BREAKING NEWS
Search

20 ਘੰਟਿਆਂ ਬਾਅਦ ਲਾਪਤਾ 5 ਸਾਲ ਬਚੀ ਮਿਲੀ ਗਵਾਂਢੀਆਂ ਦੀ ਪਾਣੀ ਵਾਲੀ ਟੈਂਕੀ ਚੋ , ਮਾਂ ਦਾ ਚਿਹਰਾ ਆਇਆ ਸਾਹਮਣੇ

ਸਮਾਣਾ : ਸਮਾਣਾ ਨੇੜਲੇ ਪਿੰਡ ਆਲਮਪੁਰ ਵਿਖੇ ਬੀਤੀ ਰਾਤ ਨਾਨਕੇ ਘਰੋਂ ਲਾਪਤਾ ਹੋਈ ਪੰਜ ਸਾਲਾ ਬੱਚੀ ਨੂੰ ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ 20 ਘੰਟਿਆਂ ਦੇ ਅੰਦਰ ਹੀ ਗੁਆਂਢੀਆਂ ਦੇ ਘਰ ਦੀ ਤੀਸਰੀ ਮੰਜ਼ਿਲ ‘ਤੇ ਪਈ ਪਾਣੀ ਦੀ ਟੈਂਕੀ ‘ਚੋ ਜਿੰਦਾ ਬਰਾਮਦ ਕਰ ਲਿਆ ਹੈ।ਇਸ ਦਿਲ ਕੰਬਾਊ ਘਟਨਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆ ਪਟਿਆਲਾ ਦੇ ਐਸ.ਐਸ.ਪੀ.ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਿਤੀ ਸੋਮਵਾਰ ਨੂੰ ਗੁਰਪ੍ਰੀਤ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਰੋਗਲਾ ਥਾਣਾ ਦਿੜਬਾ ਜ਼ਿਲ੍ਹਾ ਸੰਗਰੂਰ ਨੇ ਐਸ.ਆਈ ਸਾਧਾ ਸਿੰਘ ਇੰਚਾਰਜ ਚੌਕੀ ਗਾਜੇਵਾਸ ਪਾਸ ਆਪਣਾ ਬਿਆਨ ਲਿਖਵਾਇਆ ਕਿ ਉਸਦਾ ਵਿਆਹ ਕਰੀਬ 7 ਸਾਲ ਪਹਿਲਾਂ ਸੁਮਨ ਰਾਣੀ ਪੁੱਤਰੀ ਸੱਤਪਾਲ ਸਿੰਘ ਵਾਸੀ ਪਿੰਡ ਆਲਮਪੁਰ ਨਾਲ ਹੋਈ ਸੀ ,ਉਸਦੇ ਕੋਲ ਇੱਕ ਲੜਕੀ ਤੇ ਇੱਕ ਲੜਕਾ ਹਨ। ਉਸ ਦੀ ਪਤਨੀ ਛੁੱਟੀਆਂ ਹੋਣ ਕਰਕੇ ਬੱਚਿਆਂ ਸਮੇਤ ਆਪਣੇ ਪੇਕੇ ਘਰ ਪਿੰਡ ਆਲਮਪੁਰ ਪਿਛਲੇ ਇੱਕ ਮਹੀਨੇ ਤੋਂ ਆਈ ਹੋਈ ਸੀ।

ਉਨ੍ਹਾਂ ਦੇ ਦੱਸਣ ਮੁਤਾਬਕ ਸਵੇਰੇ ਕਰੀਬ 5 ਵਜੇ ਉਸ ਦੀ ਪਤਨੀ ਨੇ ਉਸ ਨੂੰ ਫੋਨ ਕੀਤਾ ਕਿ ਉਹ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਸੋ ਗਏ ਸੀ ਅਤੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਸ ਦੀ ਲੜਕੀ ਮੰਜੇ ‘ਤੇ ਨਹੀ ਸੀ। ਗੁਲਾਬ ਸਿੰਘ ਨੇ ਦੱਸਿਆ ਕਿ ਉਹ ਤੁਰੰਤ ਆਪਣੇ ਸੌਹਰੇ ਘਰ ਪੁੱਜਾ ਅਤੇ ਆਪਣੀ ਲੜਕੀ ਦੀ ਭਾਲ ਕੀਤੀ ਜੋ ਨਹੀ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ।

ਐਸਐਸਪੀ ਸਿੱਧੂ ਨੇ ਅੱਗੇ ਹੋਰ ਦੱਸਿਆ ਕੇ ਲਾਪਤਾ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਪਿੰਡ ਆਲਮਪੁਰ ਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਪਿੰਡ ਦੇ ਸੀਸੀਟੀਵੀ. ਕੈਮਰਿਆਂ ਦੀ ਛਾਣ-ਬੀਣ ਕੀਤੀ ਗਈ। ਐਸਐਸਪੀ. ਨੇ ਦੱਸਿਆ ਕਿ ਅੱਜ ਸਵੇਰੇ 5 ਤੋਂ 6 ਵਜੇ ਮੁਦਈ ਗੁਰਪ੍ਰੀਤ ਸਿੰਘ ਦੇ ਸਹੁਰੇ ਗੁਆਂਢ ‘ਚ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰ ਦੀ ਤੀਜੀ ਮੰਜਿਲ ਪਰ ਰੱਖੀ ਪਾਣੀ ਵਾਲੀ ਇੱਕ ਟੈਂਕੀ ਵਿੱਚੋਂ ਕੁੱਝ ਅਵਾਜਾਂ ਆਉਣ ਕਾਰਨ ਇਸ ਦੀ ਇਤਲਾਹ ਮਿਲੀ, ਜਿਸ ਤੋਂ ਬਾਅਦ ਜਾ ਕੇ ਲਾਪਤਾ ਲੜਕੀ ਨੂੰ ਪਾਣੀ ਵਾਲੀ ਟੈਕੀ ਵਿੱਚੋਂ ਜਿਉਦਾ ਬਰਾਂਮਦ ਕਰਕੇ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਦਾਖਲ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਲਾਪਤਾ ਲੜਕੀ ਦੀ ਮਾਤਾ ਸੁਮਨ ਰਾਣੀ ਪਤਨੀ ਗੁਰਪ੍ਰੀਤ ਸਿੰਘ ਨੇ ਕਰੀਬ ਇਕ ਹਫਤਾ ਪਹਿਲਾਂ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰੋਂ 4,000 ਰੁਪਏ ਚੋਰੀ ਕੀਤੇ ਸੀ, ਜਿਸ ਬਾਰੇ ਪਤਾ ਲੱਗਣ ਕਰਕੇ ਉਸ ਨੇ ਇਹ ਪੈਸੇ ਵਾਪਸ ਕਰ ਦਿੱਤੇ ਸੀ ਪਰ ਲੜਕੀ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਸੀ ਜੇ ਚੋਰੀ ਕੀਤੀ ਹੈ

ਤਾਂ ਮੈਂ ਬੱਚਿਆਂ ਨੂੰ ਨਾਲ ਲੈ ਕੇ ਜਾਵਾਂਗਾ ਪਰ ਤੈਨੂੰ ਵਾਪਸ ਨਹੀਂ ਲਿਜਾਵਾਂਗਾ।ਇਸ ਕਰਕੇ ਲੜਕੀ ਦੀ ਮਾਤਾ ਸੁਮਨ ਰਾਣੀ ਉਕਤ ਨੇ ਆਪਣੀ ਬੇਇਜਤੀ ਦਾ ਬਦਲਾ ਲੈਣ ਲਈ ਆਪਣੀ ਲੜਕੀ ਨੂੰ ਗੁਰਨਾਮ ਸਿੰਘ ਦੇ ਘਰ ਦੀ ਤੀਜੀ ਮੰਜਿਲ ‘ਤੇ ਬਣੀ ਪਾਣੀ ਵਾਲੀ ਟੈਂਕੀ ਵਿੱਚ ਸੁੱਟ ਦਿੱਤਾ ਸੀ, ਤਾਂ ਇਸ ਦਾ ਸਾਰਾ ਇਲਜਾਂਮ ਗੁਰਨਾਮ ਸਿੰਘ ਅਤੇ ਉਸ ਦੇ ਪਰਿਵਾਰ ‘ਤੇ ਲਾਕੇ, ਉਹਨਾਂ ਨੂੰ ਫਸਾਇਆ ਜਾ ਸਕੇ।error: Content is protected !!