫ ਪ੍ਰਾਪਤ ਹੋਇਆ ਹੈ।
Home ਤਾਜਾ ਜਾਣਕਾਰੀ 22 ਸਾਲ ਪਹਿਲਾਂ ਦਰਿੰਦੇ ਨੇ ਕੀਤਾ ਸੀ ਭਾਰਤੀ ਦਾ ਕਤਲ , ਹੁਣ ਦੋਸ਼ੀ ਨੂੰ ਖਤਰਨਾਕ ਇੰਜੈਕਸ਼ਨ ਲਾ ਇਸ ਤਰਾਂ ਦਿੱਤੀ ਜਾਵੇਗੀ ਮੌਤ ਦੀ ਸਜ਼ਾ
ਤਾਜਾ ਜਾਣਕਾਰੀ