BREAKING NEWS
Search

106 ਸਾਲਾਂ ਦਾਦੀ ਨੇ ਰਚਿਆ ਇਤਿਹਾਸ ,ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਚ ਜਿੱਤੇ 2 ਗੋਲ੍ਡ ਮੈਡਲ

ਆਈ ਤਾਜਾ ਵੱਡੀ ਖਬਰ 

ਉੜਨਪਰੀ ਦਾਦੀ ਨੇ ਰਚਿਆ ਇਤਿਹਾਸ, ਉਮਰ ਸੁਣ ਕੇ ਰਹਿ ਜਾਓਗੇ ਹੈਰਾਨ। 2 ਗੋਲਡ ਮੈਡਲ ਜਿੱਤੇ 18ਵੀਂ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ। ਜਾਣਕਾਰੀ ਮੁਤਾਬਿਕ ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਚਰਖੀ ਦਾਦਰੀ ‘ਚ ਰਹਿਣ ਵਾਲੀ ਉੜਨਪਰੀ ਦਾਦੀ ਇਕ ਵਾਰ ਇਤਿਹਾਸ ਰੱਚਿਆ ਹੈ ਦਾਦੀ ਦੀ ਉਮਰ 106 ਸਾਲਾ ਹੈ। ਦੱਸ ਦਈਏ ਕਿ ਉੜਨਪਰੀ ਦਾਦੀ ਅਕਸਰ ਸੁਰਖੀਆਂ ‘ਚ ਹੀ ਰਹਿੰਦੀ ਹੈ। ਪਰ ਹੁਣ ਚਰਚਾ ਦੇਹਰਾਦੂਨ ‘ਚ ਹੋ ਰਹੇ 18ਵੀਂ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਕਾਰਨ ਹੋ ਰਹੀ ਹੈ। ਜਿਥੇ 2 ਗੋਲਡ ਮੈਡਲ ‘ਉੜਨਪਰੀ’ ਦਾਦੀ ਨੇ ਜਿੱਤੇ ਹਨ। ਦੱਸ ਦਈਏ ਕਿ ਦਾਦੀ ਨੇ 100, 200 ਮੀਟਰ ਦੌੜ ਵਿੱਚ ਭਾਗ ਲੈ ਲਿਆ ਅਤੇ ਇਸ ਦੌੜ ਵਿਚ ਸੋਨ ਤਗਮਾ ਜਿੱਤਿਆ ਹੈ।

ਐਨਾ ਹੀ ਬਸ ਨਹੀਂ ਦਾਦੀ ਨੇ ਸ਼ਾਟ ਪੁਟ ਈਵੈਂਟ ‘ਚ ਵੀ ਬਾਕਮਾਲ ਪ੍ਰਦਰਸ਼ਨ ਨਾਲ ਸਾਰਿਆ ਦਾ ਦਿੱਲ ਜਿਤ ਲਿਆ। ਦਾਦੀ ਦੀ ਮਿਹਨਤ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਜਾਣਕਾਰੀ ਦੇ ਮੁਤਾਬਿਕ ਯੁਵਰਾਨੀ ਮਹਿੰਦਰ ਕੁਮਾਰੀ ਦੀ ਯਾਦ ‘ਚ ਦੇਹਰਾਦੂਨ ‘ਚ 18ਵੀਂ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਦੱਸ ਦਈਏ ਕਿ 2 ਦਿਨਾਂ ਤੱਕ ਇਹ ਖੇਡਾਂ ਚੱਲਣ ਗਈਆ। ਜਿਥੇ 5 ਸਾਲ ਤੋਂ 106 ਸਾਲ ਤੱਕ ਦੇ 800 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ ਜੋ ਵੱਖ-ਵੱਖ ਰਾਜਾਂ ਤੋਂ ਆਉਣ ਗਏ।

ਜਾਣਕਾਰੀ ਮੁਤਾਬਿਕ 100 ਮੀਟਰ ਦੌੜ ‘ਚ ਨਵਾਂ ਵਿਸ਼ਵ ਰਿਕਾਰਡ ਰਾਮਬਾਈ ਨੇ ਵਡੋਦਰਾ ‘ਚ ਆਯੋਜਿਤ ਰਾਸ਼ਟਰੀ ਪੱਧਰ ਦੀ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਬਣਾਇਆ ਸੀ। ਦੱਸ ਦਈਏ ਕਿ ਰਾਮਬਾਈ ਨੇ ਰਾਸ਼ਟਰੀ ਪੱਧਰ ਦੀ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਆਪਣੀਆਂ 3 ਪੀੜ੍ਹੀਆਂ ਨਾਲ 100, 200 ਮੀਟਰ ਦੌੜ, ਲੰਬੀ ਛਾਲ ਅਤੇ ਰਿਲੇਅ ਦੌੜ ਵਿੱਚ 4 ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ। ਰਾਮਬਾਈ ਜੋ ਕਿ ਇੱਕ ਬਜ਼ੁਰਗ ਅਥਲੈਟਿਕਸ ਖਿਡਾਰਣ ਹੈ ਉਸ ਦਾ ਜਨਮ 1 ਜਨਵਰੀ 1917 ਨੂੰ ਹੋਇਆ ਸੀ।

ਬੁਢਾਪੇ ਦੀ ਪਰਵਾਹ ਕੀਤੇ ਬਿਨ੍ਹਾਂ 105 ਸਾਲ ਦੀ ਉਮਰ ਵਿੱਚ ਰਾਮਬਾਈ ਖੇਡਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਲਿਆ। 4 ਗੋਲਡ ਮੈਡਲ ਨਵੰਬਰ 2021 ਵਿੱਚ ਜਿੱਤੇ ਸਨ। ਦਾਦੀ ਦੀ ਮਿਹਨਤ ਦੇਖ ਕੇ ਉਸ ਨੂੰ ਉਡਣਪੜੀ ਪੜਦਾਦੀ ਕਿਹਾ ਜਾਣ ਲੱਗਾ। ਦਾਦੀ ਇਸ ਉਮਰ ਵਿਚ ਪੂਰੀ ਤਰ੍ਹਾਂ ਫਿੱਟ ਹੈ ਅਤੇ ਹਾਲੇ ਵੀ ਇਸ ਉਮਰ ਵਿਚ ਰੋਜ਼ਾਨਾ 5 ਤੋਂ 6 ਕਿਲੋਮੀਟਰ ਦੌੜਦੀ ਹੈ।



error: Content is protected !!