ਆਈ ਤਾਜ਼ਾ ਵੱਡੀ ਖਬਰ
ਸੜਕੀ ਹਾਦਸੇ ਹਰ ਰੋਜ਼ ਹੀ ਕਈ ਕੀਮਤੀ ਜਾਨਾਂ ਲੈ ਰਹੇ ਹਨ । ਲੋਕ ਰੋਜ ਹੀ ਸਡ਼ਕੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ । ਕੋਈ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਅਪਾਹਜ ਹੋ ਜਾਂਦਾ ਹੈ ਤੇ ਕਿਸੇ ਦੀ ਜਾਨ ਚਲੀ ਜਾਂਦੀ ਹੈ । ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜ਼ਿਲਾ ਲੁਧਿਆਣਾ ਤੋਂ ਸਾਹਮਣੇ ਆਇਆ , ਜਿੱਥੇ ਇਕ ਇੰਜੀਨੀਅਰ ਜਿਸ ਨੇ ਵੀਹ ਦਿਨਾਂ ਤਕ ਆਪਣੀ ਪਤਨੀ ਕੋਲ ਆਸਟ੍ਰੇਲੀਆ ਜਾਣਾ ਸੀ, ਪਰ ਇਸ ਇੰਜੀਨੀਅਰਜ਼ ਨਾਲ ਇਕ ਅਜਿਹਾ ਸਡ਼ਕੀ ਹਾਦਸਾ ਵਾਪਰ ਗਿਆ ਜਿਸ ਕਾਰਨ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ ਇਕ ਇੰਜੀਨੀਅਰ ਆਪਣੇ ਘਰੋਂ ਐਕਟਿਵਾ ਤੇ ਅਖ਼ਬਾਰ ਲੈਣ ਦੇ ਲਈ ਨਿਕਲਿਆ ਕਿ ਉਸੇ ਸਮੇਂ ਇਕ ਤੇਜ਼ ਰਫ਼ਤਾਰ ਟਰਾਲੇ ਨੇ ਉਸ ਨੂੰ ਜੋਰ ਨਾਲ ਟੱਕਰ ਮਾਰੀ , ਜਿਸ ਕਾਰਨ ਇਸ ਇੰਜਨੀਅਰ ਦੀ ਮੌਕੇ ਤੇ ਹੀ ਮੌਤ ਹੋ ਗਈ ।
ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਰਮਿੰਦਰ ਸਿੰਘ ਇਕ ਫੈਕਟਰੀ ਵਿਚ ਇੰਜੀਨੀਅਰ ਸੀ ਤੇ ਉਸ ਦੀ ਪਤਨੀ ਰਾਜਵਿੰਦਰ ਕੌਰ ਆਸਟ੍ਰੇਲੀਆ ਵਿੱਚ ਰਹਿੰਦੀ ਸੀ । ਪਰਮਿੰਦਰ ਖ਼ੁਦ ਦੋ ਬੱਚਿਆਂ ਨਾਲ ਸਾਹਨੇਵਾਲ ਵਿੱਚ ਰਹਿੰਦਾ ਸੀ । ਪਰਮਿੰਦਰ ਸਿੰਘ ਦੇ ਵੱਲੋਂ ਆਸਟ੍ਰੇਲੀਆ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ , ਜਿਸ ਨੇ ਵੀਹ ਦਿਨਾਂ ਬਾਅਦ ਆਪਣੇ ਬੱਚਿਆਂ ਸਮੇਤ ਆਪਣੀ ਪਤਨੀ ਰਾਜਵਿੰਦਰ ਕੌਰ ਆਸਟ੍ਰੇਲੀਆ ਜਾਣਾ ਸੀ । ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਅਜਿਹਾ ਭਾਣਾ ਪਰਮਿੰਦਰ ਸਿੰਘ ਨਾਲ ਵਾਪਰ ਗਿਆ ਜਿਸ ਦੇ ਚੱਲਦੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ।
ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਹਾਦਸਾ ਇੰਨਾ ਜ਼ਿਆਦਾ ਦਰਦਨਾਕ ਸੀ ਕਿ ਇਸ ਘਟਨਾ ਦੌਰਾਨ ਪਰਮਿੰਦਰ ਸਿੰਘ ਨੂੰ ਟਰਾਲੇ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ । ਇਸ ਦਰਦਨਾਕ ਹਾਦਸੇ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦੇ ਵਲੋ ਪਰਮਿੰਦਰ ਸਿੰਘ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਪਰ ਉਥੇ ਡਾਕਟਰਾਂ ਵਲੋਂ ਪਰਮਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ।
ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖਵਾ ਦਿੱਤਾ ਅਤੇ ਮ੍ਰਿਤਕ ਦੀ ਪਤਨੀ ਦੇ ਆਉਣ ਤੋਂ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ।
Home ਤਾਜਾ ਜਾਣਕਾਰੀ 20 ਤਰੀਕ ਨੂੰ ਜਾਣਾ ਸੀ ਪਤਨੀ ਕੋਲ ਆਸਟ੍ਰੇਲੀਆ, ਪਰ ਮੌਤ ਲੈ ਗਈ ਇੰਝ ਆਪਣੇ ਨਾਲ- ਪਰਿਵਾਰ ਚ ਛਾਇਆ ਸੋਗ

ਤਾਜਾ ਜਾਣਕਾਰੀ