ਆਈ ਤਾਜ਼ਾ ਵੱਡੀ ਖਬਰ
ਅਜਿਹੇ ਬਹੁਤ ਸਾਰੇ ਫ਼ਿਲਮੀ ਅਦਾਕਾਰਾਂ ਦੇ ਵੱਲੋਂ ਸਮੇਂ ਸਮੇਂ ਤੇ ਆਪਣੀ ਅਦਾਕਾਰੀ ਦੇ ਜਰੀਏ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਜਾਂਦਾ ਹੈ । ਕਈ ਸੁਪਰ ਸਟਾਰ ਸੋਲੋ ਇਨ੍ਹਾਂ ਦਿਨੀਂ ਆਪਣੇ ਫੈਨਸ ਲਈ ਕਈ ਸੁਪਰ ਡੁਪਰ ਹਿੱਟ ਫ਼ਿਲਮਾਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਖ਼ੂਬ ਪਿਆਰ ਦਿੱਤਾ ਗਿਆ । ਇਸੇ ਵਿਚਾਲੇ ਫ਼ਿਲਮਾਂ ਦੇ ਮਸ਼ਹੂਰ ਸਟਾਰ ਐਕਟਰ ਦੇ ਘਰੇ ਅਚਾਨਕ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ । ਦਰਅਸਲ ਅੱਜ ਸਵੇਰੇ ਤੜਕੇ ਸਾਊਥ ਇੰਡਸਟਰੀ ਤੋਂ ਇਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਜਿੱਥੇ ਸਾਊਥ ਸੁਪਰਸਟਾਰ ਮਹੇਸ਼ ਬਾਬੂ ਦੀ ਮਾਂ ਇੰਦਰਾ ਦੇਵੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ।
ਉਹ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਸੀ ਤੇ ਲੰਬੀ ਬੀਮਾਰੀ ਦੇ ਕਾਰਨ ਹੀ ਅੱਜ ਉਨ੍ਹਾਂ ਨੇ ਆਖ਼ਰੀ ਸਾਹ ਹਸਪਤਾਲ ਵਿਖੇ ਲਏ । ਉਨ੍ਹਾਂ ਨੂੰ ਕੁਝ ਸਮੇਂ ਲਈ ਵੈਂਟੀਲੇਟਰ ਤੇ ਏ ਆਈ ਜੀ ਹਸਪਤਾਲ ਵਿੱਚ ਰੱਖਿਆ ਗਿਆ ਸੀ ਤੇ ਬੁੱਧਵਾਰ ਅੱਜ ਸਵੇਰੇ ਦੇਖਦਿਆਂ ਉਹਨਾਂ ਨੇ ਆਖ਼ਰੀ ਸਾਹ ਲਿਆ । ਇਸ ਦੌਰਾਨ ਮਹੇਸ਼ ਬਾਬੂ ਕਈ ਵਾਰ ਮਾਂ ਨੂੰ ਠੀਕ ਮਿਲਣ ਹਸਪਤਾਲ ਵੀ ਪਹੁੰਚੇ ਸਨ । ਦੱਸ ਦੇਈਏ ਮਹੇਸ਼ ਬਾਬੂ ਦੀ ਮਾਂ ਇੰਦਰਾ ਦੇਵੀ ਸੁਪਰਸਟਾਰ ਕ੍ਰਿਸ਼ਨਾ ਗਾਰੂ ਤੋਂ ਵੱਖ ਹੋ ਕੇ ਅਤੇ ਵਿਜੇਨਿਰਮਲਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਇਕੱਲੀ ਰਹਿ ਰਹੀ ਸੀ।
ਮਹੇਸ਼ ਬਾਬੂ ਅਤੇ ਹੋਰ ਪਰਿਵਾਰਕ ਮੈਂਬਰ ਅਕਸਰ ਉਨ੍ਹਾਂ ਨੂੰ ਮਿਲਣ ਆਉਂਦੇ ਰਹਿੰਦੇ ਸਨ। ਇਸ ਤੋਂ ਇਲਾਵਾ ਮਹੇਸ਼ ਬਾਬੂ ਹਮੇਸ਼ਾਂ ਆਪਣੀ ਮਾਂ ਨਾਲ ਸੋਸ਼ਲ ਮੀਡੀਆ ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਸਨ । ਖ਼ਾਸ ਮੌਕਿਆਂ ਤੇ ਐਵਾਰਡ ਸ਼ੋਅ ਚ ਉਹ ਆਪਣੀ ਮਾਂ ਨਾਲ ਹੀ ਜਾਂਦੇ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਹੇਸ਼ ਬਾਬੂ ਦੇ ਵੱਡੇ ਭਰਾ ਰਮੇਸ਼ ਬਾਬੂ ਦੀ ਸਿਹਤ ਖ਼ਰਾਬ ਹੋਣ ਕਾਰਨ ਕੁਝ ਦਿਨ ਪਹਿਲਾਂ ਹੀ ਦੇਹਾਂਤ ਹੋ ਗਿਆ ਸੀ ਤੇ ਹੁਣ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਚੁੱਕਿਆ ਹੈ ।
ਜਿਸ ਦੇ ਚੱਲਦੇ ਮਹੇਸ਼ ਬਾਬੂ ਨੂੰ ਇਕ ਵੱਡਾ ਝਟਕਾ ਲੱਗਿਆ ਹੈ । ਉੱਥੇ ਹੀ ਪਰਿਵਾਰਕ ਮੈਂਬਰਾਂ ਸਮੇਤ ਕਈ ਸਾਊਥ ਫਿਲਮ ਇੰਡਸਟਰੀ ਦੇ ਸਟਾਰ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ ਤੇ ਇਸ ਦੁਖਦਾਈ ਸਮੇਂ ਵਿਚ ਉਨ੍ਹਾਂ ਨਾਲ ਦੁੱਖ ਸਾਂਝਾ ਕਰ ਰਹੇ ਹਨ ।
ਤਾਜਾ ਜਾਣਕਾਰੀ