BREAKING NEWS
Search

ਹੋ ਜਾਵੋ ਸਾਵਧਾਨ ਨਹੀ ਤਾ ਲੁਟੇ ਪੁੱਟੇ ਜਾਵੋਗੇ ਦੇਖੋ ਵੱਡੀ ਚੇਤਾਵਨੀ …..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮੁੰਬਈ ਵਿੱਚ ਇੱਕ ਵਪਾਰੀ ਨਾਲ ਹੈਰਾਨ ਕਰਨ ਵਾਲੀ ਠੱਗੀ ਵੱਜੀ ਹੈ। ਕਾਰੋਬਾਰੀ ਦੇ ਅਕਾਉਂਟ ਤੋਂ ਰਾਤੋਂ ਰਾਤ ਇੱਕ ਕਰੋੜ 86 ਲੱਖ ਕਰੋੜ ਰੁਪਏ ਗਾਇਬ ਹੋ ਗਏ ਹਨ। ਇਹ ਘਟਨਾ 27 ਦਸੰਬਰ ਦੀ ਰਾਤ ਦੀ ਹੈ, ਜਦੋਂ ਵਪਾਰੀ ਨੂੰ 6 ਮਿਸ ਕਾਲ ਆਈਆਂ।

ਜਿਨ੍ਹਾਂ ‘ਚ 2 ਨੰਬਰ ਯੂਕੇ, 2 ਇੰਡੀਆ ਅਤੇ 2 ਬਿਨਾ ਨਾਮ ਦੇ ਸੀ। ਸਵੇਰ ਜਦੋਂ ਕਾਰੋਬਾਰੀ ਉੱਠੀਆ ਤਾਂ ਹੈਰਾਨ ਹੋ ਗਿਆ ਕਿਉਂਕਿ ਉਸ ਦਾ ਸਿਮ ਡਿਐਕਟੀਵੈਟ ਹੋ ਗਿਆ ਸੀ। ਇਸ ਤੋਂ ਬਾਅਦ ੳੇਸ ਨੇ ਸਰਵੀਸ ਪ੍ਰੋਵਾਈਡਰ ਨੂੰ ਕਾਲ ਕੀਤੀ ਅਤੇ ਆਪਣਾ ਨੰਬਰ ਅੇਕਟੀਵੈਟ ਕਰਨ ਦੀ ਰਿਕਵੈਸਟ ਪਾਈ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਕਿਸੇ ਨੇ ਉਸ ਦੇ ਬੈਂਕ ਅਕਾਉਂਟ ਤੋਂ 1.86 ਕਰੋੜ ਰੁਪਏ ਉੱਡਾ ਲਏ ਹਨ।

ਬੈਂਕ ਨੇ ਦੱਸਿਆ ਕਿ ਇਹ ਰੁਪਏ ਦੇਸ਼ ਦੇ ਹੀ 14 ਅਕਾਉਂਟ ‘ਚ ਟ੍ਰਾਂਸਫਰ ਹੋਏ ਹਨ ਅਤੇ 14 ਅਕਾਉਂਟ ਤੋਂ 28 ਥਾਂਵਾਂ ‘ਤੇ ਟ੍ਰਾਂਜੇਕਸ਼ਨ ਹੋਈ ਹੈ। ਬੈਂਕ ਸਿਰਫ 20 ਲੱਖ ਰੁਪਏ ਹੀ ਰਿਕਵਰ ਕਰ ਸਕਿਆ ਹੈ। ਬੀਕੇਸੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ‘ਚ ਇਸ ਦੀ ਐਫਆਈਆਰ ਦਰਜ ਕਰ ਲਈ ਹੈ ਅਤੇ ਕਾਰੋਬਾਰੀ ਨੂੰ ਇਸ ਦੀ ਕਿਸੇ ‘ਤੇ ਸ਼ੱਕ ਨਹੀਂ ਹੈ। ਅਜਿਹੇ ਅਪਰਾਧੀ ਫਰਜ਼ੀਵਾੜਾ ਕਰ ਸ਼ਿਕਾਰ ਦਾ ਦੂਜਾ ਸਿਮ ਕਾਰਡ ਬਣਾ ਕੇ ਓਟੀਪੀ ਦਾ ਇਸਤੇਮਾਲ ਕਰਦੇ ਹਨ।



error: Content is protected !!