ਆਈ ਤਾਜ਼ਾ ਵੱਡੀ ਖਬਰ
ਹਰ ਇੱਕ ਬੱਚਾ ਜਿੱਥੇ ਆਪਣੇ ਜਨਮ ਦਿਨ ਨੂੰ ਲੈ ਕੇ ਖੁਸ਼ੀ ਵਿੱਚ ਹੁੰਦਾ ਹੈ ਕਿਉਂਕਿ ਉਸ ਦੇ ਜਨਮ ਦਿਨ ਨੂੰ ਜਿਥੇ ਉਸ ਦੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਆਪਸ ਵਿੱਚ ਮਿਲ ਕੇ ਮਨਾਇਆ ਜਾਂਦਾ ਹੈ ਉਥੇ ਹੀ ਬੱਚੇ ਨੂੰ ਜਨਮ ਦਿਨ ਦੇ ਮੌਕੇ ਤੇ ਉਸਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਬਹੁਤ ਸਾਰੇ ਤੋਹਫੇ ਵੀ ਦਿੱਤੇ ਜਾਂਦੇ ਹਨ। ਹੁਣ 11 ਨੰਬਰ ਇਕ ਬੱਚੇ ਦੀ ਕਿਸਮਤ ਲਈ ਬਣਿਆ ਸੰਜੋਗ,ਜਿਸ ਦੇ ਜਨਮ ਦਿਨ ਵੀ ਇਸੇ ਤਰੀਕ ਤੋਹਫੇ ਵੀ ਮਿਲੇ 11, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੰਡਨ ਤੋਂ ਸਾਹਮਣੇ ਆਇਆ ਹੈ ਜਿੱਥੇ 11 ਸਾਲਾਂ ਦੇ ਲੜਕੇ ਦੀ ਜ਼ਿੰਦਗੀ ਵਿੱਚ ਗਿਆਰਾਂ ਨੰਬਰ ਖ਼ਾਸ ਅਹਿਮੀਅਤ ਰੱਖਦਾ ਹੈ ਜਿਸ ਕਾਰਨ ਇਹ ਬੱਚਾ ਅੱਜ ਸਾਰੇ ਪਾਸੇ ਸੁਰਖੀਆਂ ਵਿੱਚ ਬਣ ਗਿਆ ਹੈ। ਜਾਣਕਾਰੀ ਦਿੰਦੇ ਹੋਏ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਇਸ ਬੱਚੇ ਦਾ ਜਨਮ 11 ਨਵੰਬਰ ਨੂੰ ਹੋਇਆ ਸੀ। ਜਿਸ ਦੇ ਜਨਮ ਦਾ ਸਮਾਂ ਵੀ ਸਵੇਰੇ 11:11 ਮਿੰਟ ਸੀ ਅਤੇ ਤਰੀਕ ਵੀ 11 ਨਵੰਬਰ 2011 ਸੀ। ਇਸ ਬੱਚੇ ਵੱਲੋਂ ਜਿਥੇ ਬੀਤੇ ਦਿਨੀਂ ਆਪਣਾ ਜਨਮ ਦਿਨ ਮਨਾਇਆ ਗਿਆ ਹੈ ਜੋ ਕੇ ਗਿਆਰਵਾਂ ਜਨਮ ਦਿਨ।
ਹੈਰਾਨੀ ਹੋ ਰਹੀ ਹੈ ਕਿ ਜਿਥੇ ਇਸ ਬੱਚੇ ਦੇ ਜਨਮ ਦੀ ਤਰੀਕ, ਜਨਮ ਤੇ ਸਮਾਂ 11 ਦੇ ਵਿਚ ਆ ਰਿਹਾ ਹੈ। ਉੱਥੇ ਹੀ ਗਿਆਰਵਾਂ ਜਨਮ ਦਿਨ ਮਨਾਇਆ ਗਿਆ ਜਿੱਥੇ ਇਸ ਬੱਚੇ ਨੂੰ ਮਿਲਣ ਵਾਲੇ ਤੋਹਫਿਆਂ ਦੀ ਗਿਣਤੀ ਵੀ 11 ਦੱਸੀ ਗਈ ਹੈ। ਜਿਸ ਤੋਂ ਸਭ ਲੋਕ ਇਹੀ ਸੋਚਦੇ ਹਨ ਕਿ ਗਿਆਰਾਂ ਨੰਬਰ ਇਸ ਬੱਚੇ ਦੀ ਜ਼ਿੰਦਗੀ ਵਿੱਚ ਖਾਸ ਮਹੱਤਤਾ ਰੱਖਦਾ ਹੈ।
ਦੱਸ ਦਈਏ ਕਿ ਇਹ ਬੱਚਾ ਯੂਕੇ ਦੇ ਹਰਟਫੋਰਡਸ਼ਾਇਰ ਵਿੱਚ ਰਹਿੰਦਾ ਹੈ ਅਤੇ ਇਸ ਬੱਚੇ ਦਾ ਨਾਮ ਡੇਨੀਅਲ ਸਾਂਡਰਸ ਹੈ। ਇਸ ਬੱਚੇ ਦੀ ਮਾਂ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਇਸ ਬੱਚੇ ਦੀ ਡਿਲਵਰੀ ਦੀ ਤਰੀਕ ਡਾਕਟਰਾਂ ਵੱਲੋਂ 17 ਨਵੰਬਰ ਦਿੱਤੀ ਗਈ ਸੀ ਉਥੇ ਅਚਾਨਕ ਇਸ ਦਾ ਜਨਮ 11 ਨਵੰਬਰ ਨੂੰ ਛੇ ਦਿਨ ਪਹਿਲਾਂ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਨਾਲ 11 ਨੰਬਰ ਜੁੜ ਗਿਆ ਹੈ ਜਿਸ ਨੂੰ ਉਹ ਖੁਸ਼ਕਿਸਮਤ ਸਮਝਦੇ ਹਨ। ਮਾਂ ਅਤੇ ਬੱਚਾ ਇਸ ਗੱਲ ਤੋਂ ਖੁਸ਼ ਹਨ।
ਤਾਜਾ ਜਾਣਕਾਰੀ