BREAKING NEWS
Search

12 ਸਾਲ ਦੀ ਉਮਰ ਚ ਬੱਚੇ ਨੇ ਕਾਲਜ ਦੀਆਂ 5 ਡਿਗਰੀਆਂ ਕੀਤੀਆਂ ਹਾਸਿਲ, US ਦੇ ਬੱਚੇ ਨੇ ਬਣਾਇਆ ਵੱਖਰਾ ਰਿਕਾਰਡ

ਆਈ ਤਾਜਾ ਵੱਡੀ ਖਬਰ 

ਛੋਟੀ ਉਮਰ ਦੇ ਬੱਚੇ ਨੇ ਵੱਖਰਾ ਰਿਕਾਰਡ, ਸਿਰਫ 12 ਸਾਲ ਦੀ ਉਮਰ ਵਿਚ ਹਾਸਿਲ ਕੀਤੀਆਂ ਕਾਲਜ ਦੀਆਂ 5 ਡਿਗਰੀਆਂ। ਦੱਸ ਦਈਏ ਕਿ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਲੋਵਿਸ ਹੰਗ ਨਾਂਅ ਦੇ ਇਕ ਬੱਚੇ ਨੇ 12 ਸਾਲ ਦੀ ਉਮਰ ਫੁਲਰਟਨ ਕਾਲਜ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ ਹੈ ਅਤੇ ਉਸ ਨੇ ਸਭ ਤੋਂ ਛੋਟੀ ਉਮਰ ਵਿੱਚ ਡਿਗਰੀ ਪ੍ਰਾਪਤ ਕਰਨ ਦਾ ਇਕ ਵੱਖਰਾ ਹੀ ਰਿਕਾਰਡ ਬਣਾ ਦਿੱਤਾ ਹੈ। ਇੱਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਇਸ ਲੜਕੇ ਨੇ ਦੱਸਿਆ ਕਿ ਉਹ ਉਸ ਲੜਕੇ ਤੋਂ ਪ੍ਰੇਰਿਤ ਹੋਇਆ ਜਿਸ ਨੇ 2020 ਵਿੱਚ ਸਭ ਤੋਂ ਘੱਟ ਉਮਰ ਵਿਚ ਗ੍ਰੈਜੂਏਸ਼ਨ ਕਰਕੇ ਰਿਕਾਰਡ ਬਣਿਆ ਸੀ। ਇਸ ਮੌਕੇ ‘ਤੇ ਕਲੋਵਿਸ ਹੰਗ ਨੇ ਦੱਸਿਆ ਕਿ, ”ਮੈਂ ਵੀ ਸਭ ਤੋਂ ਘੱਟ ਉਮਰ ਦਾ ਗ੍ਰੈਜੂਏਟ ਬਣਨਾ ਚਾਹੁੰਦਾ ਸੀ। ਹਲਾਂਕਿ ਪਿਛਲੇ ਰਿਕਾਰਡ ਨੂੰ ਤੋੜਨ ਦੀ ਮੇਰੀ ਕੋਈ ਇੱਛਾ ਨਹੀਂ ਸੀ।

ਇਸ ਤੋ ਇਲਾਵਾ ਉਸ ਨੇ ਦੱਸਿਆ ਕਿ ਅਗਲੇ ਸਾਲ ਲਈ ਪੰਜ ਐਸੋਸੀਏਟ ਡਿਗਰੀਆਂ ਅਤੇ ਛੇਵੀਂ ਡਿਗਰੀ ਨਾਲ ਉਸ ਨੇ ਤਿਆਰੀ ਸ਼ੁਰੂ ਕੀਤੀ ਹੈ। ਉਥੇ ਹੀ ਉਸ ਨੇ ਦੱਸਿਆ ਕਿ ਨਾਮਜ਼ਦਗੀ ਕਰਨ ਦਾ ਉਸਦਾ ਫੈਸਲਾ ਦੋਸਤਾਨਾ ਮੁਕਾਬਲੇ ਦੀ ਭਾਵਨਾ ਤੋਂ ਪ੍ਰੇਰਿਤ ਸੀ। ਪਰ ਬਾਅਦ ਵਿੱਚ ਉਸ ਨੂੰ ਕਾਲਜ ਦੇ ਹੋਰ ਵਿਦਿਆਰਥੀਆਂ ਦੇ ਨਾਲ ਫੁਲਰਟਨ ਕਾਲਜ ਕਨਵੋਕੇਸ਼ਨ ਵਿੱਚ ਪੰਜ ਡਿਗਰੀਆਂ ਹਾਸਿਲ ਹੋਇਆ। ਉਸ ਨੇ ਦੱਸਿਆ ਕਿ ਜਿਨ੍ਹਾਂ ਪੰਜ ਵਿਸ਼ਿਆਂ ਵਿੱਚ ਉਸਨੇ ਆਪਣੀ ਡਿਗਰੀ ਹਾਸਲ ਕੀਤੀ ਹੈ ਉਹ ਸਮਾਜਿਕ ਵਿਗਿਆਨ, ਇਤਿਹਾਸ, ਕਲਾ ਅਤੇ ਮਨੁੱਖੀ ਸਮੀਕਰਨ, ਸਮਾਜਿਕ ਵਿਵਹਾਰ ਅਤੇ ਸਵੈ-ਵਿਕਾਸ, ਗਣਿਤ ਅਤੇ ਵਿਗਿਆਨ ਹਨ।

ਉਸ ਨੇ ਦੱਸਆ ਕਿ ਉਹ ਅਗਲੇ ਸਾਲ ਇਕ ਹੋਰ ਡਿਗਰੀ ਲੈਣ ਬਾਰੇ ਵਿਚਾਰ ਕਰ ਰਿਹਾ ਹੈ। ਇਸ ਮੌਕੇ ਉਤੇ ਹੰਗ ਦੀ ਮਾਂ ਸੋਂਗ ਚੋਈ ਨੇ ਦੱਸਿਆ ਕਿ ਕਲੋਵਿਸ ਹਮੇਸ਼ਾ ਹੀ ਬਹੁਤ ਸਵੈ-ਪ੍ਰੇਰਿਤ ਅਤੇ ਟੀਚਾ ਵਾਲਾ ਰਿਹਾ ਹੈ। ਇਸੇ ਕਾਰਨ ਕਰਕੇ ਹੀ ਉਸਨੇ 2019 ਵਿੱਚ ਸਕੂਲ ਛੱਡ ਦਿੱਤਾ ਅਤੇ ਘਰ ਤੋਂ ਹੀ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ। ਇਸ ਤੋ ਇਲਾਵਾ ਹੰਗ ਦੀ ਮਾਂ ਚੋਈ ਨੇ ਕਿਹਾ ਕਿ ਕਲੋਵਿਸ ਇੱਕ ਬਹੁਤ ਹੀ ਮਿਹਨਤੀ, ਉਤਸੁਕ, ਸਵੈ-ਅਨੁਸ਼ਾਸਿਤ ਅਤੇ ਆਤਮ-ਵਿਸ਼ਵਾਸ ਵਾਲਾ ਬੱਚਾ ਹੈ।

ਉਸ ਨੂੰ ਖੋਜ ਕਰਨਾ ਬਹੁਤ ਪਸੰਦ ਹੈ, ਇਸੇ ਕਰਕੇ ਉਸਨੇ ਆਪਣਾ ਸਕੂਲ ਛੱਡ ਕੇ ਵਿਕਾਸ ਕਾਲਜ ਦੀ ਚੋਣ ਕੀਤੀ ਸੀ। ਉਨ੍ਹਾਂ ਕਿਹਾ ਕਿ ਹੰਗ ਨੇ ਇੱਕ ਹੋਮ ਸਕੂਲਿੰਗ ਦੇ ਨਾਲ-ਨਾਲ ਕਾਲਜ ਵਿੱਚ ਵੀ ਦਾਖਲਾ ਲਿਆ। ਇਸ ਮੌਕੇ ਉਤੇ ਕਾਲਜ ਦੇ ਜੀ ਵਿਗਿਆਨ ਦੇ ਪ੍ਰੋਫ਼ੈਸਰ ਕੇਨੇਥ ਕੋਲਿਨਸ ਨੇ ਕਿਹਾ, ਹੰਗ ਦੇ ਹੋਰ ਵਿਦਿਆਰਥੀਆਂ ਨਾਲ ਤਾਲਮੇਲ ਬਿਠਾਉਣ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਪਹਿਲਾਂ ਤਾਂ ਅਸੀ ਇਸ ਗੱਲ ਨੂੰ ਲੈ ਕੇ ਥੋੜ੍ਹਾ ਫਿਕਰਮੰਦ ਸੀ ਕਿ ਹੋਰ ਬੱਚਿਆਂ ਦੀ ਉਮਰ ਦੇ ਫਰਕ ਨੂੰ ਵੇਖਦੇ ਹੋਏ ਕਿਵੇਂ ਤਾਲਮੇਲ ਹੋ ਸਕੇਗਾ, ਹਾਲਾਂਕਿ ਬਾਅਦ ਵਿਚ ਉਸਨੇ ਆਪਣੇ ਪ੍ਰਦਰਸ਼ਨ ਨਾਲ ਸਾਡੀਆ ਚਿੰਤਾਵਾਂ ਨੂੰ ਖਤਮ ਕਰ ਦਿੱਤਾ।



error: Content is protected !!