ਮੀਂਹ ਬੀਤੇ ਦਿਨੀ ਸੂਬੇ ਵਿੱਚ ਕਿਤੇ-ਕਿਤੇ ਹਲਕੀਆਂ ਫੁਹਾਰਾਂ ਦੇਣ ਤੋਂ ਬਾਅਦ ਪੱਛਮੀ ਸਿਸਟਮ ਅੱਗੇ ਨਿੱਕਲ ਚੁੱਕਿਆ ਹੈ,ਤਾਜਾ ਪੱਛਮੀ ਸਿਸਟਮ ਕੱਲ ਦੇਰ ਰਾਤ ਤੋਂ ਸੂਬੇ ਨੂੰ ਪ੍ਰਭਾਵਿਤ ਕਰੇਗਾ ਅਤੇ ਅਰਬ ਸਾਗਰ ਦੀਆਂ ਨਮ ਹਵਾਵਾਂ ਸਿਸਟਮ ਨੂੰ ਚੰਗੀ ਸਹਾਇਤਾ ਕਰਨਗੀਆਂ ਜਿਸ ਨਾਲ 11 ਮਾਰਚ ਪੰਜਾਬ ਦੇ ਕੁਝ ਖੇਤਰਾਂ ਵਿੱਚ ਤੇਜ ਗਰਜ ਵਾਲੇ ਬੱਦਲ ਬਣਨ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਹੈ,
ਇਸ ਸ਼ਮੇ ਸੂਬੇ ਵਿੱਚ ਤੇਜ ਹਵਾਵਾ ਚੱਲਣ ਅਤੇ ਇੱਕ-ਦੋ ਖੇਤਰਾਂ ਵਿੱਚ ਗੜੇਮਾਰੀ ਪੈਣ ਤੋਂ ਵੀ ਇਨਕਾਰ ਨਹੀ,ਇਸ ਸਿਸਟਮ ਦੁਆਰਾ ਮਾਝਾ,ਅਤੇ ਦੋਆਬਾ ਖੇਤਰ ਚ ਮੌਸਮੀ ਹੱਲ-ਚੱਲ ਬਾਕੀ ਸੂਬੇ ਨਾਲੋ ਥੋੜੀ ਜਿਆਦਾ ਰਵੇਗੀ , ਦੱਸਣਯੋਗ ਹੈ ਮੀਂਹ ਦੀਆਂ ਗਤੀ-ਵਿਧੀਆਂ ਥੋੜੇ ਹਿੱਸਿਆਂ ਤੱਕ ਹੀ ਸੀਮਿਤ ਰਹਿਣਗੀਆਂ ।
12-13 ਮਾਰਚ ਕੋਈ ਜਿਆਦਾ ਮੌਸਮੀ ਹੱਲ-ਚੱਲ ਦੀ ਉਮੀਦ ਨਹੀ ਪਰ ਇੱਕ ਦੋ ਖੇਤਰਾਂ ਚ,ਗਰਜ ਚਮਕ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ ,ਜਦ ਕਿ 14 ਮਾਰਚ ਇੱਕ ਵਾਰ ਫਿਰ ਪੰਜਾਬ ਦੇ ਕੁਝ ਖੇਤਰਾਂ ਵਿੱਚ ਗਰਜ ਚਮਕ ਦੀ ਸਥਿਤੀ ਵੇਖਣ ਨੂੰ ਮਿਲ ਸਕਦੀ ਹੈ।
ਹੁਣ ਇੱਕ ਵਾਰ ਫ਼ਿਰ ਇਸ ਮੀਂਹ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ। ਜੇਕਰ ਪੰਜਾਬ ਅੰਦਰ ਲਗਾਤਾਰ ਇਸ ਤਰ੍ਹਾਂ ਹੀ ਮੀਂਹ ਪੈਂਦਾ ਰਿਹਾ ਤਾਂ ਪੱਕਣ ‘ਤੇ ਆਈ ਫਸਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਮੀਂਹ ਨਾਲ ਤੇਜ਼ ਹਵਾ ਚੱਲਣ ਕਰਕੇ ਫਸਲ ਜਮੀਨ ‘ਤੇ ਵਿੱਛ ਜਾਵੇਗੀ।
ਕਿਸਾਨ ਮੌਸਮ ਨੂੰ ਧਿਆਨ ਰੱਖਦੇ ਹੋਏ ਹੀ ਫਸਲ ਕਣਕ ਅਤੇ ਹੋਰ ਫ਼ਸਲਾਂ ਨੂੰ ਪਾਣੀ ਦੇਣ ਕਿਉਂਕਿ ਹਵਾ ਦੇ ਨਾਲ ਜੇਕਰ ਜ਼ਮੀਨ ਗਿੱਲੀ ਹੋਵੇ ਤਾਂ ਕਣਕ ਡਿੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ ਖਾਸ ਕਰਕੇ ਮਾਝੇ ਅਤੇ ਦੁਆਬੇ ਇਲਾਕੇ ਦੇ ਲੋਕ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣ ,
Punjab ਮੌਸਮ
ਤਾਜਾ ਜਾਣਕਾਰੀ