BREAKING NEWS
Search

100 ਕਿਲੋ ਭਾਰ ਘਟਾਉਣਾ ਚਾਹੁੰਦੀ ਸੀ ਸੋਸ਼ਲ ਮੀਡੀਆ ਸਟਾਰ, ਖਾਣਾ ਪੀਣਾ ਛੱਡਣ ਕਾਰਨ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਅਕਸਰ ਕਿਹਾ ਜਾਂਦਾ ਹੈ ਕਿ ਬਿਮਾਰੀਆਂ ਤੋਂ ਬਚਣ ਲਈ ਮੋਟਾਪੇ ਤੋਂ ਛੁਟਕਾਰਾ ਪਾਉਣ ਅਤੇ ਵਧੀਆ ਦੇਖਣ ਲਈ ਜ਼ਰੂਰੀ ਹੈ। ਪਰ ਇੱਕ ਸੋਸ਼ਲ ਮੀਡੀਆ ਸਟਾਰ ਨੂੰ ਭਰ ਘਟਾਉਣਾ ਮਹਿੰਗਾ ਪੈ ਗਿਆ। ਸੁਣ ਕੇ ਰਹਿ ਜਾਓਗੇ ਹੈਰਾਨ। ਜਾਣਕਾਰੀ ਦੇ ਮੁਤਾਬਿਕ ਪਤਲੇ ਹੋਣ ਲਈ 100 ਕਿਲੋ ਭਾਰ ਘਟਾਉਣਾ ਚਾਹੁੰਦੀ ਸੀ, ਪਰ ਪਤਲੇ ਹੋਣ ਲਈ ਖਾਣਾ ਪੀਣਾ ਛੱਡਣ ਕਾਰਨ ਮੰਦਭਾਗੀ ਘਟਨਾ ਵਾਪਰ ਗਈ ਤੇ ਉਸ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਮਾਮਲਾ ਚੀਨ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇਕ ਸੋਸ਼ਲ ਮੀਡੀਆ ਇਨਫਲੁਏਂਸਰ ਨੇ ਭਾਰ ਘਟਾਉਣ ਲਈ ਗਲਤ ਤਰੀਕਾ ਅਪਣਾ ਲਿਆ ਜਿਸ ਦੀ ਖਮਿਆਜਾ ਉਸ ਨੂੰ ਆਪਣੀ ਜਾਨ ਗੁਆ ਕੇ ਭੁਗਤਣਾ ਪਿਆ।

ਰਿਪੋਰਟ ਮੁਤਾਬਕ 21 ਸਾਲਾਂ ਸੋਸ਼ਲ ਮੀਡੀਆ ਇਨਫਲੁਏਂਸਰ ਕੁਈਹੁਆ ਨੇ ਆਪਣਾ 100 ਕਿਲੋ ਭਾਰ ਘਟਾਉਣਾ ਸੀ, ਹਲਾਂਕਿ ਉਸ ਨੇ ਸਿਰਫ 2 ਮਹੀਨਿਆਂ ‘ਚ 25 ਕਿਲੋ ਭਾਰ ਘਟਾ ਲਿਆ ਸੀ। ਇਸ ਲਈ ਉਸ ਨੇ ਆਪਣਾ ਭਰ ਘਟਾਉਣ ਲਈ ਖਾਣਾ ਪੀਣਾ ਬਿਲਕੁਲ ਛੱਡ ਦਿੱਤਾ ਪਰ ਇਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਿਕ ਕੁਈਹੁਆ ਆਪਣੇ ਸਰੀਰ ਦੇ ਅੱਧੇ ਤੋਂ ਵੱਧ ਭਾਰ ਨੂੰ ਘਟਾ ਕੇ ਸੋਸ਼ਲ ਮੀਡੀਆ ‘ਤੇ ਇੱਕ ਮਿਸਾਲ ਕਾਇਮ ਕਰਨਾ ਚਾਹੁੰਦੀ ਸੀ। ਦੱਸ ਦਈਏ ਕਿ ਕੁਈਹੁਆ ਦਾ ਭਾਰ ਲਗਭਗ 200 ਪੌਂਡ ਸੀ। ਪਰ ਭਾਰ ਘਟਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸੀ। ਇਸ ਲਈ ਕੁਈਹੁਆ ਭਾਰ ਘਟਾਉਣ ਲਈ ਫਿਟਨੈੱਸ ਕੈਂਪ ‘ਚ ਸ਼ਾਮਲ ਹੋਈ ਸੀ, ਜਿੱਥੇ ਉਹ ਭਾਰੀ ਵਰਕਆਊਟ ਕਰਦੀ ਸੀ।

ਇਸੇ ਦੇ ਚਲਦਿਆ ਉਸ ਨੇ ਖਾਣਾ-ਪੀਣਾ ਬਿਲਕੁਲ ਬੰਦ ਕਰ ਦਿੱਤਾ, ਜੋ ਉਸ ਦੀ ਮੌਤ ਦਾ ਕਾਰਨ ਬਣ ਗਿਆ। ਜਾਣਕਾਰੀ ਮੁਤਾਬਕ ਚੀਨੀ ਇਨਫਲੁਏਂਸਰ ਨੇ ਭਾਰ ਘਟਾਉਣ ਲਈ ਇੱਕ ਬੂਟ ਕੈਂਪ ਵਿੱਚ ਹਿੱਸਾ ਲਿਆ ਸੀ। ਜੋ ਆਪਣੇ ਬਹੁਤ ਸਖ਼ਤ ਨਿਯਮਾਂ ਲਈ ਜਾਣਿਆ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਲੋਕ ਇਸ ਬੂਟ ਕੈਂਪ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਇਸ ਨੇ ਲੋਕਾਂ ਨੂੰ ਕੈਂਪਾਂ ਦੇ ਖ਼ਤਰਿਆਂ ਬਾਰੇ ਸੁਰੱਖਿਆ ਚਿਤਾਵਨੀ ਜਾਰੀ ਕਰਨ ਲਈ ਪ੍ਰੇਰਿਆ ਹੈ।

ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੈਂਪਾਂ ਵਿੱਚ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਦੋਵਾਂ ਨਾਲ ਖੇਡਿਆ ਜਾ ਰਿਹਾ ਹੈ। ਜਵਾਨ ਧੀ ਦੀ ਮੌਤ ਤੋਂ ਬਾਅਦ ਮਾਂ ਨੇ ਕਿਹਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਗੱਲ ਨੂੰ ਸਮਝੋਗੇ ਅਤੇ ਜੋ ਲੋਕ ਕੁਈਹੁਆ ਨੂੰ ਮੰਨਣ ਅਤੇ ਉਸ ਵਾਂਗ ਭਾਰ ਘਟਾਉਣ ਬਾਰੇ ਸੋਚ ਰਹੇ ਸਨ, ਕਿਰਪਾ ਕਰਕੇ ਆਪਣਾ ਇਰਾਦਾ ਛੱਡ ਦਿਓ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਜੋ ਸਾਡੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਵੀ ਹੋਵੇ।



error: Content is protected !!