BREAKING NEWS
Search

18 ਸਾਲਾਂ ਕੁੜੀ ਦੀ ਪਹਿਲੀ ਹੀ ਕੋਸ਼ਿਸ ਚ ਚਮਕੀ ਕਿਸਮਤ, ਜਿੱਤੀ 3 ਅਰਬ ਦੀ ਲਾਟਰੀ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਕਿਸਮਤ ਬਦਲਣ ਲੱਗੇ ਸਮਾਂ ਨਹੀਂ ਲਗਦਾ , ਜੇ ਕਿਸਮਤ ਬਦਲਣੀ ਹੁੰਦੀ ਹੈ ਤਾਂ ਇੱਕ ਮਿੰਟ ਦੇ ਵਿਚ ਕਿਸਮਤ ਬਦਲ ਜਾਂਦੀ ਹੈ , ਇਸੇ ਵਿਚਾਲੇ ਕਿਸਮਤ ਦੇ ਨਾਲ ਜੁੜੀ ਇਕ ਖ਼ਾਸ ਖਬਰ ਤੁਹਾਨੂੰ ਦੱਸਾਂਗੇ , ਜਿਸ ਨਾਲ ਹਰ ਕਿਸੇ ਦੀ ਰੂਹ ਖਿੱਲ ਉਠੇਗੀ , ਦਰਅਸਲ 18 ਸਾਲਾਂ ਕੁੜੀ ਦੀ ਪਹਿਲੀ ਹੀ ਕੋਸ਼ਿਸ ਚ ਅਜੇਹੀ ਕਿਸਮਤ ਚਮਕੀ ਕਿ ਉਹ ਕੁੜੀ ਹੁਣ 3 ਅਰਬ ਦੀ ਮਾਲਕਿਨ ਬਣ ਚੁੱਕੀ ਹੈ , ਜਿਕਰਯੋਗ ਹੈ ਕਿ ਲੱਖਾਂ ਲੋਕ ਆਪਣੀ ਕਿਸਮਤ ਚਮਕਾਉਣ ਲਈ ਲਾਟਰੀ ਦੀਆਂ ਟਿਕਟਾਂ ਖਰੀਦਦੇ ਹਨ।

ਅਜੇਹੀ ਹੀ ਕਿਸਮਤ ਦੀ ਅਜਮਾਇਸ਼ ਲਈ ਇੱਕ ਕੁੜੀ ਨੇ ਲਾਟਰੀ ਖਰੀਦੀ ਜਿਸ ਕਾਰਨ , ਉਹ ਹੁਣ ਅਰਬਪਤੀ ਬਣ ਚੁੱਕੀ ਹੈ , ਦੱਸਦਿਆਂ ਕਿ ਕੈਨੇਡਾ ਦੀ ਰਹਿਣ ਵਾਲੀ ਇਕ 18 ਸਾਲਾ ਕੁੜੀ ਨੇ 3 ਅਰਬ ਰੁਪਏ ਦੀ ਲਾਟਰੀ ਜਿੱਤੀ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਕੈਨੇਡਾ ਦੇ ਇਤਿਹਾਸ ‘ਚ ਇਸ ਲੜਕੀ ਨੇ ਇਸ ਉਮਰ ‘ਚ ਸਭ ਤੋਂ ਵੱਡੀ ਲਾਟਰੀ ਜਿੱਤਣ ਦਾ ਰਿਕਾਰਡ ਬਣਾਇਆ , ਕੈਨੇਡਾ ਤੋਂ 18 ਸਾਲਾ ਜੂਲੀਅਟ ਲੈਮੌਰ ਨਾਮ ਦੀ ਲੜਕੀ ਨੇ ਸਭ ਤੋਂ ਛੋਟੀ ਉਮਰ ਦੀ ਜੈਕਪਾਟ ਜੇਤੂ ਬਣ ਚੁੱਕੀ ਹੈ ।

ਇਸ ਲੜਕੀ ਨੇ 48 ਮਿਲੀਅਨ ਕੈਨੇਡੀਅਨ ਡਾਲਰ ਯਾਨੀ 2.9 ਅਰਬ ਰੁਪਏ ਦੀ ਵੱਡੀ ਰਕਮ ਹਾਸਲ ਕੀਤੀ, ਜਿਸ ਕਾਰਨ ਓਹਨਾ ਦੇ ਵਿਚ ਹੁਣ ਕਾਫੀ ਖੁਸ਼ੀ ਦੀ ਲਹਿਰ ਹੈ । ਜੂਲੀਅਟ ਛੋਟੀ ਉਮਰ ਵਿਚ ਸਭ ਤੋਂ ਵੱਡਾ ਜੈਕਪਾਟ ਜਿੱਤਣ ਵਾਲੀ ਕੈਨੇਡੀਅਨ ਨਾਗਰਿਕ ਤੇ ਅਰਬਪਤੀ ਬਣ ਗਈ । ਓਥੇ ਹੀ ਜੂਲੀਅਟ ਨੇ ਇਸ ਬਾਬਤ ਦੱਸਦਿਆਂ ਕਿ ਲਾਟਰੀ ਟਿਕਟ ਖਰੀਦਣਾ ਮਹਿਜ਼ ਇੱਕ ਇਤਫ਼ਾਕ ਸੀ, ਉਸਨੇ ਆਪਣੇ ਦਾਦਾ ਜੀ ਕੇਹਨ ਤੇ ਆਪਣੇ 18ਵੇਂ ਜਨਮ ਦਿਨ ‘ਤੇ ਲਾਟਰੀ ਖੇਡੀ ।

ਓਥੇ ਇਸ ਇਸ ਗੱਲ ਨੂੰ ਲੈ ਕੇ ਲਾਟਰੀ ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਹਾਲ ਹੀ ਵਿਚ ਕੈਨੇਡਾ ਦੇ 18 ਸਾਲ ਦੀ ਉਮਰ ਵਿੱਚ ਕਈ ਜੇਤੂ ਬਣੇ ਹਨ। ਪਰ ਜੂਲੀਅਟ ਨੇ ਜਿੰਨੀ ਰਕਮ ਜਿੱਤੀ , ਉਹ ਕਿਸੇ ਵੀ ਜੇਤੂ ਨੇ ਨਹੀਂ ਜਿੱਤੀ। ਇਸ ਖਬਰ ਦੇ ਸਾਹਮਣੇ ਆਉਣ ਤੋਂ ਤੋਂ ਬਾਅਦ ਹਰ ਕਿਸੇ ਦੇ ਵਲੋਂ ਇਸੇ ਗੱਲ ਦੀ ਚਰਚਾ ਕੀਤੀ ਜਾ ਰਹੀ ਹੈ



error: Content is protected !!