BREAKING NEWS
Search

2 ਟਰਾਂਸਜੈਂਡਰਾਂ ਨੇ ਸਮਾਜ ਦੀਆਂ ਕਈ ਚਣੋਤੀਆਂ ਨੂੰ ਪਾਰ ਕਰਦੇ ਰਚਿਆ ਇਤਿਹਾਸ, ਵਿਤਕਰਾ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿਚ ਜਿਥੇ ਪ੍ਰਮਾਤਮਾ ਵੱਲੋਂ ਹਰ ਇਨਸਾਨ ਨੂੰ ਬਰਾਬਰ ਬਣਾਇਆ ਗਿਆ ਹੈ ਪਰ ਕੁਝ ਕਰਨਾ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਇਨਸਾਨਾਂ ਵਿੱਚ ਕੁਝ ਕਮੀਆਂ ਰਹਿ ਜਾਂਦੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕੁਝ ਬੱਚਿਆਂ ਦਾ ਵਿਕਾਸ ਜਿੱਥੇ ਮਾਂ ਦੇ ਗਰਭ ਵਿੱਚ ਕੁਝ ਕਾਰਨਾਂ ਦੇ ਚਲਦਿਆਂ ਹੋਇਆਂ ਸਹੀ ਨਹੀਂ ਹੁੰਦਾ। ਜਿਸ ਨਾਲ ਉਨ੍ਹਾਂ ਬੱਚਿਆਂ ਵਿੱਚ ਉਹ ਕਮੀ ਰਹਿ ਜਾਂਦੀ ਹੈ। ਪਰ ਅੱਜ ਦੇ ਦੌਰ ਵਿੱਚ ਹਰ ਇਕ ਇਨਸਾਨ ਆਪਣੇ ਆਪ ਨੂੰ ਸੰਪੂਰਨ ਸਮਝਦਾ ਹੈ ਅਤੇ ਉਸ ਵੱਲੋਂ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਬਹੁਤ ਸਾਰੇ ਖੇਤਰਾਂ ਵਿੱਚ ਮੱਲਾਂ ਮਾਰੀਆਂ ਗਈਆਂ ਹਨ ਉਥੇ ਹੀ ਅੱਜ ਦੇ ਦੌਰ ਵਿਚ ਅਜਿਹੇ ਲੋਕਾਂ ਵੱਲੋਂ ਬਹੁਤ ਸਾਰੇ ਰਿਕਾਰਡ ਪੈਦਾ ਕੀਤੇ ਜਾ ਰਹੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ।

ਹੁਣ ਇੱਥੇ ਦੋ ਟਰਾਂਸਜੈਂਡਰਾਂ ਵੱਲੋਂ ਸਮਾਜ ਦੀਆਂ ਕਈ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਇਤਿਹਾਸ ਰਚਿਆ ਗਿਆ ਹੈ ਜਿੱਥੇ ਵਿਤਕਰਾ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ ਜਿੱਥੇ ਟਰਾਂਸਜੈਂਡਰਾਂ ਵੱਲੋਂ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ ਗਿਆ ਹੈ ਇਨ੍ਹਾਂ ਨੇ ਮੈਡੀਕਲ ਦੇ ਖੇਤਰ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਐਮ ਬੀ ਬੀ ਐਸ ਈ 2015 ਵਿੱਚ ਆਦਿਲਾਬਾਦ ਦੀ ਮੈਡੀਕਲ ਯੂਨੀਵਰਸਿਟੀ ਤੋਂ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੀ ਪਹਿਚਾਣ ਨੂੰ ਗੁਪਤ ਰੱਖਿਆ ਗਿਆ ਅਤੇ ਇਕ ਹਸਪਤਾਲ ਵਿਚ ਆਪਣੀ ਨੌਕਰੀ ਸ਼ੁਰੂ ਕੀਤੀ ਗਈ।

ਜਿਸ ਤੋਂ ਬਾਅਦ ਇਸ ਸੁਪਰ ਸਪੈਸਲਿਸਟੀ ਹਸਪਤਾਲ ਦੇ ਵਿੱਚ ਉਨ੍ਹਾਂ ਦਾ ਸੱਚ ਸਾਹਮਣੇ ਆਉਣ ਤੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤਾਂ ਜੋ ਉਨ੍ਹਾਂ ਦੇ ਹਸਪਤਾਲ ਵਿੱਚ ਮਰੀਜ਼ਾਂ ਦੇ ਆਉਣ ਦਾ ਸਿਲਸਿਲਾ ਘਟ ਨਾ ਹੋ ਜਾਵੇ। ਇਸ ਦੀ ਜਾਣਕਾਰੀ ਸਾਹਮਣੇ ਆਉਣ ਤੇ ਜਿੱਥੇ ਇੱਕ ਐਨਜੀਓ ਵੱਲੋਂ ਉਹਨਾਂ ਨੂੰ ਆਪਣੇ ਕਲੀਨਿਕ ਵਿਚ ਨੌਕਰੀ ਦੇ ਦਿੱਤੀ ਗਈ।

ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਐਨ ਜੀ ਓ ਵਿੱਚ ਵੀ ਕੰਮ ਕੀਤਾ ਜਾ ਰਿਹਾ ਹੈ ਉਥੇ ਹੀ ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਸਰਕਾਰ ਵੱਲੋਂ ਕੁਝ ਖੇਤਰਾਂ ਦੇ ਵਿਚ ਰਾਖਵਾਂਕਰਨ ਕੀਤਾ ਗਿਆ ਹੈ ਜਿਸ ਸਦਕਾ ਅਜਿਹੇ ਲੋਕਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ। ਪਰ ਉਹਨਾਂ ਨੂੰ ਤੀਜੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ। ਜਿਸ ਬਾਬਤ ਉਨ੍ਹਾਂ ਵੱਲੋਂ ਇਤਰਾਜ਼ ਵੀ ਕੀਤਾ ਗਿਆ ਹੈ।



error: Content is protected !!