ਅਮਰੀਕਾ ‘ਚ ਮੁਫ਼ਤ ਛੋਟੀ ਲਾਇਬ੍ਰੇਰੀ ( ਲਿਟਿਲ ਫਰੀ ਲਾਇਬ੍ਰੇਰੀ ) ਦਾ ਰੁਝਾਨ ਵੱਧ ਰਿਹਾ ਹੈ। ਇਸ ਵਿੱਚ ਲੋਕ ਮੁਫ਼ਤ ਵਿੱਚ ਕਿਤਾਬ ਉਧਾਰ ਦੇਣ ਦੇ ਨਾਲ ਵਾਪਿਸ ਵੀ ਕਰ ਸਕਦੇ ਹਨ। ਹਾਲਾਂਕਿ , ਇਦਾਹੋ ਵਿੱਚ ਇੱਕ 110 ਸਾਲ ਪੁਰਾਣੇ ਦਰੱਖਤ ਦੇ ਅੰਦਰ ਬਣੀ ਲਾਇਬ੍ਰੇਰੀ ਲੋਕਾਂ ਦਾ ਧਿਆਨ ਖਿੱਚ ਰਹੀ ਹੈ।
ਸ਼ਰਾਲੀ ਹਾਵਰਡ ਦਾ ਪਹਿਲਾ ਅਤੇ ਮੁੱਖ ਟੀਚਾ ਰੁੱਖ ਨੂੰ ਕੱਟਣ ਤੋਂ ਬਚਾਉਣਾ ਸੀ । ਇਸ ਲਈ ਉਹਨੇ ਆਪਣੀ ਡਿਜਾਨਿੰਗ ਸਕਿਲਸ ਦਾ ਇਸਤੇਮਾਲ ਕਰਦੇ ਹੋਏ ਇਸ ਦਰੱਖਤ ਨੂੰ ਪੂਰੀ ਤਰ੍ਹਾਂ ਬਦਲ ਹੀ ਦਿੱਤਾ।
ਹਾਵਰਡ ਨੇ ਮੁਤਾਬਿਕ ਕੋਟਨਵੁੱਡ ਦਾ ਦਰੱਖਤ ਆਮ ਤੌਰ ‘ਤੇ 50-60 ਸਾਲ ਤੱਕ ਹਰਾ- ਭਰਾ ਰਹਿੰਦਾ ਹੈ। ਹਾਲਾਂਕਿ , ਉਸਦੇ ਘਰ ਦੇ ਕੋਲ ਇਹ ਰੁੱਖ ਦੁਗਣਾ ਸਮਾਂ ਹਰਾ- ਭਰਾ ਰਿਹਾ ।
ਕੁਝ ਸਮਾਂ ਪਹਿਲਾਂ ਇਹ ਸੁੱਕ ਗਿਆ ਅਤੇ ਟਾਹਣੀਆਂ ਡਿੱਗਣ ਲੱਗੀਆਂ । ਇਹ ਰਾਹਗੀਰਾਂ ਲਈ ਮੁਸ਼ਕਿਲ ਪੈਦਾ ਕਰਦਾ ਸੀ । ਜਿਸ ਕਾਰਨ ਲੋਕ ਕਮੇਟੀ ਵਾਲਿਆਂ ਨੇ ਇਸ ਨੂੰ ਕੱਟਣ ਦਾ ਫੈਸਲਾ ਕਰ ਲਿਆ ।
ਅਜਿਹੇ ਵਿੱਚ ਹਾਵਰਡ ਨੇ ਇਸ ਨੂੰ ਬਚਾਉਣ ਲਈ ਅੰਦਰੋਂ ਖੋਖਲਾ ਕਰਕੇ ਵਿਚਾਲੇ ਥਾਂ ਬਣਾ ਕੇ ਛੋਟੀ ਲਾਇਬ੍ਰੇਰੀ ਦੇ ਤੌਰ ‘ਤੇ ਤਿਆਰ ਕਰ ਦਿੱਤਾ । ਸ਼ੈਰਲੀ ਨੇ ਅੰਦਰ ਅਤੇ ਬਾਹਰ ਡਿਜ਼ਾਨਿੰਗ ਦਾ ਕਾਫੀ ਕੰਮ ਕੀਤਾ ।
ਉਸਨੇ ਇਸਦੀ ਛੱਤ ਨੂੰ ਢਲਾਣ ਦਾ ਰੂਪ ਦੇ ਦਿੱਤਾ । ਸ਼ੀਸ਼ੇ ਦਾ ਦਰਵਾਜਾ ਅਤੇ ਰੰਗ ਬਿਰੰਗੀਆਂ ਲਾਈਟਾਂ ਲਗਾ ਕੇ ਰੁੱਖ ਦਾ ਰੂਪ ਹੀ ਬਦਲ ਦਿੱਤਾ । ਸਾਈਨਬੋਰਡ ਦੀ ਥਾਂ ‘ਤੇ ਉਸਨੇ ਲੱਕੜੀ ‘ਤੇ ਨਕਾਸ਼ੀ ਕਰਕੇ ਉਹਨਾਂ ਨੂੰ ਕਿਤਾਬਾਂ ਦਾ ਰੂਪ ਦੇ ਦਿੱਤਾ। ਹਾਵਰਡ ਕਹਿੰਦੀ ਹੈ ਕਿ ਉਹ ਲਿਟਿਲ ਫਰੀ ਲਾਇਬ੍ਰੇਰੀ ਸਕੀਮ ਤੋਂ ਕਾਫੀ ਪ੍ਰਭਾਵਿਤ ਸੀ । ਇਸਦੇ ਤਹਿਤ ਕੋਈ ਵੀ ਵਿਅਕਤੀ ਲਾਇਬ੍ਰੇਰੀ ਵਿੱਚ ਆਪਣੀਆਂ ਕਿਤਾਬਾਂ ਦਾਨ ਦੇ ਸਕਦਾ ਹੈ ਅਤੇ ਦੂਜੇ ਕਿਸੇ ਵਿਅਕਤੀ ਨੂੰ ਇਹਨਾਂ ਦੇ ਪੜ੍ਹਨ ਲਈ ਪੈਸੇ ਵੀ ਨਹੀਂ ਦੇਣੇ ਪੈਂਦੇ ।
ਦੁਨੀਆਂ ਭਰ ਦੇ 100 ਤੋਂ ਵੱਧ ਦੇਸ਼ਾਂ ‘ਚ ਲਗਭਗ 75 ਹਜ਼ਾਰ ਅਜਿਹੀਆਂ ਲਾਇਬ੍ਰੇਰੀਆਂ ਲੋਕਾਂ ਦੇ ਵਾਸਤੇ ਬਣਾਈਆਂ ਗਈਆਂ ਹਨ । ਉਸ ਫੋਟੋ ਸ਼ੇਅਰ ਹੋਣ ਤੋਂ ਬਾਅਦ ਉਸਦੀ ਲਾਇਬ੍ਰੇਰੀ ਵਾਲੀ ਪੋਸਟ ਨੂੰ ਇੱਕ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਵਾਇਰਲ