BREAKING NEWS
Search

14 ਤੋਂ 21 ਅਪ੍ਰੈਲ ਤੱਕ ਇਸ ਜਿਲ੍ਹੇ ਨੂੰ ਕੀਤਾ ਕੰਟੇਨਮੈਂਟ ਜ਼ੋਨ, ਸਵੇਰੇ 6 ਤੋਂ 10 ਸ਼ਾਮ 5 ਤੋਂ 6:30 ਵਜੇ ਤੱਕ ਮਿਲੀ ਇਹ ਢਿਲ

ਆਈ ਤਾਜਾ ਵੱਡੀ ਖਬਰ

ਕੁਦਰਤੀ ਆਫਤ ਕਰੋਨਾ ਸਾਰੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਕਰੋਨਾ ਦੀ ਅਗਲੀ ਲਹਿਰ ਕਾਰਨ ਤਾਲਾ ਬੰਦੀ ਕਰਨ ਦੇ ਆਦੇਸ਼ ਲਾਗੂ ਕੀਤੇ ਜਾ ਰਹੇ ਹਨ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਉਪਰ ਵੀ ਚੌਕਸੀ ਨੂੰ ਵਧਾ ਦਿੱਤਾ ਗਿਆ ਹੈ। ਕਰੋਨਾ ਦੀ ਅਗਲੀ ਲਹਿਰ ਬਹੁਤ ਸਾਰੇ ਦੇਸ਼ਾਂ ਵਿਚ ਫਿਰ ਤੋਂ ਹਾਵੀ ਹੁੰਦੀ ਨਜ਼ਰ ਆ ਰਹੀ ਹੈ। ਇਸ ਕਰੋਨਾ ਨੇ ਸਭ ਤੋਂ ਵਧੇਰੇ ਵਿਸ਼ਵ ਦੇ ਸ਼ਕਤੀ ਸ਼ਾਲੀ ਦੇਸ਼ ਅਮਰੀਕਾ ਨੂੰ ਪ੍ਰਭਾਵਿਤ ਕੀਤਾ ਹੈ।

ਉਥੇ ਹੀ ਭਾਰਤ ਵਿੱਚ ਬਹੁਤ ਸਾਰੇ ਸੂਬੇ ਇਸ ਕਰੋਨਾ ਦੀ ਚਪੇਟ ਵਿੱਚ ਫਿਰ ਤੋਂ ਆ ਗਏ ਹਨ। ਮਹਾਰਾਸ਼ਟਰ ਸੂਬਾ ਸਭ ਤੋਂ ਵੱਧ ਪ੍ਰ-ਭਾ-ਵ-ਤ ਹੋਣ ਵਾਲਾ ਸੂਬਾ ਬਣ ਗਿਆ ਹੈ। ਜਿੱਥੇ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਹੁਣ 14 ਤੋਂ 21 ਅਪ੍ਰੈਲ ਤੱਕ ਇਥੇ ਇਸ ਜਿਲ੍ਹੇ ਨੂੰ ਘੋਸ਼ਿਤ ਕੀਤਾ ਕੰਟੇਨਮੈਂਟ ਜ਼ੋਨ, ਸਵੇਰੇ 6 ਤੋਂ 10 ਅਤੇ ਸ਼ਾਮ 5 ਤੋਂ 6:30 ਵਜੇ ਦੇ ਵਿਚਕਾਰ ਕੰਮ ਕਰ ਸਕਣਗੇ ਇਹ ਲੋਕ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਛੱਤੀਸ ਗੜ੍ਹ ਸੂਬੇ ਵਿੱਚ ਵੀ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਜਿਸ ਕਾਰਨ ਸੂਬਾ ਸਰਕਾਰ ਵੱਲੋਂ ਵੱਧ ਪ੍ਰਭਾਵਿਤ ਹੋਣ ਵਾਲੇ 18 ਜ਼ਿਲ੍ਹਿਆਂ ਵਿੱਚ ਤਾਲਾ ਬੰਦੀ ਕਰਨ ਦਾ ਆਦੇਸ਼ ਲਾਗੂ ਕਰ ਦਿੱਤਾ ਗਿਆ ਹੈ । ਸੂਬੇ ਦੇ ਮੁੱਖ ਮੰਤਰੀ ਵੱਲੋਂ ਅੱਜ ਤੋਂ ਕੋਰਬਾ ਤੇ ਕੱਲ੍ਹ ਤੋਂ ਸੁਰਗੁਜਾ ਤੇ ਗਰਿਆਬੰਦ, ਜਾਂਜਗੀਰ-ਚੰਪਾ, ਸੂਰਜਪੁਰ, ਤਾਲਾ ਬੰਦੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਲਰਾਮ ਪੁਰ, ਰਾਏਗੜ ਤੇ ਬਿਲਾਸਪੁਰ, ਮਹਾਸਮੁੰਦ ਬੁੱਧਵਾਰ ਤੋਂ ਤਾਲਾ ਬੰਦੀ ਲਾਗੂ ਕਰ ਦਿੱਤੀ ਜਾਵੇਗੀ। ਜਾਰੀ ਆਦੇਸ਼ਾਂ ਦੇ ਮੁਤਾਬਕ ਗੋਰੇਲਾ-ਪੈਂਡਰਾ -ਮਰਵਾਹੀ ਜ਼ਿਲ੍ਹੇ ਦੇ ਕੁਲੈਕਟਰ ਨੇ 14 ਅਪ੍ਰੈਲ ਤੋਂ 21 ਅਪ੍ਰੈਲ ਤੱਕ ਪੂਰੇ ਜ਼ਿਲ੍ਹੇ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਹੈ। ਐਮਰਜੈਂਸੀ ਸੇਵਾਵਾਂ ਨੂੰ ਇਸ ਤੋਂ ਛੋਟ ਹੈ।

ਦੁੱਧ ਤੇ ਅਖਬਾਰ ਵਿਕਰੇਤਾ ਸਵੇਰੇ 6 ਤੋਂ 10 ਵਜੇ ਅਤੇ ਸ਼ਾਮ 5 ਤੋਂ 6:30 ਵਜੇ ਦੇ ਵਿਚਕਾਰ ਕੰਮ ਕਰ ਸਕਣਗੇ। ਇਸ ਦੌਰਾਨ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਰਹਿਣਗੀਆਂ। ਛੱਤੀਸਗੜ੍ਹ ਸੂਬੇ ਵਿੱਚ ਆਉਣ ਵਾਲੇ ਲੋਕਾਂ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਗਈ ਹੈ। ਕਰਵਾਏ ਗਏ ਆਰ ਟੀ ਪੀ ਸੀ ਆਰ ਟੈਸਟ ਦੀ ਨੈਗੇਟਿਵ ਰਿਪੋਰਟ 72 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਰਾਜ ਦੇ ਸਾਰੇ ਆਕਸੀਜਨ ਪਲਾਂਟਾਂ ਨੂੰ 80 ਪ੍ਰਤੀਸ਼ਤ ਉਤਪਾਦਨ ਹਸਪਤਾਲਾਂ ਨੂੰ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਮਹਾਰਾਸ਼ਟਰ ਤੋਂ ਵੀ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਰਹੱਦ ਤੇ ਚੌਕਸੀ ਵਧਾ ਦਿੱਤੀ ਗਈ ਹੈ



error: Content is protected !!