BREAKING NEWS
Search

12 ਸਾਲਾਂ ਸੁਤੇ ਹੋਏ ਬੱਚੇ ਤੇ ਜਹਿਰੀਲਾ ਸੱਪ ਬਣ ਕੇ ਆਇਆ ਕਾਲ – ਡੰਗਣ ਕਾਰਨ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਇਹਨੀ ਦਿਨੀਂ ਬਰਸਾਤੀ ਮੌਸਮ ਦੇ ਚਲਦਿਆਂ ਹੋਇਆਂ ਲੋਕ ਜਿੱਥੇ ਕਈ ਤਰਾਂ ਦੀਆਂ ਗੰਭੀਰ ਬਿਮਾਰੀਆਂ ਦੀ ਜਕੜ ਵਿੱਚ ਆ ਰਹੇ ਹਨ। ਜਿਸ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਾਫ-ਸਫਾਈ ਦਾ ਖਾਸ ਧਿਆਨ ਰਖਣ ਵਾਸਤੇ ਵੀ ਆਦੇਸ਼ ਜਾਰੀ ਕੀਤੇ ਜਾਂਦੇ ਹਨ ਜੋ ਬਿਮਾਰੀਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਤੰਦਰੁਸਤ ਰੱਖਿਆ ਜਾ ਸਕੇ। ਉੱਥੇ ਹੀ ਗਰਮੀ ਦੇ ਮੌਸਮ ਵਿਚ ਬਹੁਤ ਸਾਰੇ ਜਾਨਵਰ ਵੀ ਇਨਸਾਨਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ। ਹੁਣ ਇਥੇ 12 ਸਾਲਾਂ ਦੇ ਸੁਤੇ ਹੋਏ ਬੱਚੇ ਤੇ ਜਹਿਰੀਲਾ ਸੱਪ ਬਣ ਕੇ ਆਇਆ ਕਾਲ , ਡੰਗਣ ਕਾਰਨ ਹੋਈ ਮੌਤ , ਜਿਸ ਬਾਰੇ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਜੀਠਾ ਦੇ ਵਾਰਡ ਨੰਬਰ 4 ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਜ਼ਹਿਰੀਲੇ ਸੱਪ ਵੱਲੋਂ ਸੁੱਤੇ ਪਏ 12 ਸਾਲਾ ਬੱਚੇ ਨੂੰ ਕੱਟ ਲਿਆ। ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਦੱਸਿਆ ਗਿਆ ਕਿ ਬਾਰਾਂ ਸਾਲਾਂ ਦਾ ਮਾਸੂਮ ਕਰਨਬੀਰ ਸਿੰਘ ਉਮਰ 12 ਸਾਲ ਨੂੰ ਸੱਪ ਨੇ ਰਾਤ ਦੇ ਸਮੇਂ ਡੰਗ ਮਾਰ ਦਿੱਤਾ। ਜਿਸ ਕਾਰਨ ਬੱਚੇ ਦੀ ਮੌਤ ਹੋਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਉਸਦੇ ਪਿਤਾ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਰਡ ਨੰਬਰ 4 ਮਜੀਠਾ ਨੇ ਦੱਸਿਆ ਕਿ ਜਿਥੇ ਰੋਜ਼ਾਨਾ ਦੀ ਤਰ੍ਹਾਂ ਹੀ ਉਨ੍ਹਾਂ ਦਾ ਪੁੱਤਰ ਆਪਣੇ ਕਮਰੇ ਵਿੱਚ ਸੁੱਤਾ ਹੋਇਆ ਸੀ।

ਸੱਪ ਅਚਾਨਕ ਹੀ ਕਮਰੇ ਵਿੱਚ ਆ ਗਿਆ ਅਤੇ ਜਿਸ ਵੱਲੋਂ ਉਨ੍ਹਾਂ ਦੇ ਬੇਟੇ ਨੂੰ ਡੰਗ ਮਾਰ ਦਿੱਤਾ ਗਿਆ। ਬੱਚੇ ਨੂੰ ਸੱਪ ਦੇ ਡੰਗ ਮਾਰਨ ਦੀ ਘਟਨਾ ਦਾ ਖੁਲਾਸਾ ਹੁੰਦੇ ਕੀ ਤੁਰੰਤ ਉਹ ਆਪਣੇ ਬੇਟੇ ਨੂੰ ਮਜੀਠਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲੈ ਗਏ। ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਅੰਮ੍ਰਿਤਸਰ ਵਿਖੇ ਡਾਕਟਰਾਂ ਵੱਲੋਂ ਰੈਫ਼ਰ ਕਰ ਦਿੱਤਾ ਗਿਆ

। ਦੱਸਿਆ ਗਿਆ ਹੈ ਕਿ ਇਹ ਸੱਪ ਇਨ੍ਹਾਂ ਜ਼ਹਿਰੀਲਾ ਸੀ ਕਿ ਬੱਚੇ ਦੇ ਸਰੀਰ ਅੰਦਰ ਜਲਦ ਹੀ ਉਸ ਦਾ ਜ਼ਹਿਰ ਫੈਲ ਗਿਆ, ਜਿਸ ਕਾਰਨ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਜਿੱਥੇ ਪਰਿਵਾਰ ਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਥੇ ਹੀ ਇਲਾਕੇ ਦੇ ਲੋਕਾਂ ਵਿਚ ਡਰ ਵੇਖਿਆ ਜਾ ਰਿਹਾ ਹੈ।



error: Content is protected !!