BREAKING NEWS
Search

2 ਕਰੋੜ ਚ ਵਿਕੀ ਭੇਡ ਨੇ ਬਣਾਤਾ ਦੁਨੀਆ ਤੇ ਰਿਕਾਰਡ, ਕਾਰਨ ਜਾਣ ਹਰੇਕ ਕੋਈ ਹੋ ਰਿਹਾ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕ ਵੱਖ ਵੱਖ ਜਾਨਵਰਾਂ ਨੂੰ ਪਾਲ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਦੇ ਹਨ । ਕਈ ਲੋਕ ਤਾਂ ਜਾਨਵਰਾਂ ਨੂੰ ਪਸੰਦ ਕਰਦੇ ਹਨ , ਇਸ ਲਈ ਉਨ੍ਹਾਂ ਨੂੰ ਆਪਣੇ ਘਰ ਵਿੱਚ ਥਾਂ ਦਿੰਦੇ ਹਨ । ਪਰ ਬਹੁਤ ਸਾਰੇ ਲੋਕ ਵੱਖੋ ਵੱਖਰੇ ਜਾਨਵਰਾਂ ਨੂੰ ਪਾਲ ਕੇ ਉਨ੍ਹਾਂ ਤੋਂ ਆਪਣੀ ਰੋਜ਼ੀ ਰੋਟੀ ਚਲਾਉਂਦੇ ਹਨ । ਦੁਨੀਆਂ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਭੇਡਾਂ ਨੂੰ ਪਾਲ ਕੇ ਉਨ੍ਹਾਂ ਦੇ ਜ਼ਰੀਏ ਆਪਣੇ ਰੋਜ਼ਗਾਰ ਚਲਾਉਂਦੇ ਹਨ । ਇਸੇ ਵਿਚਕਾਰ ਹੁਣ ਭੇਡਾਂ ਸਬੰਧੀ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਦੁਨੀਆ ਵਿਚ ਇਕ ਭੇਡ ਨੇ ਅਜਿਹਾ ਰਿਕਾਰਡ ਬਣਾਇਆ ਹੈ ਜਿਸ ਨੇ ਸਭ ਨੂੰ ਹੀ ਹੈਰਾਨ ਕਰ ਦਿੱਤਾ ਹੈ ।

ਦਰਅਸਲ ਦੋ ਕਰੋੜ ਵਿੱਚ ਇੱਕ ਭੇਡ ਵਿਕੀ । ਜਿਸ ਦੇ ਚਲਦੇ ਸਾਰੇ ਹੀ ਹੈਰਾਨ ਹਨ । ਜ਼ਿਕਰਯੋਗ ਹੈ ਕਿ ਕੁਝ ਲੋਕਾਂ ਨੇ ਮਿਲ ਕੇ ਇਹ ਚਿੱਟੀ ਭੇੜ ਖ਼ਰੀਦੀ ਸੀ, ਇਹ ਮਾਮਲਾ ਆਸਟ੍ਰੇਲੀਆ ਦਾ ਹੈ ਭੇਡ ਨੂੰ ਸੈਂਟਰਲ ਨਿਊ ਸਾਊਥ ਵੇਲਜ ਸੈੱਲ ਚ ਵੇਚਿਆ ਗਿਆ । ਇਸ ਤੋਂ ਪਹਿਲਾਂ ਸਭ ਤੋਂ ਮਹਿੰਗੀ ਪੀੜਤਾ ਰਿਕਾਰਡ ਵੀ ਆਸਟ੍ਰੇਲੀਆ ਵ੍ਹਾਈਟ ਸਟੱਡ ਭੀੜ ਦੇ ਨਾਂ ਸੀ ।ਸਾਲ 2021 ਵਿੱਚ ਇੱਕ ਭੇਡ 1.35 ਕਰੋੜ ਰੁਪਏ ਵਿੱਚ ਵਿਕੀ ਸੀ। ਪਰ ਹੁਣ ਇਹ ਭੀੜ ਦੋ ਕਰੋੜ ਦੇ ਕਰੀਬ ਲਿਖੀ ਹੈ ਜਿਸ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ।

ਉੱਥੇ ਹੀ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆ ਮਾਲਕ ਗ੍ਰਾਹਮ ਗਿਲਮੋਰ ਨੇ ਕਿਹਾ ਕਿ ਉਸ ਨੂੰ ਉਮੀਦ ਨਹੀਂ ਸੀ ਕਿ ਭੇਡਾਂ ਇੰਨੀ ਮਹਿੰਗੀਆਂ ਵਿਕਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਗੱਲਬਾਤ ਕਰਦਿਆਂ ਆਖਿਆ ਕਿ ਮਹਿੰਗੀ ਭੇੜ ਵੇਚਣਾ ਬਹੁਤ ਹੀ ਸ਼ਾਨਦਾਰ ਹੈ ਤੇ ਹੁਣ ਉਨ੍ਹਾਂ ਵੱਲੋਂ ਇਕ ਨਵਾਂ ਰਿਕਾਰਡ ਬਣਾਇਆ ਗਿਆ ਹੈ । ਇੱਕ ਭੇਡ ਦੀ ਕੀਮਤ ਦੱਸਦੀ ਹੈ ਕਿ ਆਸਟ੍ਰੇਲੀਆ ਵਿੱਚ ਉੱਨ ਅਤੇ ਭੇਡਾਂ ਦੇ ਮਾਸ ਦਾ ਉਦਯੋਗ ਕਿਸ ਉਚਾਈ ‘ਤੇ ਹੈ। ਮੀਟ ਦੀ ਕੀਮਤ ਲਗਾਤਾਰ ਵਧ ਰਹੀ ਹੈ ਅਤੇ ਆਸਟ੍ਰੇਲੀਆ ਵਿੱਚ ਉੱਨ ਦੀ ਵਾਢੀ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਰਹੀ ਹੈ।

ਪਰ ਦੋ ਕਰੋੜ ਦੀ ਭੇਡ ਵਿਕਣ ਤੋਂ ਬਾਅਦ ਹੁਣ ਪੂਰੀ ਦੁਨੀਆ ਭਰ ਦੇ ਵਿੱਚ ਇਸ ਭੇਡ ਨੂੰ ਲੈ ਕੇ ਚਰਚੇ ਛਿੜੇ ਹੋਏ ਹਨ । ਜ਼ਿਕਰਯੋਗ ਹੈ ਕਿ ਜਦੋਂ ਵੀ ਦੁਨੀਆਂ ਵਿੱਚ ਅਜਿਹਾ ਕੋਈ ਮਾਮਲਾ ਆਉਂਦਾ ਹੈ ਤੇ ਉਹ ਕਾਫੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਤੇ ਇਨ੍ਹੀਂ ਦਿਨੀਂ ਇਹ ਮਾਮਲਾ ਕਾਫੀ ਸੁਰਖੀਆਂ ਬਟੋਰਦਾ ਹੋਇਆ ਨਜ਼ਰ ਆ ਰਿਹਾ ਹੈ ।



error: Content is protected !!