BREAKING NEWS
Search

ਹੱਥ ਚ ਬੰਨੀ ਘੜੀ ਨੇ ਇੰਝ ਬਚਾਈ ਵਿਅਕਤੀ ਦੀ ਜਾਨ, ਪਤਨੀ ਨੇ ਜਨਮਦਿਨ ਮੌਕੇ ਕੀਤੀ ਸੀ ਗਿਫਟ

ਆਈ ਤਾਜ਼ਾ ਵੱਡੀ ਖਬਰ 

ਵੱਖ-ਵੱਖ ਕੰਪਨੀਆਂ ਵੱਲੋਂ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਮਾਰਕੀਟ ਵਿੱਚ ਉਤਾਰੀਆ ਜਾ ਰਹੀਆਂ ਹਨ ਉਥੇ ਹੀ ਐਪਲ ਕੰਪਨੀ ਵੱਲੋਂ ਜਿਥੇ ਆਪਣੇ ਬਹੁਤ ਸਾਰੇ ਪ੍ਰੋਡਕਟ ਮਾਰਕੀਟ ਵਿਚ ਉਤਾਰੇ ਜਾਂਦੇ ਹਨ ਅਤੇ ਲੋਕਾਂ ਵੱਲੋਂ ਇਨ੍ਹਾਂ ਦਾ ਖੁਸ਼ੀ-ਖੁਸ਼ੀ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ। ਜਿਸ ਦੀਆਂ ਵਧੇਰੇ ਕੀਮਤਾਂ ਨੂੰ ਦੇਖਦੇ ਹੋਏ ਇਸ ਨੂੰ ਖ਼ਰੀਦਣਾ ਹਰ ਇੱਕ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਪਰ ਇਸ ਦੀ ਉੱਚ ਕੀਮਤ ਇਸ ਵਿਚ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਦੇ ਕਾਰਨ ਹੀ ਲਾਗੂ ਕੀਤੀ ਜਾਂਦੀ ਹੈ। ਪਰ ਕਈ ਵਾਰ ਅਜਿਹੀਆਂ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਖਾਸ ਅਹਿਮੀਅਤ ਰੱਖਦੀਆਂ ਹਨ। ਜਿਸ ਬਾਰੇ ਸੋਚ ਕੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ। ਅਜਿਹੀਆਂ ਚੀਜ਼ਾਂ ਜਿੱਥੇ ਇਨਸਾਨ ਦੀ ਜ਼ਿੰਦਗੀ ਨੂੰ ਬਚਾਉਣ ਵਿੱਚ ਕਈ ਵਾਰ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਉਥੇ ਹੀ ਇਹਨਾਂ ਦੀ ਕੀਮਤ ਡਾਕਟਰਾਂ ਦੇ ਬਰਾਬਰ ਹੋ ਜਾਂਦੀ ਹੈ।

ਹੁਣ ਹੱਥ ਵਿੱਚ ਬੰਨ੍ਹੀ ਘੜੀ ਵੱਲੋਂ ਵਿਅਕਤੀ ਦੀ ਜਾਨ ਬਚਾਈ ਗਈ ਹੈ ਜੋ ਪਤਨੀ ਵੱਲੋ ਜਨਮ ਦਿਨ ਦੇ ਮੌਕੇ ਤੇ ਗਿਫਟ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਦੀ ਪਤਨੀ ਵੱਲੋਂ ਉਸ ਦੇ ਜਨਮ ਦਿਨ ਦੇ ਮੌਕੇ ਤੇ ਉਸਨੂੰ ਇੱਕ ਐਪਲ ਦੀ ਘੜੀ ਗਿਫਟ ਕੀਤੀ ਗਈ ਸੀ। ਜਿਸ ਦੇ ਜ਼ਰੀਏ ਹੀ ਇਸ ਵਿਅਕਤੀ ਨੂੰ ਦਿਲ ਦੀ ਧੜਕਣ ਦੇ ਘੱਟ ਹੋਣ ਦੀ ਜਾਣਕਾਰੀ ਮਿਲੀ ਅਤੇ ਇਸ 54 ਸਾਲਾ ਵਿਅਕਤੀ ਡੇਵਿਡ ਦੀ ਧੜਕਨ ਵੀ ਜਿੱਥੇ 48 ਘੰਟਿਆਂ ਵਿੱਚ 138 ਵਾਰ ਬੰਦ ਹੋ ਗਈ ਅਤੇ ਦਿਲ ਦੀ ਧੜਕਨ ਕਾਫ਼ੀ ਘੱਟ ਗਈ ਸੀ।

ਜਿਸ ਤੋਂ ਬਾਅਦ ਇਸ ਵਿਅਕਤੀ ਵੱਲੋਂ ਦਿਲ ਦੇ ਰੋਗਾਂ ਦੇ ਮਾਹਿਰ ਨੂੰ ਆਪਣਾ ਚੈਕਅਪ ਕਰਵਾਇਆ ਗਿਆ। ਉਸ ਦੀ ਘੜੀ ਵੱਲੋਂ ਜਿਥੇ ਦਿਲ ਦੀ ਧੜਕਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਜੋ ਕਿ ਆਮ 60 ਤੋਂ 100 ਦੇ ਵਿਚਕਾਰ ਹੋਣੀ ਚਾਹੀਦੀ ਸੀ ਪਰ ਇਸ ਵਿਅਕਤੀ ਦੀ ਧੜਕਣ 30 ਰਹਿ ਜਾਣ ਦੇ ਕਾਰਨ ਉਸ ਵਿਅਕਤੀ ਵੱਲੋਂ ਇਹਤਿਆਤ ਵਰਤੀ ਗਈ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਨੂੰ ਦਿਖਾਇਆ ਗਿਆ ਜਿਥੇ ਉਸ ਵਿਅਕਤੀ ਦੀ ਹਾਰਟ ਅਟੈਕ ਕਾਰਨ ਮੌਤ ਵੀ ਹੋ ਸਕਦੀ ਸੀ

ਪਰ ਇਲਾਜ਼ ਦੌਰਾਨ ਉਸ ਨੂੰ ਬਾਇਪਾਸ ਸਰਜਰੀ ਕਰਵਾਉਣੀ ਪਈ ਅਤੇ ਪੇਸਮੇਕਰ ਲਗਾ ਦਿੱਤਾ ਗਿਆ ਜਿਸ ਕਾਰਨ ਉਸ ਵਿਅਕਤੀ ਦੀ ਜ਼ਿੰਦਗੀ ਬਚੀ ਅਤੇ ਉਸ ਵੱਲੋਂ ਆਖਿਆ ਗਿਆ ਹੈ ਕਿ ਇਹ ਜ਼ਿੰਦਗੀ ਉਸ ਦੀ ਪਤਨੀ ਤੇ ਉਸ ਦੇ ਦਿੱਤੇ ਹੋਏ ਤੋਹਫ਼ੇ ਕਾਰਨ ਬਚੀ ਹੈ।



error: Content is protected !!