BREAKING NEWS
Search

1 ਜੁਲਾਈ ਤੋਂ ਵਧਣ ਜਾ ਰਹੇ ਇਸ ਚੀਜ ਦੇ ਏਨੇ ਰੇਟ, ਆਮ ਜਨਤਾ ਨੂੰ ਕਰਨੀ ਪਵੇਗੀ ਜੇਬ ਢਿਲੀ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਭਰ ਵਿੱਚ ਵਧ ਰਹੀ ਮਹਿੰਗਾਈ ਆਮ ਲੋਕਾਂ ਦਾ ਲੱਕ ਤੋੜਨ ਵਿਚ ਲੱਗੀ ਹੋਈ ਹੈ । ਹਰ ਕਿਸੇ ਦੇ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਲਗਾਤਾਰ ਜੋ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਉਨ੍ਹਾਂ ਵਿੱਚ ਕੁਝ ਕਟੌਤੀ ਕਰ ਕੇ ਉਨ੍ਹਾਂ ਨੂੰ ਕੁਝ ਰਾਹਤ ਦਿੱਤੀ ਜਾਵੇ । ਪਰ ਹਾਲਾਤ ਉਲਟ ਹੀ ਨਜ਼ਰ ਆ ਰਹੇ ਹਨ । ਹਰ ਰੋਜ਼ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ । ਇਸੇ ਵਿਚਕਾਰ ਹੁਣ ਇਕ ਜੁਲਾਈ ਤੋਂ ਇਕ ਅਜਿਹੀ ਚੀਜ਼ ਦੇ ਰੇਟ ਵਧਣ ਜਾ ਰਹੇ ਹਨ । ਜਿਸ ਦੇ ਚਲਦੇ ਹੁਣ ਆਮ ਜਨਤਾ ਨੂੰ ਆਪਣੀ ਜੇਬ ਢਿੱਲੀ ਕਰਨੀ ਪੈ ਸਕਦੀ ਹੈ । ਦਰਅਸਲ ਕੱਚੇ ਮਾਲ ਦੀਆਂ ਕੀਮਤਾਂ ਚ ਵਾਧਾ ਕਾਰਨ ਇਸਪਾਤ ਦੇ ਰੇਟ ਇੱਕ ਜੁਲਾਈ ਤੋਂ ਮੁੜ ਵਧ ਸਕਦੇ ਹਨ ।

ਹਾਲਾਂਕਿ ਇਸ ਤੋਂ ਪਹਿਲਾਂ ਇਸਪਾਤ ਕੀਮਤਾਂ ਵਿੱਚ ਕੁਝ ਗਿਰਾਵਟ ਆਈ ਸੀ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜੀ ਐਸ ਪੀ ਆਈ ਦੇ ਮੈਨੇਜਿੰਗ ਡਾਇਰੈਕਟਰ ਵੀ ਆਰ ਸ਼ਰਮਾ ਵੱਲੋਂ ਇੰਡੀਅਨ ਚੈਂਬਰ ਆਫ ਕਾਮਰਸ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਕੀਤਾ ਗਿਆ । ਉਨ੍ਹਾਂ ਕਿਹਾ ਕਿ ਜਿਥੇ ਹੋਲੇ ਦੀ ਕੀਮਤ ਸਤਾਰਾਂ ਹਜਾਰ ਰੁਪਏ ਪ੍ਰਤੀ ਟਨ ਹੈ । ਉੱਥੇ ਹੀ ਓਡੀਸ਼ਾ ਖਣਿਜ ਨਿਗਮ ਦੇ ਕੱਚੇ ਲੋਹੇ ਦੀਆਂ ਕੀਮਤਾਂ ਅੱਜ ਵੀ ਕਾਫ਼ੀ ਹਨ। ਉਨ੍ਹਾਂ ਆਖਿਆ ਕਿ ਇਸਪਾਤ ਦੀਆਂ ਕੀਮਤਾਂ ਪਹਿਲਾਂ ਹੇਠਾਂ ਆ ਚੁੱਕੀਆਂ ਹਨ ਪਰ ਹੁਣ ਇਨ੍ਹਾਂ ਕੀਮਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ।

ਮੁੱਖ ਤੌਰ ਤੇ ਉੱਚ ਲਾਗਤ ਕਾਰਨ ਇੱਕ ਜੁਲਾਈ ਤੋਂ ਇਸਪਾਤ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾਵੇਗਾ । ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਆਖਿਆ ਸੈਕੰਡਰੀ ਸ਼੍ਰੇਣੀ ਦੇ ਇਸਪਾਤ ਨਿਰਮਾਤਾਵਾਂ ਨੇ ਪਿਛਲੇ ਚਾਰ ਦਿਨਾਂ ’ਚ ਪਹਿਲਾਂ ਹੀ ਸਰੀਏ ਦੀ ਕੀਮਤ 2,000 ਰੁਪਏ ਵਧਾ ਕੇ 55,000 ਰੁਪਏ ਪ੍ਰਤੀ ਟਨ ਕਰ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਕਿ ਇਸਪਾਤ ਨਿਰਮਾਤਾਵਾਂ ’ਤੇ ਦਬਾਅ ਦੇ ਕਈ ਹੋਰ ਕਾਰਨ ਹਨ ਅਤੇ ਇਸ ’ਚ ਕੋਲੇ ਦੀ ਉਪਲੱਬਧਤਾ ਦਾ ਵੀ ਮੁੱਦਾ ਹੈ । ਸੋ ਲਗਾਤਾਰ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਤੇ ਹੁਣ ਇਸਪਾਤ ਦੀਅਾਂ ਕੀਮਤਾਂ ਚ ਵਾਧਾ ਸਬੰਧੀ ਖਬਰਾਂ ਸਾਹਮਣੇ ਆ ਰਹੀਆਂ ਹਨ , ਜਿਸ ਦੇ ਚਲਦੇ ਹੁਣ ਆਮ ਜਨਤਾ ਤੇ ਵੀ ਇਸ ਦਾ ਖਾਸਾ ਪ੍ਰਭਾਵ ਪਵੇਗਾ ।



error: Content is protected !!