BREAKING NEWS
Search

22 ਕਰੋੜ ਰੁਪਏ ਦੀ ਵਿਕੀ ਇਹ ਮੱਛੀ, ਜਾਣੋ ਕੀ ਹੈ ਇਸ ‘ਚ ਖਾਸ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਜਾਪਾਨ ‘ਚ ਸੂਸ਼ੀ ਰੈਸਟੋਰੈਂਟ ਸੀਰੀਜ਼ ਦੇ ਮਾਲਕ ਨੇ ਟੋਕੀਓ ਦੇ ਨਵੇਂ ਮੱਛੀ ਬਾਜ਼ਾਰ ‘ਚ ਸ਼ਨੀਵਾਰ ਨੂੰ ਇਕ ਵੱਡੀ ਟੂਨਾ ਮੱਛੀ ਨੂੰ ਤਕਰੀਬਨ 22 ਕਰੋੜ ਰੁਪਏ ਦੀ ਰਿਕਾਰਡ ਕੀਮਤ ‘ਤੇ ਖਰੀਦਿਆ। ਪਿਛਲੇ ਸਾਲ ਦੇ ਅਖੀਰ ‘ਚ ਦੁਨੀਆ ਭਰ ‘ਚ ਮਸ਼ਹੂਰ ਸ਼ੁਕੀਜੀ ਮੱਛੀ ਬਾਜ਼ਾਰ ਦੇ ਸਥਾਨ ‘ਤੇ ਵਸਾਏ ਗਏ ਬਾਜ਼ਾਰ ਨੇ ਨਵੇਂ ਸਾਲ ਦੀ ਪਹਿਲੀ ਸਵੇਰ ਨੂੰ ਇਸ ਦੀ ਨੀਲਾਮੀ ਕੀਤੀ ਸੀ, ਜਿਸ ‘ਚ ਮੱਛੀ ਨੂੰ ਰਿਕਾਰਡ ਕੀਮਤਾਂ ‘ਚ ਖਰੀਦਿਆ ਗਿਆ ਹੈ।
ਜਾਣੋ ਕੀ ਖਾਸ ਹੈ ਇਸ ਮੱਛੀ ‘ਚ—
-ਜਾਪਾਨ ਦੇ ਉੱਤਰੀ ਤਟ ਤੋਂ ਫੜੀ ਗਈ ਇਸ ਭਾਰੀ ਮੱਛੀ ਦਾ ਭਾਰ 278 ਕਿਲੋ ਹੈ।
-ਇਸ ਮੱਛੀ ਲਈ 33.36 ਕਰੋੜ ਯੇਨ ਭਾਵ 21.5 ਕਰੋੜ ਰੁਪਏ (31 ਲੱਖ ਡਾਲਰ) ‘ਤੇ ਜਾ ਕੇ ਬੋਲੀ ਰੁਕੀ।
– ਟੂਨਾ ਮੱਛੀ ਇਕ ਲੁਪਤ (ਖਤਮ) ਹੋ ਰਹੀ ਨਸਲ ਹੈ।
‘ਟੂਨਾ ਕਿੰਗ’ ਦੇ ਨਾਂ ਤੋਂ ਪ੍ਰਸਿੱਧ ਕਿਓਸ਼ੀ ਕਿਮੁਰਾ ਨੇ ਇਹ ਕੀਮਤ ਚੁਕਾਈ ਜੋ 15.5 ਕਰੋੜ ਯੇਨ ਦੇ ਪੁਰਾਣੇ ਰਿਕਾਰਡ ਤੋਂ ਦੁੱਗਣੀ ਹੈ। ਇਹ ਕੀਮਤ ਵੀ 2013 ‘ਚ ਕਿਮੁਰਾ ਨੇ ਹੀ ਚਕਾਈ ਸੀ। ਸੂਸ਼ੀ ਰੈਸਟੋਰੈਂਟ ਦੇ ਮਾਲਕ ਨੇ ਖੁਸ਼ੀ ਨਾਲ ਦੱਸਿਆ,”ਇਹ ਸਭ ਤੋਂ ਵਧੀਆ ਟੂਨਾ ਹੈ। ਮੈਂ ਇਕ ਸੁਆਦਲੀ, ਬੇਹੱਦ ਤਾਜ਼ਾ ਟੂਨਾ ਮੱਛੀ ਖਰੀਦਣ ‘ਚ ਸਫਲ ਰਿਹਾ।” ਕਿਮੂਰਾ ਨੇ ਨੀਲਾਮੀ ਤੋਂ ਬਾਅਦ ਕਿਹਾ,”ਜਿਵੇਂ ਸ਼ੁਰੂ ‘ਚ ਸੋਚਿਆ ਗਿਆ ਕੀਮਤ ਉਸ ਤੋਂ ਜ਼ਿਆਦਾ ਸੀ ਪਰ ਮੈਨੂੰ ਉਮੀਦ ਹੈ ਕਿ ਸਾਡੇ ਗਾਹਕ ਇਸ ਦਾ ਸਵਾਦ ਲੈ ਸਕਣਗੇ।”error: Content is protected !!