ਭਾਰਤ ਦੇ ਇਕ ਨੌਜਵਾਨ ਵਲੋਂ ਲੋਕਾਂ ਨਾਲ ਠੱਗੀ ਮਾਰਨ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਜਾਨ ਤੁਹਾਨੂੰ ਇਕ ਵਾਰ ਤਾ ਯਕੀਨ ਨਹੀਂ ਹੋਵੇਗਾ,ਜਿਹੜੇ ਵਿਅਕਤੀ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾ, ਉਸ ਨੇ ਬਗੈਰ ਇਕ ਵੀ ਰੁਪਈਆ ਖ਼ਰਚ ਕੀਤੇ 1500 ਤੋਂ ਵੱਧ ਹਵਾਈ ਟਿਕਟਾਂ ਦੀ ਬੁਕਿੰਗ ਕੀਤੀ ਅਤੇ ਉਹ ਟਿਕਟਾਂ ਗਾਹਕਾਂ ਨੂੰ ਵੇਚ ਕੇ ਮੋਟੀ ਕਮਾਈ ਕੀਤੀ।
ਮੁੱਧ ਪ੍ਰਦੇਸ਼ ਦਾ ਰਹਿਣ ਵਾਲਾ 27 ਸਾਲਾ ਰਾਜ ਪ੍ਰਤਾਪ ਲੋਕਾਂ ਨੂੰ ਘੱਟ ਕੀਮਤ ‘ਚ ਹਵਾਈ ਜਹਾਜ਼ ਦੀਆਂ ਟਿਕਟਾਂ ਵੇਚਦਾ ਸੀ। ਬਾਜ਼ਾਰ ਕੀਮਤ ਤੋਂ 80 ਫ਼ੀਸਦੀ ਘੱਟ ਕੀਮਤ ‘ਤੇ ਉਹ ਲੋਕਾਂ ਨੂੰ ਦੁਨੀਆਂ ਭਰ ਦੇ ਦੇਸ਼ਾਂ ਦੀਆਂ ਹਵਾਈ ਟਿਕਟਾਂ ਵੇਚਦਾ ਸੀ। ਬੁਕਿੰਗ ਦੌਰਾਨ ਉਸ ਨੂੰ 1 ਰੁਪਇਆ ਵੀ ਖ਼ਰਚਣ ਦੀ ਲੋੜ ਨਹੀਂ ਪੈਂਦੀ ਸੀ।
ਟਿਕਟਾਂ ਬੁੱਕ ਕਰਵਾਉਣ ਲਈ ਉਸ ਕੋਲ ਲੋਕਾਂ ਦੀ ਕਾਫ਼ੀ ਭੀੜ ਲੱਗਦੀ ਸੀ। ਹੈਰਾਨੀ ਦੀ ਗੱਲ ਹੈ ਕਿ ਉਹ ਸਿਰਫ਼ 12ਵੀਂ ਪਾਸ ਸੀ। ਉਹ ਵੱਖ-ਵੱਖ ਟ੍ਰੈਵਲ ਵੈਬਸਾਈਟਾਂ ਤੋਂ ਟਿਕਟਾਂ ਬੁੱਕ ਕਰਦਾ ਸੀ ਅਤੇ ਫਿਰ ਉਨ੍ਹਾਂ ਨੂੰ ਬਾਜ਼ਾਰ ਤੋਂ ਘੱਟ ਕੀਮਤ ‘ਤੇ ਵੇਚ ਕੇ ਸਾਰਾ ਪੈਸਾ ਖ਼ੁਦ ਰੱਖ ਲੈਂਦਾ ਸੀ।
ਪੁਲਿਸ ਦੇ ਕਬਜ਼ੇ ‘ਚ ਆਉਣ ਤੋਂ ਬਾਅਦ ਰਾਜਪ੍ਰਤਾਪ ਨੇ ਦੱਸਿਆ ਕਿ ਟਿਕਟ ਬੁਕਿੰਗ ਦੌਰਾਨ ਉਹ ਪੂਰਾ ਡਾਟਾ ਸਹੀ ਭਰਦਾ ਸੀ, ਪਰ ਜਦੋਂ ਫ਼ੋਨ ਨੰਬਰ ਅਤੇ ਈਮੇਲ ਆਈ.ਡੀ. ਭਰਨ ਦੀ ਵਾਰੀ ਆਉਂਦੀ ਸੀ ਤਾਂ ਉਹ ਜਾਣਬੁੱਝ ਕੇ ਗਲਤ ਜਾਣਕਾਰੀ ਦਿੰਦਾ ਸੀ। ਉਹ ਟਿਕਟ ਦੀ ਪੇਮੈਂਟ ਡਿਟੇਲ ਭਰਨ ਸਮੇਂ ਆਪਣੀ ਨਾਗਰਿਕਤਾ ਇੰਡੀਆ ਨਾ ਭਰ ਕੇ ਦੂਜੇ ਦੇਸ਼ ਦੀ ਭਰਦਾ ਸੀ। ਪੇਮੈਂਟ ਦੌਰਾਨ ਉਹ ਕਾਰਡ ਡਿਟੇਲ, ਆਈ.ਐਫ.ਐਸ.ਸੀ. ਕੋਡ ਅਤੇ ਦੂਜੀਆਂ ਚੀਜ਼ਾਂ ਤਾਂ ਭਰਦਾ ਸੀ, ਪਰ ਸਬਮਿਟ ਕਰਨ ਦੀ ਥਾਂ ਕੈਂਸਲ ਬਟਨ ਦੱਬ ਦਿੰਦਾ ਸੀ।
ਪੇਮੈਂਟ ਕੈਂਸਲ ਕਰਦਿਆਂ ਹੀ ਜੋ ਯੂ.ਆਰ.ਐਲ. ਹੁੰਦਾ ਸੀ ਉਹ ਉਸ ‘ਚ ਛੇੜਛਾੜ ਕਰ ਕੇ ਕੈਂਸਲ ਦੀ ਥਾਂ ਸਕਸੈਸ ਲਿਖ ਦਿੰਦਾ ਅਤੇ ਫਿਰ ਜਦੋਂ ਉਸ ਨੂੰ ਨਵੀਂ ਵਿੰਡੋ ‘ਤੇ ਪਾਉਂਦਾ ਤਾਂ ਵੈਬਸਾਈਟ ਉਸ ਨੂੰ ਸਕਸੈਸ ਮੰਨ ਲੈਂਦੀ ਅਤੇ ਟਿਕਟ ਬੁੱਕ ਹੋ ਜਾਂਦੀ। ਖ਼ਾਸ ਗੱਲ ਇਹ ਸੀ ਕਿ ਉਹ ਵਿਦੇਸ਼ੀ ਵੈਬਸਾਈਟਾਂ ਤੋਂ ਟਿਕਟਾਂ ਦੀ ਬੁਕਿੰਗ ਕਰਦਾ ਸੀ, ਜਿਸ ਕਾਰਨ ਫੜੇ ਜਾਣ ਦੀ ਸੰਭਾਵਨਾ ਘੱਟ ਹੁੰਦੀ ਸੀ।
ਉਸ ਨੇ ਲਗਭਗ 1500 ਫ਼ਲਾਈਟ ਟਿਕਟਾਂ ਦੀ ਬੁਕਿੰਗ ਕੀਤੀ ਅਤੇ 2 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਇਕ ਵਾਰ ਟਿਕਟ ਬੁਕਿੰਗ ਸਮੇਂ ਉਸ ਨੇ ਇਸ ਤਕਨੀਕ ਦੀ ਵਰਤੋਂ ਕੀਤੀ ਅਤੇ ਸਫ਼ਲ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਇਸ ਨੂੰ ਆਪਣਾ ਪੇਸ਼ਾ ਬਣਾ ਲਿਆ।
Home ਵਾਇਰਲ 12 ਵੀ ਪਾਸ ਨੌਜਵਾਨ ਇਸ ਤਰਾਂ ਕਰ ਲੈਂਦਾ ਸੀ ਮੁਫ਼ਤ ਵਿਚ ਕੋਈ ਵੀ ਹਵਾਈ ਟਿਕਟ ਬੁੱਕ,2 ਕਰੋੜ ਦੀ ਮਾਰ ਲਈ ਸੀ ਠੱਗੀ
ਵਾਇਰਲ