BREAKING NEWS
Search

11 ਸਾਲਾਂ ਬੱਚੇ ਨੂੰ ਮਾਂ ਪਿਓ ਨੇ 22 ਕੁੱਤਿਆਂ ਨਾਲ 2 ਸਾਲ ਘਰ ਚ ਹੀ ਕੈਦ ਰੱਖਿਆ, ਕਰਨ ਲੱਗਿਆ ਕੁੱਤਿਆਂ ਵਾਲੀਆਂ ਹਰਕਤਾਂ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਹਰ ਮਾਂ-ਬਾਪ ਵੱਲੋਂ ਆਪਣੇ ਬੱਚੇ ਨੂੰ ਬਿਹਤਰੀਨ ਜ਼ਿੰਦਗੀ ਦੇਣ ਵਾਸਤੇ ਆਪਣੀ ਜਿੰਦਗੀ ਦੀ ਹਰ ਖੁਸ਼ੀ ਨੂੰ ਨਿਸ਼ਾਵਰ ਕਰ ਦਿੱਤਾ ਜਾਂਦਾ ਹੈ। ਆਪਣੇ ਬੱਚਿਆਂ ਨੂੰ ਬੇਹਤਰੀਨ ਇਨਸਾਨ ਬਣਾਉਣ ਵਾਸਤੇ ਮਾਪਿਆਂ ਵੱਲੋਂ ਆਪਣੀ ਜ਼ਿੰਦਗੀ ਦੀ ਜਮਾਪੁੰਜੀ ਨੂੰ ਵੀ ਖਰਚ ਕਰ ਦਿੱਤਾ ਜਾਂਦਾ ਹੈ। ਹਰ ਮਾਂ-ਬਾਪ ਵੱਲੋਂ ਜਿੱਥੇ ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਆਪਣੇ ਉਪਰ ਲੈ ਲਿਆ ਜਾਂਦਾ ਹੈ। ਉਥੇ ਹੀ ਦੁਨੀਆ ਵਿੱਚ ਕੁਝ ਅਜਿਹੇ ਮਾਂ ਬਾਪ ਵੀ ਹੁੰਦੇ ਹਨ ਜੋ ਮਾਂ-ਬਾਪ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੰਦੇ ਹਨ। ਜਿਨ੍ਹਾਂ ਬਾਰੇ ਸੁਣ ਕੇ ਬਹੁਤ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ। ਹੁਣ ਗਿਆਰਾਂ ਸਾਲਾਂ ਦੇ ਬੱਚੇ ਨੂੰ ਮਾਂ ਬਾਪ ਵੱਲੋਂ 22 ਕੁੱਤਿਆਂ ਦੇ ਨਾਲ ਦੋ ਸਾਲ ਤੱਕ ਕੈਦ ਕਰਕੇ ਘਰ ਵਿਚ ਰੱਖਿਆ ਗਿਆ ਹੈ ਜਿਥੇ ਬੱਚਾ ਕੁੱਤਿਆਂ ਵਾਲੀਆਂ ਹਰਕਤਾਂ ਕਰਨ ਲੱਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ। ਜਿੱਥੇ ਪੁਣੇ ਦੇ ਇਕ ਘਰ ਵਿਚ ਇੱਕ ਮਾਤਾ ਪਿਤਾ ਵੱਲੋਂ ਆਪਣੇ ਗਿਆਰਾਂ ਸਾਲਾਂ ਦੇ ਮਾਸੂਮ ਬੱਚੇ ਨੂੰ 22 ਕੁੱਤਿਆਂ ਨਾਲ ਇੱਕ ਘਰ ਵਿੱਚ ਕੈਦ ਕਰਕੇ ਰੱਖਿਆ ਗਿਆ ਹੈ। ਜੋ ਰੋਜ਼ਾਨਾ ਇਸ ਘਰ ਵਿਚ ਖਾਣਾ ਦੇਣ ਆਉਂਦੇ ਸਨ ਅਤੇ ਖਾਣਾ ਦੇ ਕੇ ਕੁਝ ਸਮੇਂ ਬਾਅਦ ਵਾਪਸ ਚਲੇ ਜਾਂਦੇ ਸਨ। ਇਸ ਘਰ ਵਿਚ ਬੱਚੇ ਦੇ ਹੋਣ ਬਾਰੇ ਜਦੋਂ ਗੁਆਂਢੀਆਂ ਨੇ ਵੇਖਿਆ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਦੋਸ਼ੀ ਮਾਤਾ ਪਿਤਾ ਜਿੱਥੇ ਆਪਣੇ ਬੱਚੇ ਨੂੰ ਕੁੱਤਿਆਂ ਦੇ ਨਾਲ ਕੈਦ ਕਰਕੇ ਰੱਖ ਰਹੇ ਸਨ।

ਉੱਥੇ ਹੀ ਗੁਆਂਢੀਆਂ ਵੱਲੋਂ ਬੱਚੇ ਨੂੰ ਖਿੜਕੀ ਦੇ ਕੋਲ ਕੁੱਤਿਆਂ ਵਾਂਗ ਹੀ ਕੰਮ ਕਰਦੇ ਹੋਏ ਦੇਖਿਆ ਗਿਆ ਤਾਂ ਉਹ ਹੈਰਾਨ ਰਹਿ ਗਏ। ਪੁਲਿਸ ਵੱਲੋਂ ਇਸ ਘਰ ਵਿੱਚ ਆ ਕੇ ਜਦੋਂ ਛਾਪਾ ਮਾਰਿਆ ਗਿਆ ਤਾਂ ਆਵਾਰਾ ਕੁੱਤਿਆਂ ਦੇ ਨਾਲ ਨਾਲ ਇਸ ਬੱਚੇ ਨੂੰ ਵੀ ਬੁੱਧਵਾਰ ਰਾਤ ਨੂੰ ਰਿਹਾਅ ਕੀਤਾ ਗਿਆ ਹੈ।

ਜਿਸ ਤੋਂ ਬਾਅਦ ਇਸ ਬੱਚੇ ਨੂੰ ਪੁਲਿਸ ਵੱਲੋਂ ਚਾਇਲਡ ਲਾਈਨ ਨੂੰ ਭੇਜ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਸ ਬੱਚੇ ਵੱਲੋਂ ਕੁੱਤਿਆਂ ਦੀਆਂ ਤਰ੍ਹਾਂ ਹੀ ਹਰਕਤਾਂ ਕੀਤੀਆਂ ਜਾ ਰਹੀਆਂ ਸਨ ਅਤੇ ਉਨ੍ਹਾਂ ਵਾਂਗ ਭੌਂਕਣਾ ਸ਼ੁਰੂ ਕਰ ਦਿੱਤਾ ਗਿਆ ਹੈ। ਘਰ ਵਿਚ ਜਿਥੇ ਇਕ ਬੈਡ ਰੂਮ ਸੀ ਉੱਥੇ ਹੀ ਬੱਚੇ ਅਤੇ ਕੁੱਤੇ ਰਹਿ ਰਹੇ ਸਨ। ਪੁਲਿਸ ਵੱਲੋਂ ਮਾਤਾ ਪਿਤਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।



error: Content is protected !!