ਆਈ ਤਾਜਾ ਵੱਡੀ ਖਬਰ
ਵਿਦੇਸ਼ੀ ਧਰਤੀ ਤੇ ਜਾਣ ਦਾ ਕਰੇਜ਼ ਲੋਕਾਂ ਵਿੱਚ ਇਨ੍ਹਾਂ ਜਿਆਦਾ ਵੱਧ ਚੁੱਕਿਆ ਹੈ ਕਿ ਲੋਕ ਵਿਦੇਸ਼ੀ ਧਰਤੀ ਤੇ ਜਾਣ ਲਈ ਵੱਖੋ ਵੱਖਰੇ ਤਰੀਕੇ ਅਪਣਾਉਂਦੇ ਹਨ। ਵੱਖੋ ਵੱਖਰੇ ਪ੍ਰਕਾਰ ਦੇ ਤਰੀਕੇ ਅਪਣਾਉਂਦੇ ਹੋਏ ਕਈ ਵਾਰ ਲੋਕ ਗ਼ਲਤ ਰਾਹ ਤੇ ਪੈ ਕੇ ਠੱਗੀਆਂ ਦਾ ਸ਼ਿਕਾਰ ਹੋ ਜਾਂਦੇ ਹਨ l ਜਿਆਦਾਤਰ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਲਈ ਏਜੰਟਾਂ ਦੇ ਹੱਥੋਂ ਤੇ ਆਈਲਟਸ ਪਾਸ ਕੁੜੀਆਂ ਦੇ ਹੱਥੋਂ ਠੱਗੀ ਦਾ ਸ਼ਿਕਾਰ ਹੁੰਦੇ ਹਨ। ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ 22 ਲੱਖ ਲਾ ਕੇ ਨੂੰਹ ਕੈਨੇਡਾ ਭੇਜੀ। ਜਿਸ ਤੋਂ ਬਾਅਦ ਨੂੰਹ ਦੇ ਵਲੋਂ ਅਜਿਹਾ ਕਾਰਾਂ ਕੀਤਾ ਗਿਆ ਜਿਸ ਕਾਰਨ ਮੁੰਡੇ ਦੇ ਮਾਪੇ ਰੋਂਦੇ ਕੁਰਲਾਉਂਦੇ ਨਜ਼ਰ ਆਉਂਦੇ ਪਏ ਹਨ l
ਇਹ ਮਾਮਲਾ ਜੋਧਾਂ ਤੋਂ ਸਾਹਮਣੇ ਆਇਆ, ਜਿੱਥੇ ਸਹੁਰੇ ਪਰਿਵਾਰ ਵੱਲੋਂ 22 ਲੱਖ ਰੁਪਏ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਆਪਣਾ ਅਸਲ ਰੰਗ ਦਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ, ਦੱਸਦਿਆ ਕਿ ਗੁਰਪ੍ਰੀਤ ਸਿੰਘ ਨਾਮੀ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕੇ ਵਿਆਹ ਕਰਵਾਉਣ ਉਪਰੰਤ ਮੇਰੀ ਪਤਨੀ ਖ਼ੁਦ ਵਿਦੇਸ਼ ਪੁੱਜ ਗਈ, ਜਿੱਥੇ ਜਾ ਕੇ ਉਸਦੇ ਤੇਵਰ ਇੱਕੋ ਦਮ ਬਦਲ ਗਏ, ਉੱਥੇ ਜਾ ਕੇ ਉਸ ਵਲੋਂ ਮੈਨੂੰ ਕੈਨੇਡਾ ਨਹੀਂ ਬੁਲਾਇਆ। ਹੁਣ ਤੱਕ ਦੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਸਹੁਰੇ ਪਰਿਵਾਰ ਵਲੋਂ ਕੁੜੀ ਨੂੰ ਕੈਨੇਡਾ ਭੇਜਣ ਲਈ 22 ਲੱਖ ਤੋਂ ਵੱਧ ਰੁਪਏ ਖਰਚਣ ਦੇ ਬਾਵਜੂਦ ਆਪਣੇ ਪਤੀ ਨੂੰ ਕੈਨੇਡਾ ਨਾ ਬੁਲਾਉਣ ’ਤੇ ਪਤਨੀ, ਉਸਦੇ ਪਿਤਾ ਅਤੇ ਮਾਂ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਿਸ ਤਹਿਤ ਲੜਕੀ ਸ਼ੁਭਦੀਪ ਕੌਰ, ਪਿਤਾ ਜਸਵੀਰ ਸਿੰਘ ਤੇ ਪੂਨਮ ਰੰਧਾਵਾ ਵਾਸੀ ਪਟਿਆਲਾ ਖ਼ਿਲਾਫ਼ ਜੋਧਾਂ ਪੁਲਸ ਵਲੋਂ ਧੋਖਾਧੜੀ ਦਾ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਇਸ ਸਬੰਧੀ ਗੁਰਪ੍ਰੀਤ ਸਿੰਘ ਨੇ ਪੁਲਸ ਲੁਧਿਆਣਾ ਦਿਹਾਤੀ ਨੂੰ ਦਿੱਤੀ ਦਰਖ਼ਾਸਤ ‘ਚ ਦੱਸਿਆ ਕਿ ਸ਼ੁਭਦੀਪ ਕੌਰ ਨਾਲ ਮੇਰਾ ਵਿਆਹ 30 ਨਵੰਬਰ 2022 ਨੂੰ ਹੋਇਆ ਸੀ।
ਵਿਆਹ ਤੋਂ ਬਾਅਦ ਮੇਰੇ ਪਰਿਵਾਰ ਵਲੋਂ ਮੇਰੀ ਪਤਨੀ ਸ਼ੁਭਦੀਪ ਕੌਰ ਨੂੰ 22 ਲੱਖ ਰੁਪਏ ਖ਼ਰਚ ਕੇ ਕੈਨੇਡਾ ਪੜ੍ਹਾਈ ਲਈ ਭੇਜਿਆ ਗਿਆ ਪਰ ਕੈਨੇਡਾ ਪੁੱਜ ਕੇ ਸ਼ੁਭਦੀਪ ਕੌਰ ਨੇ ਨਾ ਤਾਂ ਉਸਨੂੰ ਕੈਨੇਡਾ ਬੁਲਾਇਆ ਅਤੇ ਨਾ ਹੀ ਸ਼ੁਭਦੀਪ ਕੌਰ ਵਲੋਂ ਉਸ ਨਾਲ ਕੋਈ ਰਾਬਤਾ ਰੱਖਿਆ ਗਿਆ। ਨਹੀਂ ਸਗੋਂ ਪਰਿਵਾਰ ਦੇ ਪੈਸੇ ਵੀ ਉਸ ਵੱਲੋਂ ਵਾਪਸ ਨਹੀਂ ਕੀਤੇ ਗਏ, ਜਿਸ ਕਾਰਨ ਹੁਣ ਪੀੜਿਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ