BREAKING NEWS
Search

2 ਸਹੇਲੀਆਂ ਨੇ ਇਕੱਠੇ ਰਹਿਣ ਲਈ ਲਿਆ ਹੈਰਾਨ ਕਰਨ ਵਾਲਾ ਫੈਸਲਾ, ਸਹਿਮਤੀ ਨਾਲ ਇਕੋ ਮੁੰਡੇ ਨਾਲ ਕਰਵਾ ਲਿਆ ਵਿਆਹ

ਆਈ ਤਾਜ਼ਾ ਵੱਡੀ ਖਬਰ 

ਅਜਕਲ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਦਰਾਰਾਂ ਪੈਦਾ ਹੁੰਦੀਆਂ ਦੇਖੀਆਂ ਜਾਂਦੀਆਂ ਹਨ। ਜਿਸ ਦੇ ਕਈ ਤਰ੍ਹਾਂ ਦੇ ਵੱਖ ਵੱਖ ਕਾਰਨ ਵੀ ਸਾਹਮਣੇ ਆਉਂਦੇ ਹਨ ਜਿਥੇ ਅੱਜਕਲ੍ਹ ਬਹੁਤ ਸਾਰੇ ਵਿਅਕਤੀ ਦੇ ਰਿਸ਼ਤੇ ਟੁੱਟਣ ਦਾ ਕਾਰਨ ਹੀ ਨਜਾਇਜ਼ ਸੰਬੰਧ ਬਣ ਰਹੇ ਹਨ। ਜਿੱਥੇ ਪਤੀ-ਪਤਨੀ ਤੇ ਟੁੱਟ ਰਹੇ ਰਿਸ਼ਤਿਆਂ ਦੇ ਕਾਰਨ ਉਨ੍ਹਾਂ ਦਾ ਅਸਰ ਬੱਚਿਆਂ ਉੱਪਰ ਵੀ ਪੈਂਦਾ ਹੈ ਅਤੇ ਬਹੁਤ ਸਾਰੇ ਘਰ ਇਸ ਤਰ੍ਹਾਂ ਤਬਾਹ ਹੋ ਜਾਂਦੇ ਹਨ। ਪਰ ਕਈ ਵਾਰ ਇੱਕ ਹੀ ਪਤੀ ਦੇ ਨਾਲ ਦੋ ਸਹੇਲੀਆਂ ਆਪਸ ਵਿੱਚ ਪਿਆਰ ਨਾਲ ਰਹਿੰਦੀਆਂ ਹਨ ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

ਹੁਣ ਏਥੇ ਦੋ ਸਹੇਲੀਆਂ ਵੱਲੋਂ ਇਕੱਠੇ ਰਹਿਣ ਲਈ ਇਹ ਹੈਰਾਨ ਕਰਨ ਵਾਲਾ ਫੈਸਲਾ ਲਿਆ ਗਿਆ ਹੈ ਜਿਥੇ ਇਕ ਮੁੰਡੇ ਨਾਲ ਵਿਆਹ ਕਰਵਾਇਆ ਗਿਆ ਹੈ ਜਿਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਾਕਿਸਤਾਨ ਤੋਂ ਸਾਹਮਣੇ ਆਇਆ ਹੈ। ਜਿੱਥੇ ਪਾਕਿਸਤਾਨ ਦੇ ਵਿਚ ਮੁਜ਼ੱਫਰਗੜ੍ਹ ਦੀਆਂ ਰਹਿਣ ਵਾਲੀਆਂ ਦੋ ਲੜਕੀਆਂ ਵੱਲੋਂ ਇਕ ਪੇਸ਼ੇ ਤੋ ਦਰਜੀ ਲੜਕੇ ਏਜ਼ਾਜ਼ ਦੇ ਨਾਲ ਵਿਆਹ ਕਰਵਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਦੋਵੇਂ ਸਹੇਲੀਆਂ ਵੱਲੋਂ ਦੱਸਿਆ ਗਿਆ ਹੈ ਜਿਨ੍ਹਾਂ ਦਾ ਨਾਮ ਸ਼ਹਿਨਾਜ਼ ਅਤੇ ਦੂਜੀ ਦਾ ਨਾਮ ਨੂਰ ਹੈ।

ਜਿਨ੍ਹਾਂ ਵਿੱਚੋਂ ਪਹਿਲਾਂ ਸ਼ਹਿਨਾਜ ਦਾ ਵਿਆਹ ਏਜਾਜ਼ ਦੇ ਨਾਲ ਹੋ ਗਿਆ ਸੀ ਜਿਸ ਕਾਰਨ ਉਹ ਦੋਨੋ ਸਹੇਲੀਆਂ ਇੱਕ-ਦੂਜੇ ਤੋਂ ਜੁਦਾ ਹੋ ਗਈਆਂ। ਜਿੱਥੇ ਨੂਰ ਅਕਸਰ ਹੀ ਆਪਣੀ ਸਹੇਲੀ ਨੂੰ ਮਿਲਣ ਉਸਦੇ ਘਰ ਆਉਂਦੀ ਸੀ ਉਥੇ ਹੀ ਉਨ੍ਹਾਂ ਵੱਲੋਂ ਇਕੱਠੇ ਰਹਿਣ ਦਾ ਫੈਸਲਾ ਕੀਤਾ ਗਿਆ।

ਜਿੱਥੇ ਨੂਰ ਵੱਲੋਂ ਇਸ ਵਿਆਹ ਲਈ ਸਹਿਮਤੀ ਦਿੱਤੀ ਗਈ ਉਥੇ ਹੀ ਇਹਨਾ ਵੱਲੋਂ ਆਪਣੇ ਪਤੀ ਏਜ਼ਾਜ ਦੀ ਪ੍ਰਵਾਨਗੀ ਲੈ ਕੇ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਗਿਆ। ਜਿਥੇ ਅੱਜ ਸਾਰਾ ਪਰਿਵਾਰ ਇਕੱਠੇ ਹੀ ਇੱਕ ਘਰ ਵਿੱਚ ਪੈ ਰਿਹਾ ਹੈ ਉਥੇ ਹੀ ਸ਼ਹਿਨਾਜ ਦੇ ਦੋ ਬੱਚੇ ਹਨ, ਜਦ ਕਿ ਉਸ ਦੀ ਸਹੇਲੀ ਨੂਰ ਦੇ ਇਕ ਬੱਚਾ ਹੈ। ਇਹ ਸਾਰੇ ਆਪਣੀ ਜ਼ਿੰਦਗੀ ਵਿੱਚ ਖੁਸ਼ ਹਨ ਅਤੇ ਇਨ੍ਹਾਂ ਨੂੰ ਇਕ ਦੂਸਰੇ ਤੋਂ ਕੋਈ ਵੀ ਸ਼ਿਕਾਇਤ ਹੋਣ ਤੱਕ ਨਹੀਂ ਹੋਈ ਹੈ।



error: Content is protected !!