BREAKING NEWS
Search

ਹੋ ਜਾਵੋ ਸਾਵਧਾਨ – ਪੰਜਾਬ ਚ ਆ ਗਈ ਹੁਣ ਇਹ ਨਵੀਂ ਆ ਫ਼ਤ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਫਤਿਹਗੜ੍ਹ ਸਾਹਿਬ ਜ਼ਿਲ੍ਹੇ ‘ਚ ਜਿੱਥੇ ਕੋਰੋਨਾ ਦੀ ਬੀਮਾਰੀ ਨੇ ਭ – ੜ – ਥੂ ਪਾਇਆ ਹੋਇਆ ਹੈ, ਇਸ ਦਰਮਿਆਨ ਹੀ ਜ਼ਿਲ੍ਹੇ ‘ਚ ਇਕ ਨਵੀਂ ਆ – ਫ਼- ਤ ਮੰਡਰਾ ਰਹੀ ਹੈ। ਜ਼ਿਲ੍ਹੇ ਅੰਦਰ ਕੋਰੋਨਾ ਦੇ ਨਾਲ-ਨਾਲ ‘ਡੇਂਗੂ’ ਵੀ ਆਪਣੇ ਪੈਰ ਪਸਾਰ ਰਿਹਾ ਹੈ। ਇਸ ਦੇ ਚੱਲਦਿਆਂ ਹੀ ਸਰਹਿੰਦ ਵਿਖੇ ਇਕ 27 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਰਜਿੰਦਰਾ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ ਹੈ।

ਇਸ ਸਬੰਧੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ ‘ਤੇ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦੇ ਡਾਕਟਰਾਂ ‘ਤੇ ਦੋ – ਸ਼ ਲਾਏ ਹਨ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਦੀ ‘ਡੇਂਗੂ’ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਪਰ ਡਾਕਟਰਾਂ ਵੱਲੋਂ ਮੌਕੇ ‘ਤੇ ਇਲਾਜ ਨਹੀਂ ਕੀਤਾ ਗਿਆ। ਉੱਥੇ ਹੀ ਸਿਵਲ ਹਸਪਤਾਲ ਦੇ ਐਸ. ਐਮ. ਓ. ਦਾ ਕਹਿਣਾ ਸੀ ਕਿ ਸਾਡੇ ਡਾਕਟਰਾਂ ਵੱਲੋ ਕੋਈ ਲਾ – ਪ – ਰ – ਵਾ – ਹੀ. ਨਹੀਂ ਕੀਤੀ ਗਈ ਅਤੇ ਬੀਤੇ ਦਿਨ ਨੌਜਵਾਨ ਦੀ ਹਾਲਤ ਖ – ਰਾ – ਬ ਹੋਣ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਅਤੇ ਡੇਂਗੂ ਬਾਰੇ ਉਹ ਕੁਝ ਨਹੀਂ ਕਹਿ ਸਕਦੇ।

ਪ੍ਰੀਵਾਰ ਨੇ ਦੱਸਿਆ ਕੇ ਡਾਕਟਰਾਂ ਨੇ ਉਨ੍ਹਾਂ ਦੇ ਪੁੱਤ ਦਾ ਸਿਰਫ਼ ਸ਼ੂਗਰ ਟੈਸਟ ਕਰਵਾਇਆ ਅਤੇ ਉਸ ‘ਚ ਸ਼ੂਗਰ 220 ਦੱਸ ਦਿੱਤੀ। ਜਦੋਂ ਨੌਜਵਾਨ ਦਾ ਬਾਹਰੋਂ ਸ਼ੂਗਰ ਦਾ ਟੈਸਟ ਕਰਵਾਇਆ ਗਿਆ ਤਾਂ ਸ਼ੂਗਰ 120 ਆਈ। ਉਸਦਾ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ, ਜਿਸ ਦੀ ਰਿਪੋਰਟ ਨੈਗੇਟਿਵ ਆਈ।

ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤ ਦੀ ਡੇਂਗੂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਉਸ ਨੂੰ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਜਦੋਂ ਪਰਿਵਾਰ ਵਾਲੇ ਨੌਜਵਾਨ ਨੂੰ ਰਜਿੰਦਰਾ ਹਸਪਤਾਲ ਲੈ ਕੇ ਗਏ ਤਾਂ ਉੱਥੇ ਜਾ ਕੇ ਉਸ ਦੀ ਮੌਤ ਹੋ ਗਈ।



error: Content is protected !!