ਕੈਪਟਨ ਦੀ ਪੰਜਾਬ ਨੂੰ ਹਰਾ ਭਰਾ ਬਣਾਉਣ ਵਾਸਤੇ ਵੱਡੀ ਪਹਿਲ
ਪੰਜਾਬ ਵਿੱਚ ਦਿਨੋ ਦਿਨ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ, ਚਾਹੇ ਉਹ ਪਰਾਲੀ ਦੇ ਧੂਏਂ ਤੋਂ ਹੋਵੇ ਜਾਂ ਫੈਕਟਰੀਆਂ ਅਤੇ ਕਾਰਖਾਨਿਆਂ ਦਾ ਪ੍ਰਦੂਸ਼ਣ ਜਾਂ ਫਿਰ ਦਿਨੋ ਦਿਨ ਹੱਦ ਤੋਂ ਜਿਆਦਾ ਵਧਦੀ ਜਾ ਰਹੀ ਦਰੱਖਤਾਂ ਦੀ ਕਟਾਈ।
ਇਸ ਸਭ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਇੱਕ ਵੱਡੀ ਪਹਿਲ ਕਰਨ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਵਿੱਚ ਇਕ ਨਵੀਂ ਸਕੀਮ ਸ਼ੁਰੂ ਕਰਨ ਜਾ ਰਹੇ ਹਨ ਜਿਸ ਅਨੁਸਾਰ 100 ਬੂਟੇ ਲਗਾਉਣ ਵਾਲੇ ਹਰ ਇਨਸਾਨ ਨੂੰ 1940 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।
ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ 550 ਰੁੱਖ ਲਗਾਉਣ ਦੀ ਮੁਹਿੰਮ ਅਸੀਂ ਵਿੱਢੀ ਸੀ ਉਹ ਹੁਣ ਅਸੀਂ ਮਹਾਤਮਾ ਗਾਂਧੀ ਰਾਸ਼ਟਰੀ ਰੋਜ਼ਗਾਰ ਗਰੰਟੀ ਐਕਟ ਅਧੀਨ ਲਿਆਉਣ ਬਾਰੇ ਸੋਚਿਆ ਹੈ।
ਇਸ ਐਕਟ ਅਧੀਨ 100 ਬੂਟੇ ਹਰ ਇੱਕ ਘਰ ਵਿੱਚ ਵੰਡੇ ਜਾਣਗੇ ਤੇ ਉਨ੍ਹਾਂ ਦੀ ਸੰਭਾਲ ਕਰਨ ਵਾਲੇ ਨੂੰ ‘ਵਣਮਿੱਤਰ’ ਕਿਹਾ ਜਾਵੇਗਾ। ਤੇ ਇਹ ਵਣਮਿੱਤਰ ਹੀ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਕਰਨ ਲਈ ਜ਼ਿੰਮੇਵਾਰ ਹੋਵੇਗਾ।
ਇਨ੍ਹਾਂ 10 ਬੂਟਿਆਂ ਵਿਚੋਂ ਜੋ ਕੋਈ ਵੀ 85% ਬੂਟਿਆਂ ਦੀ ਸਾਂਭ-ਸੰਭਾਲ ਕਰਨ ਵਿੱਚ ਕਾਮਯਾਬ ਹੋਇਆ ਉਨ੍ਹਾਂ ਨੂੰ ਪ੍ਰਤੀ ਮਹੀਨਾ 1,940 ਰੁਪਏ ਦਿੱਤੇ ਜਾਣਗੇ। ਇਸ ਤਰੀਕੇ ਨਾਲ ਲੋਕਾਂ ਦਾ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਵਿੱਚ ਧਿਆਨ ਲਗਾਇਆ ਜਾ ਸਕਦਾ ਹੈ ਅਤੇ ਪੰਜਾਬ ਦੇ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਤਾਜਾ ਜਾਣਕਾਰੀ