BREAKING NEWS
Search

15 ਸਾਲਾਂ ਦੀ ਬੱਚੀ ਨੇ ਅੱਜ DC ਦੀ ਕੁਰਸੀ ‘ਤੇ ਬੈਠ ਕੇ ਸੰਭਾਲਿਆ ਫਿਰੋਜ਼ਪੁਰ ਦਾ ਕਾਰਜਕਾਲ ਕੀਤਾ ਇਹ ਕੰਮ

DC ਬਣਕੇ ਕੀਤਾ ਇਹ ਕੰਮ

15 ਸਾਲਾਂ ਦੀ ਬੱਚੀ ਨੇ ਅੱਜ DC ਦੀ ਕੁਰਸੀ ‘ਤੇ ਬੈਠ ਕੇ ਸੰਭਾਲਿਆ ਫਿਰੋਜ਼ਪੁਰ ਦਾ ਕਾਰਜਕਾਲ ,ਜਾਣੋਂ ਪੂਰਾ ਮਾਮਲਾ:ਫਿਰੋਜ਼ਪੁਰ : ਫਿਰੋਜ਼ਪੁਰ ਵਿਖੇ ਅੱਜ ਇੱਕ ਦਿਨ ਲਈ 15 ਸਾਲਾਂ ਦੀ ਬੱਚੀ ਨੇ ਡੀਸੀ ਦਾ ਕਾਰਜਕਾਲ ਸੰਭਾਲਿਆ ਹੈ। ਜੇਕਰ ਬੱਚੀ ਦੇ ਬਾਰੇ ਗੱਲ ਕਰੀਏ ਤਾਂ ਇਹ ਬੱਚੀ 10ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਇਸ ਦਾ ਨਾਂਅ ਅਨਮੋਲ ਬੇਰੀ ਹੈ ,ਜੋ ਲੋਕੋਮੋਤੋ ਨਾਮ ਦੀ ਬਿਮਾਰੀ ਨਾਲ ਗ੍ਰਸਤ ਹੈ ਤੇ ਇਸਦੀ ਲੰਬਾਈ ਮਹਿਜ਼ 2 ਫੁੱਟ 8 ਇੰਚ ਹੈ।

ਦਰਅਸਲ ‘ਚ ਇਸ ਬੱਚੀ ਦੀਆਂ ਹੁਣ ਤੱਕ ਕਈ ਸਰਜਰੀਆਂ ਹੋ ਚੁੱਕੀਆਂ ਨੇ ਪਰ ਬਿਮਾਰੀ ਤੋਂ ਰਾਹਤ ਨਹੀਂ ਮਿਲੀ।ਇਸ ਬੱਚੀ ਦਾ ਸੁਪਨਾ ਸੀ ਕਿ ਹੈ ਕਿ ਉਹ IAS ਕਲੀਅਰ ਕਰਕੇ ਡੀਸੀ ਬਣੇ ਪਰ ਹੁਣ ਫਿਰੋਜ਼ਪੁਰ ਦੇ ਡੀਸੀ ਚੰਦਰ ਗੈਂਦ ਖੁਦ ਇਸ ਬੱਚੀ ਦਾ ਸੁਪਨਾ ਪੂਰਾ ਕਰਨ ਜਾ ਰਹੇ ਹਨ।

ਜਦੋਂ ਇੱਕ ਦਿਨ ਕਿਸੇ ਪ੍ਰੋਗਰਾਮ ਦੌਰਾਨ ਫਿਰੋਜ਼ਪੁਰ ਦੇ ਡੀ.ਸੀ ਨੇ ਪੁੱਛਿਆ ਕਿ ਉਹ ਵੱਡੀ ਹੋ ਕੇ ਕੀ ਬਣੇਗੀ ਤਾਂ ਅਨਮੋਲ ਦਾ ਜਵਾਬ ਸੀ ਕਿ ਉਹ ਡੀਸੀ ਬਣੇਗੀ ਅਤੇ ਉਹ ਡੀ.ਸੀ ਬਣਕੇ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕੱਢੇਗੀ ਅਤੇ ਉਸ ਨੇ ਅੱਜ ਏਹੀ ਕੰਮ ਕੀਤਾ । ਜਿਸ ਕਰਕੇ ਅੱਜ ਫਿਰੋਜ਼ਪੁਰ ਦੇ ਡੀ.ਸੀ ਨੇ ਇਸ ਬੱਚੀ ਦਾ ਸੁਪਨਾ ਪੂਰਾ ਕਰ ਦਿੱਤਾ ਹੈ।error: Content is protected !!