ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਕਾਰਨ ਲੋਕਾਂ ਦੇ ਦਿਲ ‘ਚ ਇੰਨੀ ਦ ਹਿ ਸ਼ ਤ ਭਰ ਗਈ ਹੈ ਕਿ ਉਹ ਆਪਣਿਆਂ ਤੋਂ ਵੀ ਮੂੰਹ ਮੋੜਨ ਲੱਗ ਪਏ ਹਨ। ਅਜਿਹਾ ਹੀ ਮਾਮਲਾ ਵਾਰਾਣਸੀ ਦੇ ਕੋਤਵਾਲੀ ਥਾਣਾ ਖੇਤਰ ਦੀ ਦਾਵਾ ਮੰਡੀ ਸਪਤਸਾਗਰ ਇਲਾਕੇ ‘ਚ ਸਾਹਮਣੇ ਆਇਆ ਹੈ। ਇੱਥੇ ਦਾ ਵਸਨੀਕ ਅਸ਼ੋਕ ਕੇਸਰੀ ਸੈਂਟਰਲ ਮੁੰਬਈ ਦੇ ਨਾਗਪਾੜਾ ਇਲਾਕੇ ‘ਚ ਇੱਕ ਹੋਟਲ ਵਿੱਚ ਕੰਮ ਕਰਦਾ ਸੀ।
ਲੌਕਡਾਊਨ ਦੀ ਘੋਸ਼ਣਾ ਅਤੇ ਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨ ਉਹ 14 ਦਿਨ ਪਹਿਲਾਂ ਆਪਣੇ 6 ਦੋਸਤਾਂ ਨਾਲ ਵਾਰਾਣਸੀ ਲਈ ਪੈਦਲ ਚਲ ਪਿਆ। ਜੇਬ ‘ਚ ਕੁਝ ਰੁਪਏ ਲੈ ਕੇ ਉਹ ਪੈਦਲ ਸੜਕ ਅਤੇ ਰੇਲ ਪਟੜੀਆਂ ਰਾਹੀਂ 1600 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਵਾਰਾਣਸੀ ਪਹੁੰਚਿਆ ਅਤੇ ਘਰ ਫ਼ੋਨ ਕੀਤਾ। ਘਰ ਪਹੁੰਚਣ ‘ਤੇ ਨਾ ਮਾਂ ਨੇ ਦਰਵਾਜਾ ਖੋਲ੍ਹਿਆ ਅਤੇ ਨਾ ਹੀ ਭਰਾ ਤੇ ਭਰਜਾਈ ਨੇ। ਜਦਕਿ ਉਹ ਜਾਂਚ ਤੋਂ ਬਾਅਦ ਘਰ ਪਹੁੰਚਿਆ ਸੀ। ਉਸ ਨੂੰ 14 ਦਿਨ ਤਕ ਕੁਆਰੰਟੀਨ ਦਾ ਆਦੇਸ਼ ਮਿਲਿਆ ਸੀ। ਦੇਰ ਸ਼ਾਮ ਤਕ ਦੁਬਾਰਾ ਪੁਲਿਸ ਨੇ ਬੇਹਾਲ ਅਸ਼ੋਕ ਨੂੰ ਮੈਦਾਗਿਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਉਸ ਦੀ ਹਾਲਤ ਹੁਣ ਠੀਕ ਹੈ, ਪਰ ਉਹ ਥਕਾਵਟ ਤੋਂ ਬੇਹਾਲ ਹੈ।
ਅਸ਼ੋਕ 14 ਦਿਨ ਪਹਿਲਾਂ ਦੋਸਤਾਂ ਨਾਲ ਰਵਾਨਾ ਹੋਇਆ ਸੀ। ਐਤਵਾਰ ਸਵੇਰੇ ਉਹ ਰੇਲ ਪਟੜੀਆਂ ਦੀ ਮਦਦ ਨਾਲ ਕੈਂਟ ਸਟੇਸ਼ਨ ਪਹੁੰਚਿਆ। ਇਸ ਤੋਂ ਪਹਿਲਾਂ ਉਸ ਨੇ ਫ਼ੋਨ ਕਰਕੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਸੀ। ਉਸ ਨੇ ਆਪਣੇ 6 ਦੋਸਤਾਂ ਬਾਰੇ ਵੀ ਦੱਸਿਆ। ਉਹ ਪੰਡਿਤ ਦੀਨਦਿਆਲਨਗਰ ਅਤੇ ਰਾਮਨਗਰ ਖੇਤਰ ਦੇ ਰਹਿਣ ਵਾਲੇ ਹਨ। 7 ਲੋਕਾਂ ਦੇ ਮੁੰਬਈ ਤੋਂ ਇੱਥੇ ਆਉਣ ਤੋਂ ਬਾਅਦ ਘਰ ਵਾਲਿਆਂ ਨੇ ਸਥਾਨਕ ਲੋਕਾਂ ਨੂੰ ਜਾਣਕਾਰੀ ਦਿੱਤੀ। ਫਿਰ ਹੜਕੰਪ ਮਚ ਗਿਆ।
ਉਧਰ ਅਸ਼ੋਕ ਘਰ ਨਹੀਂ ਪਹੁੰਚ ਕੇ ਮੰਡਲ ਹਸਪਤਾਲ ਪਹੁੰਚ ਗਿਆ। ਜਾਂਚ ਕਰਵਾਉਣ ਲਈ ਕਾਫ਼ੀ ਸਮੇਂ ਤਕ ਉੱਥੇ ਭਟਕਦਾ ਰਿਹਾ। ਫਿਰ ਉਸਨੂੰ ਦੱਸਿਆ ਗਿਆ ਕਿ ਜਾਂਚ ਪੰਡਿਤ ਦੀਨਦਿਆਲ ਉਪਾਧਿਆਏ ਜ਼ਿਲ੍ਹਾ ਹਸਪਤਾਲ ਵਿਖੇ ਚੱਲ ਰਹੀ ਹੈ। ਉੱਥੇ ਪਹੁੰਚ ਕੇ ਉਸ ਨੇ ਜਾਣਕਾਰੀ ਦਿੱਤੀ। ਅਸ਼ੋਕ ਨੇ ਕਿਹਾ ਕਿ ਜਾਂਚ ਤੋਂ ਬਾਅਦ ਉਸ ਨੂੰ 14 ਦਿਨਾਂ ਤੱਕ ਘਰ ‘ਚ ਵੱਖ ਰਹਿਣ ਦੇ ਨਿਰਦੇਸ਼ ਦਿੱਤੇ।
ਇਸ ਤੋਂ ਬਾਅਦ ਜਦੋਂ ਉਹ ਘਰ ਪਹੁੰਚਿਆ ਤਾਂ ਮਾਂ ਤੇ ਭਰਜਾਈ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਨ੍ਹਾਂ ਨੂੰ ਡ ਰ ਸੀ ਕਿ ਸ਼ਾਇਦ ਉਸ ਨੂੰ ਮੁੰਬਈ ‘ਚ ਕੋਰੋਨਾ ਹੋ ਗਿਆ ਹੋਵੇਗਾ। ਕੋਤਵਾਲੀ ਇੰਸਪੈਕਟਰ ਮਹੇਸ਼ ਪਾਂਡੇ ਨੇ ਦੱਸਿਆ ਕਿ ਜਦੋਂ ਉਹ ਜ਼ਿਲ੍ਹਾ ਹਸਪਤਾਲ ਵਿਖੇ ਜਾਂਚ ਤੋਂ ਬਾਅਦ ਘਰ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਉਸ ਦਾ ਪਤਾ ਲਗਾਇਆ ਗਿਆ। ਥਕਾਵਟ ਤੋਂ ਬੇਹਾਲ ਅਸ਼ੋਕ ਨੂੰ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਲੇ ਤੱਕ ਉਸ ‘ਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ।
ਘਰ ਭੇਜਦਾ ਸੀ ਪੈਸੇ, ਰਸਤੇ ‘ਚ ਭੁੱਖਾ ਚਲਦਾ ਰਿਹਾ :
ਅਸ਼ੋਕ ਕੰਮ ਤੋਂ ਮਿਲਣ ਵਾਲੇ ਮਿਹਨਤਾਨੇ ‘ਚੋਂ ਘਰ ਵੀ ਪੈਸੇ ਭੇਜਦਾ ਸੀ। ਉਸ ਨੇ ਕਈ ਵਾਰ ਮਾਂ ਅਤੇ ਭਰਜਾਈ ਲਈ ਪੈਸੇ ਭੇਜੇ ਸਨ। ਉਥੋਂ ਉਹ ਪੈਦਲ ਇਹ ਸੋਚ ਕਿ ਨਿਕਲਿਆ ਕਿ ਘਰ ਪਹੁੰਚ ਕੇ ਸੁਰੱਖਿਅਤ ਰਹੇਗਾ। ਜਦੋਂ ਕੋਈ ਸਾਧਨ ਨਾ ਮਿਲਿਆ ਤਾਂ ਪੈਦਲ ਹੀ ਚੱਲ ਪਏ। ਦੱਸਿਆ ਕਿ ਭੁੱਖੇ-ਪਿਆਸੇ ਕਈ ਕਿਲੋਮੀਟਰ ਪੈਦਲ ਚਲਦੇ ਰਹੇ। ਰਸਤੇ ‘ਚ ਕੁਝ ਮੰਗਣ ‘ਤੇ ਮਿਲ ਜਾਂਦਾ ਤਾਂ ਉਹ ਉੱਥੇ ਹੀ ਆਪਣਾ ਢਿੱਡ ਭਰ ਲੈਂਦੇ ਸਨ।
ਤਾਜਾ ਜਾਣਕਾਰੀ