BREAKING NEWS
Search

10 ਸਾਲਾਂ ਬੱਚੀ ਨੂੰ ਸੱਪ ਨੇ ਮਾਰਿਆ ਡੰਗ, ਮੌਤ ਤੋਂ ਪਹਿਲਾਂ ਕਿਹਾ ਮੇਰੀਆਂ ਅੱਖਾਂ ਦਾਨ ਕਰ ਦਿਓ- ਹਰੇਕ ਹੋਇਆ ਭਾਵੁਕ

ਆਈ ਤਾਜ਼ਾ ਵੱਡੀ ਖਬਰ 

ਇਨ੍ਹਾਂ ਦਿਨਾਂ ਦੇ ਵਿਚ ਵਸਣ ਵਾਲੇ ਦਰਦਨਾਕ ਹਾਦਸੇ ਵਿੱਚ ਜਿੱਥੇ ਬੱਚੇ ਵੀ ਕਈ ਕਾਰਨਾਂ ਦੇ ਚਲਦਿਆਂ ਮੌਤ ਦੇ ਸ਼ਿਕਾਰ ਹੋ ਰਹੇ ਹਨ ਉਥੇ ਹੀ ਹੋਰ ਮਾਪਿਆਂ ਵਿੱਚ ਵੀ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਨਾਂ ਕਿਤੇ ਡਰ ਪੈਦਾ ਹੋ ਜਾਂਦਾ ਹੈ। ਇਕ ਤੋਂ ਬਾਅਦ ਇਕ ਬੱਚਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਦੀ ਜਾਣਕਾਰੀ ਸਾਹਮਣੇ ਆਉਂਦੇ ਹੀ ਲੋਕਾਂ ਵਿੱਚ ਡਰ ਵੀ ਪੈਦਾ ਹੋ ਰਿਹਾ ਹੈ। ਹੁਣ ਇੱਥੇ ਬੱਚੀ ਨੂੰ ਸੱਪ ਵੱਲੋਂ ਡੰਗ ਮਾਰਿਆ ਗਿਆ ਹੈ ਜਿੱਥੇ ਮਰਨ ਤੋਂ ਪਹਿਲਾਂ ਲੜਕੀ ਵੱਲੋਂ ਆਪਣੀਆਂ ਅੱਖਾਂ ਦਾਨ ਕੀਤੀਆਂ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 10 ਸਾਲਾ ਬੱਚੀ ਨੂੰ ਸੱਪ ਵੱਲੋਂ ਡੰਗ ਮਾਰ ਦਿੱਤਾ ਗਿਆ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਪਿੰਡ ਰਾਏਥਲੀਆਂ ਦੀ ਰਹਿਣ ਵਾਲੀ 10 ਸਾਲਾਂ ਦੀ ਬੱਚੀ ਉਸ ਸਮੇਂ ਸੱਪ ਦੇ ਡੰਗ ਦਾ ਸ਼ਿਕਾਰ ਹੋ ਗਈ ਜਦੋਂ ਖੇਤਾਂ ਦੇ ਵਿੱਚ ਬਾਹਰਵਾਰ ਬਣੇ ਹੋਏ ਘਰ ਦੇ ਵਿੱਚ ਦਸ ਸਾਲਾ ਬੱਚੀ ਅੰਜਲੀ ਪੁੱਤਰੀ ਪੱਪੂ ਸਿੰਘ ਸ਼ੁਕਰਵਾਰ ਰਾਤ ਨੂੰ ਸੌਂ ਰਹੀ ਸੀ। ਉਸ ਸਮੇਂ ਹੀ ਰਾਤ ਨੂੰ ਜਦੋਂ ਬੱਚੀ ਦੇ ਸੱਪ ਵੱਲੋਂ ਡੰਗ ਮਾਰਿਆ ਗਿਆ ਜਿਸ ਕਾਰਨ ਬੱਚੀ ਰੋਣ ਲੱਗੀ ਅਤੇ ਘਰ ਦੇ ਸਾਰੇ ਮੈਂਬਰ ਵਲੋ ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਜਦੋਂ ਬੱਚੇ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਹੋਰ ਹਸਪਤਾਲ ਭੇਜ ਦਿੱਤਾ ਗਿਆ ਤੇ ਓਥੋਂ ਅੱਗੇ ਉਸ ਬੱਚੀ ਨੂੰ ਜੈਪੁਰ ਹਸਪਤਾਲ ਵਿਚ ਭੇਜਿਆ ਗਿਆ। ਜਿੱਥੇ ਬੱਚੀ ਜੇਰੇ-ਇਲਾਜ ਸੀ ਉਥੇ ਹੀ ਬੱਚੀ ਦੀ ਮੌਤ ਹੋ ਗਈ। ਜਿੱਥੇ ਅੰਜਲੀ ਆਪਣੇ ਮਾਪਿਆਂ ਦੀ ਇਕਲੌਤੀ ਬੇਟੀ ਅਤੇ ਦੋ ਭਰਾਵਾਂ ਦੀ ਭੈਣ ਸੀ। ਆਪਣੇ ਪਿੰਡ ਦੇ ਹੀ ਸਰਕਾਰੀ ਸਕੂਲ ਵਿਚ ਚੌਥੀ ਕਲਾਸ ਵਿੱਚ ਪੜਦੀ ਸੀ।

ਬੱਚੀ ਦੇ ਮਾਪਿਆਂ ਵੱਲੋਂ ਬੱਚੀ ਦੀ ਮੌਤ ਤੋਂ ਬਾਅਦ ਡਾਕਟਰ ਨਾਲ ਗੱਲ ਕੀਤੀ ਗਈ ਕਿ ਉਨ੍ਹਾਂ ਦੀ ਬੱਚੀ ਵੱਲੋਂ ਆਪਣੀਆਂ ਅੱਖਾਂ ਦਾਨ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਉਸ ਵਿਅਕਤੀ ਦੇ ਨਾਲ ਵੀ ਮੁਲਾਕਾਤ ਕਰਵਾਈ ਜਾਵੇ, ਜਿਸ ਵਿਅਕਤੀ ਨੂੰ ਉਨਾਂ ਦੀ ਬੇਟੀ ਦੀਆਂ ਅੱਖਾਂ ਲਗਾਈਆਂ ਜਾਣਗੀਆਂ।



error: Content is protected !!