BREAKING NEWS
Search

16 ਮਈ ਨੂੰ ਰਹਿਣਾ ਸਾਵਧਾਨ, ਮੌਸਮ ਵਿਭਾਗ ਦੀ ਚੇਤਾਵਨੀ- ਚੱਕਰਵਾਤੀ ਤੂਫਾਨ ਦਾ ਖਦਸ਼ਾ


ਚੰਡੀਗੜ੍ਹ/ਦਿੱਲੀ: ਭਾਰਤ (India) ਵਿੱਚ ਮੌਸਮ (Weather) ਇੱਕ ਵਾਰ ਫਿਰ ਬਦਲ ਰਿਹਾ ਹੈ। ਪਿਛਲੇ ਦੋ-ਤਿੰਨ ਦਿਨਾਂ ‘ਚ ਕਈ ਸੂਬਿਆਂ ‘ਚ ਤੇਜ਼ ਹਵਾਵਾਂ ਨੇ ਇਸ ਦਾ ਸੰਕੇਤ ਦਿੱਤਾ ਹੈ। ਦੂਜੇ ਪਾਸੇ ਮੌਸਮ ਵਿਭਾਗ (Indian Meteorological Department) ਨੇ ਕਿਹਾ ਹੈ ਕਿ ਬੰਗਾਲ ਦੀ ਖਾੜੀ ਤੇ ਇਸ ਦੇ ਨਾਲ ਲੱਗਦੇ ਦੱਖਣ ਅੰਡੇਮਾਨ ਸਾਗਰ ਦੇ ਦੱਖਣ-ਪੂਰਬੀ ਖੇਤਰ ਵਿੱਚ ਇੱਕ ਘੱਟ ਦਬਾਅ ਵਾਲਾ ਖੇਤਰ (low-pressure area) ਬਣ ਗਿਆ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ 16 ਮਈ ਦੀ ਸ਼ਾਮ ਤੱਕ ਚੱਕਰਵਾਤੀ ਤੂਫਾਨ (Cyclonic stor) ਆ ਸਕਦਾ ਹੈ।

ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ (ਆਈਐਮਡੀ) ਮੁਤਾਬਕ, ਅੱਜ ਉੱਤਰੀ ਭਾਰਤ ਦੇ ਕਈ ਸ਼ਹਿਰਾਂ ਵਿੱਚ ਮੌਸਮ ਦੇ ਢੰਗ ਬਦਲ ਸਕਦੇ ਹਨ। ਇਸ ਦੌਰਾਨ ਹਵਾ ਲਗਪਗ 70 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲ ਸਕਦੀ ਹੈ। ਇਸ ਦੇ ਨਾਲ ਹਲਕੀ ਬਾਰਸ਼ ਵੀ ਹੋ ਸਕਦੀ ਹੈ।

ਕਈ ਸੂਬਿਆਂ ਵਿੱਚ ਓਰੇਂਜ ਅਲਰਟ ਜਾਰੀ:
ਆਈਐਮਡੀ ਨੇ ਕਿਹਾ ਕਿ ਪੱਛਮੀ ਗੜਬੜ ਹਾਲੇ ਵੀ ਉੱਤਰੀ ਭਾਰਤ ਵਿੱਚ ਸਰਗਰਮ ਹੈ। ਇਸ ਦਾ ਅਸਰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਪਹਾੜੀ ਇਲਾਕਿਆਂ, ਤੇ ਨਾਲ ਹੀ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਇੱਕ ਓਰੇਂਜ ਅਲਰਟ ਜਾਰੀ ਕੀਤਾ, ਜੋ ਖਰਾਬ ਮੌਸਮ ਦੀ ਚੇਤਾਵਨੀ ਦਿੰਦਾ ਹੈ। ਇਸ ਸਮੇਂ ਦੌਰਾਨ ਲੋਕਾਂ ਨੂੰ ਬਾਹਰ ਨਿਕਲਣ ਵੇਲੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਬੁੱਧਵਾਰ ਨੂੰ ਇੱਕ ਵਾਰ ਫਿਰ ਤੋਂ ਕਿਰਿਆਸ਼ੀਲ ਰਹੇਗੀ। ਇਸ ਕਾਰਨ ਪਿਛਲੇ ਐਤਵਾਰ ਦੀ ਤਰ੍ਹਾਂ ਆਸਮਾਨ ‘ਚ ਹਲਕੇ ਬੱਦਲ ਛਾਏ ਰਹਿਣਗੇ। ਉਸੇ ਸਮੇਂ ਹਵਾਵਾਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲਣਗੀਆਂ। ਇਸ ਸਮੇਂ ਦੌਰਾਨ ਮੌਸਮ ਵਿਭਾਗ ਨੇ ਹਲਕੇ ਮੀਂਹ ਪੈਣ ਦੀ ਸੰਭਾਵਨਾ ਵੀ ਜ਼ਾਹਰ ਕੀਤੀ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਸਾਲ ਬੰਗਾਲ ‘ਚ ਮੌਨਸੂਨ 7 ਜੂਨ ਤਕ ਦਸਤਕ ਦਏਗਾ।



error: Content is protected !!