ਆਈ ਤਾਜਾ ਵੱਡੀ ਖਬਰ

ਪੰਜਾਬ ਤੋਂ ਹਰ ਸਾਲ ਵੱਡੀ ਗਿਣਤੀ ‘ਚ ਪੰਜਾਬੀ ਵਿਦੇਸ਼ਾਂ ਵਿੱਚ ਜਾਂਦੇ ਹਨ l ਜਿੱਥੇ ਜਾ ਕੇ ਓਹੋ ਪੱਕੀ ਰਿਹਾਇਸ਼ ਕਰਦੇ ਹਨ ਤੇ ਸਮੇਂ ਅਨੁਸਾਰ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਦੇ ਨਾਲ ਵਿਦੇਸ਼ਾਂ ਚ ਰਹਿਣ ਬਸੇਰਾ ਕਰਦੇ ਹਨ l ਪਰ ਕਈ ਵਾਰ ਵਿਦੇਸ਼ੀ ਧਰਤੀ ਤੇ ਰਹਿੰਦੇ ਪੰਜਾਬੀਆਂ ਤੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਜਦੋਂ ਵੀ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ, ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਉੱਠਦੀ ਹੈ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਵਿਦੇਸ਼ ਧਰਤੀ ਤੇ ਰਹਿੰਦੇ ਇੱਕ ਪਰਿਵਾਰ ਉੱਪਰ ਅਜਿਹਾ ਦੁੱਖਾਂ ਦਾ ਪਹਾੜ ਟੁੱਟ ਗਿਆ ਕਿ ਉਹਨਾਂ ਦੇ 11 ਮਹੀਨੇ ਦੇ ਪੁੱਤ ਦੀ ਅਚਾਨਕ ਮੌਤ ਹੋ ਗਈ l

ਜਿਸ ਕਾਰਨ ਪੂਰੇ ਤੇ ਪੂਰੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ। ਮੈਲਬੋਰਨ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਮੈਲਬੋਰਨ ਦੇ ਪੇਕਨਹੇਮ ‘ਚ ਰਹਿੰਦੇ ਪੰਜਾਬੀ ਪਰਿਵਾਰ ਨਾਲ ਬੇਹਦ ਹੀ ਮੰਦਭਾਗੀ ਘਟਨਾ ਵਾਪਰੀ l ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ 11 ਮਹੀਨੇ ਦਾ ਬੱਚਾ, ਜਿਸਦਾ ਨਾਮ ਜੁਗਾਦ ਦੱਸਿਆ ਜਾ ਰਿਹਾ ਹੈ, ਇਹ ਬੱਚਾ ਘਰ ਦੇ ਪਿਛਲੇ ਹਿੱਸੇ ‘ਚ ਖੇਡ ਰਿਹਾ ਸੀ, ਕਿ ਇਸੇ ਦੌਰਾਨ ਘਰ ‘ਚ ਬਣੇ ਫਿਸ ਟੈਕ ਵਿੱਚ ਇਹ ਬੱਚਾ ਅਚਾਨਕ ਡਿੱਗ ਪਿਆ l ਡਿਗਣ ਕਾਰਨ ਉਹ ਬੇਹੋਸ਼ ਹੋ ਗਿਆ l

ਜਦੋਂ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਚੱਲਿਆ ਤਾਂ, ਉਹਨਾਂ ਵੱਲੋਂ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ, ਬੱਚੇ ਦੀ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ। ਜਿਸਤੋਂ ਬਾਅਦ ਹੁਣ ਭਾਈਚਾਰੇ ਵਲੋਂ ਮੱਦਦ ਵਾਸਤੇ ਲਈ ਇੱਕ ਗੋਫੰਡ ਮੀ ਪੇਜ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਪਰਿਵਾਰ ਹਸਪਤਾਲ ਦੇ ਬਿੱਲਾਂ ਦੀ ਅਦਾਇਗੀ ਕਰ ਸਕੇ ।

ਦੱਸਿਆ ਜਾ ਰਿਹਾ ਹੈ ਕਿ ਜੁਗਾਦ ਦੇ ਮਾਪੇ 2 ਸਾਲ ਪਹਿਲਾਂ ਹੀ ਆਸਟ੍ਰੇਲੀਆ ਆਏ ਸਨ ਤੇ ਇਸ ਵੇਲੇ ਸਟੂਡੈਂਟ ਵੀਜਾ ‘ਤੇ ਹਨ, ਪਰ ਇਸ ਦੁੱਖ ਦਾ ਹੀ ਘਟਨਾ ਦੇ ਵਾਪਰਨ ਤੋਂ ਬਾਅਦ ਪੂਰੇ ਦੇ ਪੂਰੇ ਪਰਿਵਾਰ ਵਿਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ।


ਤਾਜਾ ਜਾਣਕਾਰੀ
11 ਮਹੀਨੇ ਦੇ ਪੁੱਤ ਦੀ ਘਰ ਦੇ ਅੰਦਰ ਹੀ ਹੋਈ ਏਦਾਂ ਮੌਤ , ਪ੍ਰੀਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ
ByadminJanuary 18, 2024Comments Off on 11 ਮਹੀਨੇ ਦੇ ਪੁੱਤ ਦੀ ਘਰ ਦੇ ਅੰਦਰ ਹੀ ਹੋਈ ਏਦਾਂ ਮੌਤ , ਪ੍ਰੀਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ
Previous Postਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਜਿਊਂਦੇ ਜੀ ਸ਼ਖ਼ਸ ਨੇ ਕੀਤਾ ਆਪਣਾ ਸ਼ਰਾਧ ਦੂਜੇ ਹੀ ਦਿਨ ਹੋਈ ਮੌਤ
Next Postਆਰਟੀਫੀਸ਼ੀਅਲ ਇੰਟੈਲੀਜੈਂਸ ਬਣੀ ਵਰਦਾਨ , ਪਹਿਲੀ ਵਾਰ ਡਾਕਟਰਾਂ ਨੇ ਤਕਨੀਕ ਦੀ ਵਰਤੋਂ ਕਰ ਬਚਾਈ ਜਾਨ