ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੋ ਜਾਵੋ ਸਾਵਧਾਨ ਹੁਣੇ ਸਵੇਰੇ ਜਾਰੀ ਹੋਇਆ ਪੰਜਾਬ ਲਈ ਸਰਕਾਰੀ ਹੁਕਮ 1 ਜੁਲਾਈ ਤੋਂ ਪੰਜਾਬ ਚ ਬੰਦ ਹੋਣਗੀਆਂ ਇਹ ਚੀਜਾਂ
ਪਟਿਆਲਾ-ਕੌਮੀ ਪੱਧਰ ‘ਤੇ ਦੇਸ਼ ਅੰਦਰ ਰਾਸ਼ਟਰੀ ਗਰੀਨ ਟਿ੍ਬਿਊਨਲ ਦੀ ਸਖ਼ਤੀ ਕਾਰਨ ਰਾਜ ਅੰਦਰ ਪਲਾਸਟਿਕ ਦੇ ਲਿਫ਼ਾਫ਼ਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ |
ਇਸ ਵੇਲੇ ਦੇਸ਼ ਦੇ 22 ਰਾਜਾਂ ‘ਚ 50 ਮਾਈਕਰੋਨ ਵਾਲੇ ਲਿਫ਼ਾਫ਼ੇ ਚੱਲਦੇ ਹਨ ਪਰ ਪੰਜਾਬ ਅੰਦਰ ਇਸ ‘ਤੇ ਪਾਬੰਦੀ ਹੈ | ਚੋਣਾਂ ਖ਼ਤਮ ਹੁੰਦਿਆਂ ਹੀ ਰਾਜ ਸਰਕਾਰ ਦੇ ਆਦੇਸ਼ਾਂ ਤੇ ਹੁਣ ਸਥਾਨਕ ਸਰਕਾਰਾਂ ਵਿਭਾਗ ਵਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ ਹੈ |
ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪਲਾਸਟਿਕ ਦੇ ਮਾਮਲੇ ਨੂੰ ਲੈ ਕੇ ਵਪਾਰੀਆਂ ਦੇ ਦੁਕਾਨਦਾਰਾਂ ਦਾ ਵਫ਼ਦ ਮਿਲਿਆ, ਜਿਨ੍ਹਾਂ ਮੰਗ ਕੀਤੀ ਕਿ ਜਿਸ ਤਰ੍ਹਾਂ ਹੋਰਨਾਂ ਰਾਜਾਂ ਅੰਦਰ 50 ਮਾਈਕਰੋਨ ਵਾਲੇ ਲਿਫ਼ਾਫ਼ੇ ਵਰਤਣ ਦੀ ਆਗਿਆ ਹੈ ਉਨ੍ਹਾਂ ਵਾਂਗ ਪੰਜਾਬ ‘ਚ ਵੀ ਇਸ ਦੀ ਆਗਿਆ ਹੋਵੇ |
ਇਸ ਸਬੰਧੀ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਸ ਸਬੰਧੀ ਫ਼ੈਸਲਾ ਰਾਜ ਸਰਕਾਰ ਨੇ ਕਰਨਾ ਹੈ ਜਦੋਂ ਤੱਕ ਕੋਈ ਨਵਾਂ ਫ਼ੈਸਲਾ ਨਹੀਂ ਹੁੰਦਾ ਉਨ੍ਹਾਂ ਦੀ ਇਸ ਮਾਮਲੇ ‘ਚ ਕਾਰਵਾਈ ਜਾਰੀ ਰਹੇਗੀ | ਅਧਿਕਾਰੀਆਂ ਦਾ ਕਹਿਣਾ ਹੈ ਕਿ ਰੰਗ ਬਿਰੰਗੇ ਲਿਫ਼ਾਫ਼ੇ ਜਿਨ੍ਹਾਂ ਦੀ ਮੁਟਾਈ 10 ਤੋਂ 20 ਮਾਈਕਰੋਨ ਹੁੰਦੀ ਹੈ ਜੋ ਇਸ ਵੇਲੇ ਵਰਤੇ ਜਾ ਰਹੇ ਹਨ ਇਹ ਸਭ ਤੋਂ ਵੱਧ ਹਾਨੀਕਾਰਕ ਹਨ |
ਨਗਰ ਨਿਗਮ ਦੇ ਅਧਿਕਾਰੀਆਂ ਨਾਲ ਇਨ੍ਹਾਂ ਵਪਾਰੀਆਂ ਦੇ ਨੁਮਾਇੰਦਿਆਂ ਦੀ ਦੂਜੀ ਬੈਠਕ ਹੋਈ ਜਿਸ ‘ਚ ਵਪਾਰੀ ਵਰਗ ਵੀ ਸਹਿਮਤ ਹੋਏ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਪਾਬੰਦੀਸ਼ੁਦਾ ਪਲਾਸਟਿਕ ਤੇ ਲਿਫ਼ਾਫ਼ੇ ਬੰਦ ਕਰ ਦੇਣਗੇ ਅਤੇ ਜੋ ਥਰਮੋਕੋਲ ਸ਼ਰੇਆਮ ਵਰਤਿਆ ਜਾ ਰਿਹਾ ਹੈ ਇਸ ਨੂੰ ਵੀ ਖ਼ਤਮ ਕਰ ਦੇਣਗੇ |
ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜਿੱਥੇ 1 ਜੁਲਾਈ ਤੱਕ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਦੇ ਰਹਿਣਗੇ ਅਤੇ ਇਹ ਵੀ ਜਾਣੂ ਕਰਵਾ ਰਹੇ ਹਨ ਕਿ 30 ਜੂਨ ਤੋਂ ਬਾਅਦ ਕਿਸੇ ਵੀ ਕੀਮਤ ‘ਤੇ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਥਰਮੋਕੋਲ ਦੀ ਵਰਤੋਂ ਨਹੀਂ ਹੋਣ ਦੇਣਗੇ, ਉਸ ਵੇਲੇ ਚਲਾਨ ਦੇ ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ |
Home ਤਾਜਾ ਜਾਣਕਾਰੀ ਹੋ ਜਾਵੋ ਸਾਵਧਾਨ ਹੁਣੇ ਸਵੇਰੇ ਜਾਰੀ ਹੋਇਆ ਪੰਜਾਬ ਲਈ ਸਰਕਾਰੀ ਹੁਕਮ 1 ਜੁਲਾਈ ਤੋਂ ਪੰਜਾਬ ਚ ਬੰਦ ਹੋਣਗੀਆਂ ਇਹ ਚੀਜਾਂ
ਤਾਜਾ ਜਾਣਕਾਰੀ