ਆਈ ਤਾਜਾ ਵੱਡੀ ਖਬਰ
ਤਕਨੀਕ ਦਾ ਅਨੋਖਾ ਕਮਾਲ, 12 ਸਾਲ ਬਾਅਦ ਮੁੜ ਪੈਰਾਂ ਤੇ ਖੜਾ ਹੋਇਆ ਦਿਵਿਆਂਗ ਵਿਅਕਤੀ। ਇਸ ਕਮਾਲ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਅਕਸਰ ਇਹ ਕਿਹਾ ਜਾਂਦਾ ਹੈ ਤੇ ਤਕਨੋਲਜੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਪੂਰੀ ਦੁਨੀਆਂ ਵਿੱਚ ਤਬਦੀਲੀ ਆ ਰਹੀ ਹੈ। ਪਰ ਹੁਣ ਇਕ ਅਜਿਹੀ ਤਕਨੀਕ ਵੀ ਸਾਹਮਣੇ ਆਈ ਹੈ ਜਿਸ ਦੇ ਬਾਰੇ ਜਾਣਕੇ ਤੁਸੀਂ ਹੈਰਾਨ ਹੋ ਜਾਓਗੇ। ਜਾਣਕਾਰੀ ਦੇ ਅਨੁਸਾਰ ਨੀਦਰਲੈਂਡ ਵਿਚ ਇਕ ਵਿਅਕਤੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਦੇ ਕਾਰਨ ਉਹ ਅਪਾਹਜ ਹੋ ਗਿਆ ਸੀ। ਉਹ ਤੁਰਨ ਫ਼ਿਰਨ ਦੇ ਬਿਲਕੁਲ ਸਮਰੱਥ ਨਹੀਂ ਰਿਹਾ ਸੀ। ਪਰ ਹੁਣ ਵਿਗਿਆਨੀਆਂ ਦੇ ਵੱਲੋਂ ਬ੍ਰੇਨ ਇਮਪਲਾਟ ਦੀ ਸਹਾਇਤਾ ਨਾਲ ਕੁਝ ਅਜਿਹਾ ਕੀਤਾ ਗਿਆ ਹੈ ਜਿਸ ਨਾਲ ਉਹ ਵਿਅਕਤੀ ਨਾ ਸਿਰਫ ਪੈਰਾਂ ਤੇ ਖੜਾ ਹੋਇਆ ਸਗੋਂ ਤੁਰਨ ਵੀ ਲੱਗ ਗਿਆ ਅਤੇ ਪੌੜੀਆਂ ਚੜ੍ਹਨ ਦੇ ਵੀ ਸਮਰੱਥ ਹੋ ਗਿਆ।
ਰਿਪੋਰਟਾਂ ਦੇ ਮੁਤਾਬਿਕ ਸਵਿਜ਼ਰਲੈਂਡ ਦੇ ਈਕੋਲ ਪੌਲੀਟੈਕਨਿਕ ਫੈਡਰਲ ਡੀ ਲੁਸਾਨੇ ਨਾਂ ਦੀ ਇਕ ਸੰਸਥਾ ਦੇ ਵੱਲੋਂ ਨਿਊਰੋਸਾਇਟਿਸਟਾਂ ਨੇ ਇਕ ਵਾਇਰਲੈੱਸ ਡਿਜਿਟਲ ਬ੍ਰਿਜ ਬਣਾਇਆ ਹੈ ਜਿਸ ਦੀ ਸਹਾਇਤਾ ਨਾਲ ਸਾਡੇ ਦਿਮਾਗ ਅਤੇ ਸਾਡੀ ਰੀੜ੍ਹ ਦੀ ਹੱਡੀ ਵਿਚਕਾਰ ਟੁਟਿਆ ਹੋਇਆ ਸੰਪਰਕ ਮੁੜ ਤੋਂ ਸਥਾਪਿਤ ਹੋ ਸਕਦਾ ਹੈ। ਜਾਣਕਾਰੀ ਦੇ ਅਨੁਸਾਰ ਡਿਜੀਟਲ ਬ੍ਰਿਜ ਦਿਮਾਗ ਤੇ ਰੀੜ ਦੀ ਹੱਡੀ ਦੇ ਵਿਚਕਾਰ ਇਕ ਇੰਟਰਫੇਸ ਵਜੋਂ ਕੰਮ ਕਰੇਗਾ। ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਰੀੜ ਦੀ ਹੱਡੀ ਜਾਂ ਦਿਮਾਗ ਤੇ ਸੱਟ ਲੱਗਣ ਕਾਰਨ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਵਿਚਾਲੇ ਦਾ ਇਹ ਸੰਬੰਧ ਟੁੱਟ ਜਾਂਦਾ ਹੈ।
ਜਿਸ ਕਾਰਨ ਹੀ ਲੋਕ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਸਕਦੇ ਅਤੇ ਤੁਰ ਨਹੀਂ ਸਕਦੇ। ਪਰ ਇਸ ਟੈਕਨੋਲਜੀ ਦੇ ਕਾਰਨ ਹੁਣ 12 ਸਾਲ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਇਆ ਦਿਵਯਾਂਗ ਵਿਅਕਤੀ ਮੁੜ ਆਪਣੇ ਪੈਰਾਂ ਤੇ ਖੜਾ ਹੋ ਗਿਆ ਅਤੇ ਤੁਰਨ ਦੇ ਸਮਰੱਥ ਹੋ ਗਿਆ ਹੈ। ਜਾਣਕਾਰੀ ਦੇ ਅਨੁਸਾਰ ਨੀਦਰਲੈਂਡ ਦੇ 40 ਸਾਲਾ ਗਰਟ ਜਾਨ ਓਸਕਾਮ ਨਾਲ ਇਹ ਹਾਦਸਾ ਵਾਪਰਿਆ ਸੀ ਪਰ ਉਹ ਹੁਣ ਮੁੜ ਤੁਰਨ ਦੇ ਸਮਰੱਥ ਹੋ ਗਿਆ ਹੈ।
ਇਸ ਤਕਨੀਕ ਨੂੰ ਵਿਕਸਤ ਕਰਨ ਵਾਲੀ ਟੀਮ ਵਿੱਚ ਸ਼ਾਮਲ ਗ੍ਰੇਗਰੀ ਕੋਰਟਰੀ ਬਲੂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਅਸੀਂ ਦਿਮਾਗ ਤੇ ਰੀੜ ਦੀ ਹੱਡੀ ਦੇ ਵਿਚਕਾਰ ਵਾਇਰਲੈਸ ਇੰਟਰਫੇਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਲਈ ਦਿਮਾਗ ਦੀ ਕੰਪਿਊਟਰ ਸਾਇੰਸ ਤਕਨੀਕ ਦੀ ਮਦਦ ਲਈ ਗਈ ਹੈ। ਜੋ ਸਾਡੇ ਵਿਚਾਰਾਂ ਨੂੰ ਅਮਲ ਵਿੱਚ ਬਦਲੇਗਾ। 16ਵਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਤਕਨੀਕ ਦੀ ਮਦਦ ਦੇ ਨਾਲ ਦਿਮਾਗ ਦੀ ਹੱਡੀ ਦੇ ਉਸ ਖੇਤਰ ਤੱਕ ਸੰਦੇਸ਼ ਪਹੁੰਚਾਉਣਗੇ ਜੋ ਸਾਡੀ ਹਰਕਤ ਲਈ ਜ਼ਿੰਮੇਵਾਰ ਹਨ। ਇਸ ਨਾਲ ਇਨਸਾਨ ਮੁੜ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹੈ ਅਤੇ ਤੁਰਨ ਦੇ ਸਮਰੱਥ ਹੋ ਸਕਦਾ ਹੈ।
ਤਾਜਾ ਜਾਣਕਾਰੀ