ਆਈ ਤਾਜਾ ਵੱਡੀ ਖਬਰ
ਇੱਕ ਵੇਲਾ ਸੀ ਜਦੋ ਲੋਕ PUB G ਗੇਮ ਦੇ ਆਦੀ ਹੋ ਚੁੱਕੇ ਸਨ , ਇਨਾ ਹੀ ਨਹੀਂ ਸਗੋਂ ਇਸ ਗੇਮ ਨੇ ਬੱਚਿਆਂ ਤੇ ਨੌਜਵਾਨਾਂ ਉਪਰ ਕਾਫ਼ੀ ਬੁਰਾ ਅਸਰ ਪਾਇਆ ਸੀ , ਬੱਚੇ ਤੇ ਨੌਜਵਾਨ ਇਸਦੀ ਲੱਤ ਦੇ ਇਸ ਕਦਰ ਸ਼ਿਕਾਰ ਹੋ ਚੁੱਕੇ ਸੀ ,ਕਿ ਉਹਨਾਂ ਵਲੋਂ ਕਾਫੀ ਪ੍ਰਕਾਰ ਦੀਆਂ ਅਪਰਾਧਕ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਸੀ ਜਿਵੇਂ ਚੋਰੀ ਤੇ ਕਤਲ, ਅਜਿਹੇ ਕਈ ਮਾਮਲੇ ਦੁਨੀਆ ਭਰ ਤੋਂ ਸਾਹਮਣੇ ਆਏ ਸਨ l ਜਿਸਤੋ ਬਾਅਦ ਇਹ ਗੇਮ ਭਾਰਤ ਚ ਬੈਨ ਹੋ ਗਈ ਸੀ , ਇਸ ਗੇਮ ਦੇ ਭਾਰਤ ਵਿਚ ਬੰਦ ਹੋਣ ਤੋਂ ਬਾਅਦ ਇੱਕ ਨਵੀਂ ਗੇਮ ਨੇ ਇਸਦੀ ਥਾਂ ਲੈ ਲਈ ਹੈ , ਜਿਸ ਕਾਰਨ ਵੀ ਕਾਫੀ ਨੁਕਸਾਨ ਹੁੰਦਾ ਪਿਆ ਹੈ l
ਦਰਅਸਲ ਫ੍ਰੀ ਫਾਇਰ ਗੇਮ ਕਾਰਨ ਇੱਕ 16 ਸਾਲਾਂ ਬੱਚੇ ਨੇ ਆਪਣੀ ਮਾਂ ਦੇ ਖਾਤੇ ਚੋਂ 36 ਲੱਖ ਉਡਾ ਦਿਤੇ, ਪਰ ਸਚਾਈ ਸਾਹਮਣੇ ਆਉਣ ਤੋਂ ਬਾਅਦ ਸਭ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਗਈ l ਇਹ ਮਾਮਲਾ ਹੈਦਰਾਬਾਦ ਦਾ ਹੈ, ਜਿੱਥੇ ਇਕ 16 ਸਾਲ ਦੇ ਬੱਚੇ ਨੇ ਆਪਣੀ ਮਾਂ ਦੇ ਬੈਂਕ ਖਾਤੇ ‘ਚੋਂ 36 ਲੱਖ ਰੁਪਏ ਗੇਮ ਚ ਖ਼ਰਚ ਕਰ ਦਿੱਤੇ । ਇਕ ਰਿਪੋਰਟ ਮੁਤਾਬਕ,ਇਸ 16 ਸਾਲ ਦੇ ਬੱਚੇ ਨੇ ਫ੍ਰੀ ਫਾਇਰ ਗੇਮ ਖੇਡਣ ਲਈ 36 ਲੱਖ ਰੁਪਏ ਖਰਚ ਕਰ ਦਿੱਤੇ ਹਨ। ਜਿਸਨੇ ਸਭ ਦੇ ਹੋਸ਼ ਉਡਾ ਦਿੱਤੇ , ਇਹ ਬੱਚਾ ਆਪਣੇ ਦਾਦੇ ਦੇ ਸਮਾਰਟਫੋਨ ‘ਤੇ ਗੇਮ ਖੇਡਦਾ ਸੀ।
ਉਸਨੇ ਆਪਣੀ ਮਾਂ ਦੇ ਬੈਂਕ ਖਾਤੇ ‘ਚੋਂ ਸਭ ਤੋਂ ਪਹਿਲਾਂ 1,500 ਰੁਪਏ ਖਰਚ ਕੀਤੇ ਸਨ ਤੇ ਉਸਤੋਂ ਬਾਅਦ 10,000 ਰੁਪਏ ਖਰਚ ਕੀਤੇ। ਉਸਤੋਂ ਬਾਅਦ ਉਸਨੇ ਗੇਮ ‘ਚ ਹਥਿਆਰ ਖਰੀਦਣ ਲਈ 1.45 ਲੱਖ ਰੁਪਏ ਤੇ ਫਿਰ 2 ਲੱਖ ਰੁਪਏ ਖਰਚ ਕੀਤੇ। ਕੁਝ ਮਹੀਨਿਆਂ ਬਾਅਦ ਇਸ ਪੂਰੇ ਮਾਮਲੇ ਦਾ ਉਦੋਂ ਖੁਲਾਸਾ ਹੋਇਆ ਜਦੋਂ ਉਸਦੀ ਮਾਂ ਬੈਂਕ ‘ਚੋਂ ਪੈਸੇ ਕੱਢਵਾਉਣ ਗਈ। ਬੈਂਕ ਵਾਲਿਆਂ ਨੇ ਦੱਸਿਆ ਕਿ ਉਸਦੇ ਅਕਾਊਂਟ ‘ਚੋਂ 36 ਲੱਖ ਰੁਪਏ ਗੇਮ ‘ਤੇ ਖਰਚ ਕੀਤੇ ਗਏ ਹਨ ,ਜਿਸਤੋ ਬਾਅਦ ਪੂਰੇ ਟੱਬਰ ਦੇ ਪੈਰਾਂ ਹੇਠੋ ਜਮੀਨ ਨਿਕਲ ਗਈ ।
ਦੂਜੇ ਪਾਸੇ ਬੈਂਕ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਮਾਂ ਨੇ ਸਾਈਬਰ ਪੁਲਸ ‘ਚ ਇਸਦੀ ਸ਼ਿਕਾਇਤ ਕੀਤੀ ਹੈ। ਔਰਤ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਪਤੀ ਦਾ ਦੇਹਾਂਤ ਹੋ ਗਿਆ ਹੈ ਅਤੇ ਬੈਂਕ ‘ਚ ਜੋ ਪੈਸੇ ਸਨ, ਉਸਦੇ ਪਤੀ ਹੀ ਕਮਾਈ ਸੀ। ਜਿਸਤੋ ਬਾਅਦ ਉਸਦੇ ਮਾਪਿਆਂ ਨੇ ਵੀਡੀਓ ਗੇਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ।
Home ਤਾਜਾ ਜਾਣਕਾਰੀ 16 ਸਾਲਾਂ ਬੱਚੇ ਨੇ ਮਾਂ ਦੇ ਖਾਤੇ ਚੋਂ ਇਸ ਤਰਾਂ ਉਡਾਏ 36 ਲੱਖ ਰੁਪਏ, ਭੇਤ ਖੁਲਣ ਤੇ ਪੈਰੋਂ ਨਿਕਲੀ ਜਮੀਨ
ਤਾਜਾ ਜਾਣਕਾਰੀ