ਇਸ ਦੀ ਪਹਿਚਾਣ ਅੰਮ੍ਰਿਤ ਰੂਪੀ ਪਾਣੀ ਵਜੋਂ ਕੀਤੀ ਜਾਣੀ ਵੀ ਸੁਭਾਵਿਕ ਹੈ । ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਰ ਅਜ ਪੰਜ ਪਾਣੀਆਂ ਦੀ ਧਰਤੀ ਤੇ ਪਾਣੀ ਦੇ ਹੀ ਗੰਭੀਰ ਸੰਕਟ ਦੇ ਬਦਲ ਮੰਡਰਾ ਰਹੇ ਹਨ ਅਤੇ ਜੇ ਇਸੇ ਤਰ੍ਹਾਂ ਚਲਦਾ ਰਿਹਾ ਅਤੇ ਵੇਲਾ ਨਾ ਸੰਭਾਲਿਆ ਗਿਆ ਤਾਂ ਇਸ ਸੰਕਟ ਦੇ ਇਕ ਕਿਆਮਤ ਦਾ ਰੂਪ ਧਾਰਨ ਕਰਨ ਦੀ ਸੰਭਾਵਨਾ ਹੈ ।
ਦੁਨੀਆਂ ਭਰ ਵਿਚ ਪਾਣੀ ਬਚਾਉਣ ਨੂੰ ਲੈ ਕੇ ਮੁਹਿੰਮ ਚੱਲ ਰਹੀ ਹੈ ਪਰ ਕੋਈ ਧਿਆਨ ਨਹੀਂ ਦੇ ਰਿਹਾ ਹੈ ਹੁਣ ਦੁਨੀਆਂ ਤੋਂ ਪਾਣੀ ਖਤਮ ਹੋਣ ਦੀ ਸ਼ੁਰੂਆਤ ਹੋ ਗਈ ਹੈ ਸਾਊਥ ਅਫ੍ਰੀਕਾ ਦੇ ਕੇਪਟਾਊਨ ਵਿਚ ਮਹਿਜ 10 ਦਿਨ ਦਾ ਪਾਣੀ ਹੋਰ ਬਚਿਆ ਹੈ। ਇਥੇ ਪਾਣੀ ਦੇ ਲਈ ਐਮਰਜੇਂਸੀ ਵਰਗੇ ਹਾਲਾਤ ਹੋ ਗਏ ਹਨ।
ਸਾਰੇ ਛੇ ਵੱਡੇ ਡੈਮ ਲਗਭਗ ਸੁੱਕ ਚੁੱਕੇ ਹਨ ਜੇਕਰ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਬਾਰਿਸ਼ ਨਾ ਹੋਈ ਤਾ ਇਸਦਾ ਲੈਵਲ 21 ਅਪ੍ਰੈਲ ਤੱਕ 13.5 ਪ੍ਰਤੀਸ਼ਤ ਤੋਂ ਵੀ ਥੱਲੇ ਚਲਾ ਜਾਵੇਗਾ ਅਤੇ ਇਸਦੇ ਬਾਅਦ ਘਰਾਂ ਵਿਚ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ ਇਹ ਦੁਨੀਆਂ ਦਾ ਪਹਿਲਾ ਸ਼ਹਿਰ ਹੋਵੇਗਾ ਜਿਥੇ ਪਾਣੀ ਦੇ ਲਈ ਐਮਰਜੈਂਸੀ ਦੇ ਹਾਲਤ ਹਨ ਸ਼ਹਿਰ ਵਿਚ ਲੋਕ ਸੁੱਕੇ ਨੂੰ ਲੈ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵੀ ਕਰ ਰਹੇ ਹਨ ਅਥਾਰਟੀ ਨੇ 21 ਅਪ੍ਰੈਲ ਨੂੰ ਡੇ ਜ਼ੀਰੋ ਘੋਸ਼ਿਤ ਕੀਤਾ ਹੈ ਇਸਦੇ ਬਾਅਦ ਲੋਕਾਂ ਦੇ ਘਰਾਂ ਵਿਚ ਪਾਣੀ ਆਉਣਾ ਬੰਦ ਹੋ ਜਾਵੇਗਾ ਸ਼ਹਿਰ ਦੇ ਲੋਕਾਂ ਨੂੰ ਪੀਣ ਦਾ ਪਾਣੀ ਲੈਣ ਦੇ ਲਾਇਨ ਵਿਚ ਲੱਗਣਾ ਹੋਵੇਗਾ ਇਸਦੇ ਲਈ ਸ਼ਹਿਰ ਵਿੱਚ 200 ਸੈਂਟਰ ਬਣਾਏ ਜਾ ਰਹੇ ਹਨ।
ਹੁਣੇ ਘਰਾਂ ਵਿਚ ਰੋਜ਼ਾਨਾ 87 ਲੀਟਰ ਪਾਣੀ ਦੀ ਸਪਲਾਈ ਹੋ ਰਹੀ ਹੈ ਡੇ ਜ਼ੀਰੋ ਨਾਲ ਸਿਰਫ 27 ਲੀਟਰ ਪਾਣੀ ਮਿਲਗਾ ਉਹ ਵੀ ਲਾਇਨ ਵਿਚ ਲੱਗ ਕੇ ਕੇਪਟਾਉਂਨ ਦੀ ਆਬਾਦੀ 37 ਲਖ ਹੈ ਟੀਮਾਂ ਘਰ ਘਰ ਲੋਕਾਂ ਨੂੰ ਦੱਸ ਰਹੀ ਹੈ ਕਿ ਪਾਣੀ ਕਿਵੇਂ ਬਚਾਇਆ ਜਾਵੇ ਅਤੇ ਘੱਟ ਪਾਣੀ ਵਿਚ ਕੰਮ ਕਿਵੇਂ ਚਲਾਇਆ ਜਾਵੇ
ਆਓ ਆਪਾਂ ਸਾਰੇ ਪਾਣੀ ਦੇ ਇਸ ਸੰਕਟ ਨੂੰ ਪਹਿਚਾਣੀਏ ਅਤੇ ਇਸ ਨੂੰ ਕੁਦਰਤ ਦੀ ਇਸ ਵਡਮੁਲੀ ਦਾਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲੀਏ । ਕਿਹਾ ਜਾਂਦਾ ਹੈ ਕਿ ਕਿਸੇ ਕੌਮ ਜਾਂ ਖਿਤੇ ਦੇ ਲੋਕਾਂ ਨੂੰ ਇਸ ਕਰਕੇ ਹੀ ਯਾਦ ਕੀਤਾ ਜਾਂਦਾ ਹੈ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਕੀ ਛਡ ਕੇ ਗਏ ?
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਇਰਲ