ਇਸ ਵੇਲੇ ਇੱਕ ਵੱਡੀ ਖ਼ਬਰ ਉਹਨਾਂ ਲੋਕਾਂ ਨਾਲ ਜੁੜੀ ਸਾਹਮਣੇ ਆ ਰਹੀ ਹੈ ਜੋ ਹੜ੍ਹਾਂ ਕਰਕੇ ਆਪਣਾ ਸਭ ਕੁੱਝ ਗੁਆ ਚੁੱਕੇ ਹਨ ਪਰ ਫੇਰ ਵੀ ਉਹਨਾਂ ਦੇ ਹੌਸਲੇ ਬੁਲੰਦ ਹਨ। ਪਰ ਵੱਡੀ ਗੱਲ ਇਹ ਹੈ ਕਿ ਇਹਨਾਂ ਭੈਣਾਂ-ਭਰਾਵਾਂ ਅਤੇ ਬੇਸਹਾਰਿਆਂ ਤੇ ਬੇਜ਼ੁਬਾਨਾਂ ਨਾਲ ਹੁਣ ਕੌਣ ਖੜੇਗਾ ਕਿਉਂਕਿ ਸਰਕਾਰ ਨੇ ਤਾਂ ਅਖਬਾਰਾਂ ਤੇ ਟੈਲੀਵਿਜ਼ਨਾਂ ‘ਤੇ ਵੱਡੇ ਵੱਡੇ ਬਿਆਨ ਦਾਗ ਕੇ ਪਾਸੇ ਹੋ ਜਾਣਾ ਅਤੇ ਲੋਕਾਂ ਨੇ ਤਰਸਦੇ ਰਹਿਣਾ ਉਹਨਾਂ ਵੱਲੋਂ ਕੀਤੇ ਐਲਾਨਾਂ ਦੇ ਧਰਾਤਲ ‘ਤੇ ਅਮਲੀ ਰੂਪ ਲੈਣ ਨੂੰ।
ਪਰ ਇੱਕ ਮੀਡੀਆ ਰਿਪੋਰਟ ਅਨੁਸਾਰ ਪਤਾ ਲੱਗਿਆ ਹੈ ਕਿ ਹੜ੍ਹ ਦੌਰਾਨ ਆਮਦਨ ਦੇ ਆਪਣੇ ਸਾਰੇ ਸਾਧਨ ਗੁਆ ਚੁੱਕੀ ਵਿਧਵਾ ਮਨਜੀਤ ਕੌਰ ਦਾ ਸਹਾਰਾ ‘ਕਿਰਤ ਵੰਡੋ ਲਹਿਰ’ ਬਣੀ ਹੈ। ਮੀਡੀਆ ਨੇ ਪਿੰਡ ਜਾਨੀਆਂ ਚਾਹਲ ਵਿਚ ਆਏ ਹੜ੍ਹ ਦੌਰਾਨ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਸੀ। ਹੜ੍ਹ ਕਾਰਨ ਮਨਜੀਤ ਕੌਰ ਦੀ ਸਾਢੇ ਤਿੰਨ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਸੀ ਤੇ ਉਸ ਦੀਆਂ ਦੋ ਮੱਝਾਂ ਵੀ ਹੜ੍ਹ ਵਿਚ ਰੁੜ੍ਹ ਗਈਆਂ ਸਨ। ‘ਕਿਰਤ ਵੰਡੋ ਲਹਿਰ’ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਫਗਵਾੜਾ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਜਾਨੀਆਂ ਚਾਹਲ ਵਿਚ ਮਨਜੀਤ ਕੌਰ ਨਾਲ ਸੰਪਰਕ ਕਰ ਲਿਆ ਹੈ ਤੇ ਉਸ ਨੂੰ ਦੋ ਮੱਝਾਂ ਲੈ ਕੇ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਉਸ ਦਾ ਗੁਆਚਿਆ ਰੁਜ਼ਗਾਰ ਮੁੜ ਬਹਾਲ ਹੋ ਸਕੇ।
ਸੁਖਦੇਵ ਸਿੰਘ ਨੇ ਦੱਸਿਆ ਕਿ ਹੜ੍ਹ ਦੌਰਾਨ ਜਿਹੜੇ ਵੀ ਲੋਕਾਂ ਦੇ ਰੁਜ਼ਗਾਰ ਚਲੇ ਗਏ ਹਨ, ਉਨ੍ਹਾਂ ਦੀ ਪਹਿਲ ਦੇ ਆਧਾਰ ’ਤੇ ਮਦਦ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਪਣਾ ਕੰਮਕਾਰ ਫਿਰ ਸ਼ੁਰੂ ਕਰ ਸਕਣ। ਉਨ੍ਹਾਂ ਕਿਹਾ ਕਿ ਮਨਜੀਤ ਕੌਰ ਦਾ ਜਿੰਨਾ ਵੀ ਨੁਕਸਾਨ ਹੜ੍ਹ ਦੌਰਾਨ ਹੋਇਆ ਹੈ, ਉਸ ਨੂੰ ਸੰਸਥਾ ਭਰਨ ਲਈ ਤਿਆਰ ਹੈ। ਮੱਝਾਂ ਖਰੀਦਣ ਵਿਚ ਉਸ ਦੀ ਪੂਰੀ ਮਦਦ ਕੀਤੀ ਜਾਵੇਗੀ ਭਾਵੇਂ ਉਹ ਜਿੰਨੀ ਵੀ ਮਰਜ਼ੀ ਕੀਮਤ ਦੀਆਂ ਹੋਣ।
ਉਨ੍ਹਾਂ ਦੱਸਿਆ ਕਿ ਕਿਰਤ ਵੰਡੋ ਲਹਿਰ, ‘ਸਿੱਖ ਫਾਰ ਇਕੁਐਲਿਟੀ’ ਜਥੇਬੰਦੀ ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਦਾ ਮੁੱਖ ਉਦੇਸ਼ ਹੜ੍ਹ ਪੀੜਤਾਂ ਦੀ ਮਦਦ ਕਰਨਾ ਹੈ। ਇਸ ਟੀਮ ਵਿਚ ਹਰਪ੍ਰੀਤ ਸਿੰਘ, ਇਕਬਾਲ ਸਿੰਘ, ਸਰਬਜੀਤ ਸਿੰਘ ਤੇ ਉਂਕਾਰ ਸ਼ਾਮਲ ਹਨ।
Home ਵਾਇਰਲ ਹੜ੍ਹਾਂ ਨੇ ਸਭ ਕੁੱਝ ਬਰਬਾਦ ਕਰ ਦਿੱਤਾ ਇਸ ਅੰਮ੍ਰਿਤਧਾਰੀ ਭੈਣ ਦਾ, ਪਰ ਫੇਰ ਵਾਹਿਗੁਰੂ ਦੀ ਐਸੀ ਕਿਰਪਾ ਹੋਈ ਕਿ ਹੁਣ…..!
ਵਾਇਰਲ