ਅੱਜ ਦੀ ਪਾਜ਼ਿਟਿਵ ਖਬਰ ਦੀ ਗੱਲ ਕੀਤੀ ਜਾਵੇ ਤਾ ਇਸ ਖਬਰ ਦਾ ਜਿਕਰ ਕਰਨਾ ਜ਼ਰੂਰੀ ਹੈ। ਅੱਜ ਦੇ ਜ਼ਮਾਨੇ ਵਿੱਚ ਕੱਲ ਲਿਆ ਗਿਆ ਉਧਾਰ ਲੋਕ ਯਾਦ ਰੱਖ ਲੈਣ ਇਹ ਬਹੁਤ ਵੱਡੀ ਗੱਲ ਹੈ ਪਰ ਇਥੇ ਤਾ ਇੱਕ ਬੰਦੇ ਨੇ ਕਰੀਬ 30 ਸਾਲ ਪਹਿਲਾ ਲਿਆ ਹੋਇਆ ਕਰਜ਼ ਉਧਾਰ ਚੁਕਾਉਣ ਦੇ ਲਈ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤਹਿ ਕੀਤਾ ਅਸਲ ਵਿਚ ਕੇਨਿਯਾ ਦੇ ਸੰਸਦ ਰਿਚਰਡ ਟੇਗੀ ਨੇ ਕਰੀਬ 30 ਸਾਲ ਪਹਿਲਾ ਮਹਾਰਾਸ਼ਟਰ ਕਾਸ਼ੀਨਾਥ ਗਵਲੀ ਤੋਂ 200 ਰੁਪਏ ਉਧਾਰ ਲਏ ਸੀ ਅਤੇ ਇਸ ਰਕਮ ਨੂੰ ਚੁਕਾਉਣ ਨੂੰ ਭਾਰਤ ਆਏ।
ਸਾਲ 1985-89 ਦੇ ਦੌਰਾਨ ਰਿਚਰਡ ਔਰੰਗਾਬਾਦ ਵਿਚ ਇੱਕ ਸਥਾਨਿਕ ਕਾਲਜ ਵਿਚ ਮੈਨੇਜਮੈਂਟ ਦੀ ਪੜ੍ਹਾਈ ਕਰ ਰਹੇ ਸੀ.ਆਪਣੇ ਦੇਸ਼ ਵਾਪਸ ਜਾਣ ਤੋਂ ਪਹਿਲਾ ਰਿਚਰਡ ਨੇ ਗਵਲੀ ਤੋਂ 200 ਰੁਪਏ ਉਧਾਰ ਲਾਏ ਸੀ। ਉਸ ਸਮੇ ਉਹ ਵਾਨਖੇੜੇ ਨਗਰ ਵਿਚ ਰਾਸ਼ਨ ਦੀ ਦੁਕਾਨ ਚਲਾਉਂਦੇ ਸੀ ਇਸੇ ਜਗਾ ਤੇ ਰਿਚਰਡ ਵੀ ਰਿਹਾ ਕਰਦੇ ਸੀ। ਰਿਪੋਟਰ ਦੇ ਅਨੁਸਾਰ ਜਦ 70 ਸਾਲ ਦੇ ਗਵਲੀ ਨੇ ਦਰਵਾਜੇ ਤੇ ਕਿਸੇ ਦੇ ਖੜਕਾਉਣ ਅਤੇ ਬੁਲਾਉਣ ਦੀ ਆਵਾਜ ਸੁਣੀ ਤਾ ਉਹ ਦਰਵਾਜੇ ਤੇ ਗਿਆ ਅਤੇ ਗੇਟ ਖੋਲਿਆ ਤਾ ਕਿਸੇ ਅਣਜਾਣ ਵਿਦੇਸ਼ੀ ਬੰਦੇ ਨੂੰ ਦੇਖ ਕੇ ਉਹ ਥੋੜਾ ਹੈਰਾਨ ਹੋ ਗਿਆ ਇਸਦੇ ਬਾਅਦ ਰਿਚਰਡ ਨੇ ਆਪਣੇ ਬਾਰੇ ਵਿੱਚ ਦੱਸਿਆ। ਰਿਚਰਡ ਨੇ ਦੱਸਿਆ ਕਿ ਉਹ ਕੇਨਯਾ ਦੇ ਸੰਸਦ ਰਿਚਰਡ ਟੋਂਗੀ ਹਨ ਅਤੇ 30 ਸਾਲ ਪਹਿਲਾ ਉਸਨੇ 200 ਰੁਪਏ ਉਧਾਰ ਲਾਏ ਸੀ ਉਹ ਵਾਪਸ ਕਰਨ ਆਏ ਹਨ। ਦੱਸ ਦੇ ਕਿ ਰਿਚਰਡ ਕੇਨਯਾ ਦੇ ਨਿਯਾਬਰੀ ਚਾਚੇ ਨਿਰਵਾਚਨ ਖੇਤਰ ਦੇ ਸੰਸਦ ਹਨ।
ਕਾਸ਼ੀਨਾਥ ਨੇ ਕਿਹਾ ਕਿ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ। ਰਿਚਰਡ ਆਪਣੀ ਪਤਨੀ ਦੇ ਨਾਲ ਔਰੰਗਾਬਾਦ ਆਏ ਸੀ। ਉਹਨਾਂ ਕਿਹਾ ਮੇਰੇ ਲਈ ਇਹ ਇਕ ਭਾਵੁਕ ਯਾਤਰਾ ਸੀ ਜਦ ਮੈ ਗਵਲੀ ਨੂੰ ਮਿਲਿਆ ਤਾ ਉਸਦੀਆਂ ਅੱਖਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ। ਉਸਨੇ ਮੀਡੀਆ ਵਿੱਚ ਕਿਹਾ ਔਰੰਗਾਬਾਦ ਵਿਚ ਜਦ ਮੈ ਪੜਾਈ ਕਰ ਰਿਹਾ ਸੀ ਤਾ ਮੇਰੀ ਸਥਿਤੀ ਠੀਕ ਨਹੀਂ ਸੀ ਤਾ ਇਹਨਾਂ ਲੋਕਾਂ ਨੇ ਗਵਲੀ ਪਰਿਵਾਰ ਨੇ ਮੇਰੀ ਮਦਦ ਕੀਤੀ ਸੀ ਮੈ ਸੋਚਿਆ ਸੀ ਕਿ ਕਦੇ ਮੈ ਜਰੂਰ ਵਾਪਸ ਆਵਾਂਗਾ ਅਤੇ ਆਪਣਾ ਕਰਜ਼ ਵਾਪਸ ਕਰਾਂਗਾ ਮੈ ਉਹਨਾਂ ਦਾ ਧੰਨਵਾਦ ਕਰਨਾ ਚਹੁੰਦਾ ਸੀ ਉਹ ਮੇਰੇ ਲਈ ਬੇਹੱਦ ਭਾਵੁਕ ਪਲ ਸੀ।
ਉਥੇ ਹੀ ਰਿਚਰਡ ਨੇ ਕਿਹਾ ਕਿ ਪਰਮਾਤਮਾ ਉਹਨਾਂ ਬੁਜਰਗ (ਗਵਲੀ ()ਅਤੇ ਉਸਦੇ ਬੱਚਿਆਂ ਦਾ ਭਲਾ ਕਰੇ ਮੇਰੇ ਨਾਲ ਉਹ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਏ ਉਹਨਾਂ ਭੋਜਨ ਕਰਵਾਉਣ ਦੇ ਲਈ ਹੋਟਲ ਲੈ ਕੇ ਜਾਣਾ ਚਹੁੰਦੇ ਸੀ ਪਰ ਮੈ ਉਹਨਾਂ ਦੇ ਘਰ ਹੀ ਭੋਜਨ ਕਰਨ ਤੇ ਜ਼ੋਰ ਦਿੱਤਾ ਔਰੰਗਾਬਾਦ ਤੋਂ ਵਾਪਸ ਕੇਨੀਆਂ ਜਾਂਦੇ ਸਮੇ ਰਿਚਰਡ ਨੇ ਆਪਣੇ ਗਵਲੀ ਜੀ ਨੂੰ ਆਪਣੇ ਦੇਸ਼ ਆਉਣ ਦੇ ਲਈ ਵੀ ਸੱਦਾ ਦਿੱਤਾ। ਕੁਝ ਦਿਨ ਪਹਿਲਾ ਰਿਚਰਡ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਦਿੱਲੀ ਵਿਚ ਮੁਲਾਕਾਤ ਦੇ ਬਾਅਦ ਰਿਚਰਡ ਔਰੰਗਾਬਾਦ ਗਏ ਜਿੱਥੇ ਉਹਨਾਂ ਵਾਨਖੇੜੇ ਜਾ ਕੇ ਕਸ਼ੀਨਾਥ ਨੂੰ ਲੱਭਿਆ ਅਤੇ ਉਹਨਾਂ 200 ਰੁਪਏ ਦੇ ਬਦਲੇ ਵਿਚ 19 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ।
ਵਾਇਰਲ