ਨਵੀਂ ਦਿੱਲੀ : ਜੇਕਰ ਤੁਸੀਂ ਵੀਂ ਕਮਾਈ ਦਾ ਸਾਧਨ ਲੱਭ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਕੰਮ ਦੀ ਹੈ ਕਿਉਂਕਿ IOC, HPCL ਤੇ BPCL ਵਰਗੀਆਂ ਸਰਕਾਰੀ ਤੇਲ ਕੰਪਨੀਆਂ 5000 ਨਵੇਂ ਗੈਸ ਡਿਸਟ੍ਰੀਬਿਊਟਰ ਨਿਯੁਕਤ ਕਰਨ ਜਾ ਰਹੀ ਹੈ। ਇਸ ‘ਚ ਖ਼ਾਸ ਗੱਲ ਇਹ ਹੈ ਕਿ 10 ਵੀਂ ਪਾਸ ਲੋਕ ਵੀਂ ਇਸ ਨੂੰ ਲੈ ਸਕਦੇ ਹਨ ਤੇ ਮੋਟੀ ਕਮਾਈ ਕਰ ਸਕਦੇ ਹਨ।
ਗੈਸ ਏਜੰਸੀ ਲੈਣ ਲਈ ਤੁਹਾਨੂੰ ਕੇਂਦਰ ਸਰਕਾਰ ਦੀ ਰਾਜੀਵ ਗਾਂਧੀ ਗ੍ਰਾਮੀਣ ਯੋਜਨਾ ਤਹਿਤ ਅਪਲਾਈ ਕਰਨਾ ਹੋਵੇਗਾ। ਅਰਜ਼ੀ ਭੇਜਣ ਤੋਂ ਬਾਅਦ ਇੰਟਰਵਿਊ ਲਿਆ ਜਾਵੇਗਾ।
ਤੁਹਾਡੇ ਵੱਲੋਂ ਦਿੱਤੇ ਗਏ ਦਸਤਾਵੇਜਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ । ਵੈਰੀਫਿਕੇਸ਼ਨ ‘ਚ ਜ਼ਮੀਨ ਤੋਂ ਲੈ ਕੇ ਸਾਰੀਆਂ ਗੱਲਾਂ ਦੀ ਪੜਤਾਲ ਕੀਤੀ ਜਾਵੇਗੀ। ਜੇਕਰ ਤੁਸੀਂ ਇਨ੍ਹਾਂ ‘ਚ ਸਫਲ ਰਹੇ ਤਾਂ ਤੁਹਾਨੂੰ ਗੈਸ ਏਜੰਸੀ ਅਲਾਟ ਕਰ ਦਿੱਤੀ ਜਾਵੇਗੀ।
ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਹਾਡੀ ਉਮਰ 21 ਸਾਲ ਜਾ ਉਸ ਤੋਂ ਵੱਧ ਹੈ ਤਾਂ ਹੀ ਤੁਸੀਂ ਏਜੰਸੀ ਖੋਲ ਸਕੋਗੇ। ਇਸ ਦੇ ਲਈ ਸਰਕਾਰ ਵੱਲੋਂ ਤੁਹਾਨੂੰ ਰਾਖਵਾਂਕਰਨ ਵੀਂ ਮਿਲਦੀ ਹੈ। 50 ਫ਼ੀਸਦੀ ਰਾਖਵਾਂਕਰਨ ਜਰਨਲ ਸ਼੍ਰੇਣੀ ਲਈ ਹੁੰਦਾ ਹੈ। ਸਾਬਕਾ ਫੌਜੀਆਂ, ਖਿਡਾਰੀ, ਫੌਜ, ਪੁਲਿਸ ਅਤੇ ਸਰਕਾਰੀ ਕਰਮਚਾਰੀਆਂ ਨੂੰ ਵੀ ਰਾਖਵਾਂਕਰਨ ਦਿੱਤਾ ਜਾਂਦਾ ਹੈ।

ਤਾਜਾ ਜਾਣਕਾਰੀ