BREAKING NEWS
Search

ਹੋ ਗਈ ਓਹੀ ਗਲ੍ਹ – ਟਰੰਪ ਨੂੰ ਅਚਾਨਕ ਜਾਗਿਆ ਚਾਈਨਾ ਦਾ ਹੇਜ ਕਰਤਾ ਇਹ ਵੱਡਾ ਐਲਾਨ

ਟਰੰਪ ਨੂੰ ਅਚਾਨਕ ਜਾਗਿਆ ਚਾਈਨਾ ਦਾ ਹੇਜ

ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਮਾਰੀ ਲਈ ਅਮਰੀਕਾ ਲਗਾਤਾਰ ਚੀਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਰਿਹਾ ਹੈ। ਹੁਣ ਟਰੰਪ ਦੇ ਰਵੱਈਏ ਚ ਅਚਾਨਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਟਰੰਪ ਨੇ ਚੀਨ ਪ੍ਰਤੀ ਆਪਣੇ ਵਤੀਰੇ ਚ ਨਰਮੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਉਹ ਦੁਨੀਆ ਤੇ ਚੀਨ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ।

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਅਸੀਂ ਦੁਨੀਆ ਨਾਲ ਕੰਮ ਕਰ ਰਹੇ ਹਾਂ ਅਤੇ ਚੀਨ ਨਾਲ ਵੀ ਕੰਮ ਕਰਾਂਗੇ। ਅਸੀਂ ਸਭ ਨਾਲ ਮਿਲ ਕੇ ਕੰਮ ਕਰਾਂਗੇ। ਪਰ ਜੋ ਹੋਇਆ ਉਹ ਕਦੇ ਨਹੀਂ ਹੋਣਾ ਚਾਹੀਦਾ ਸੀ। ਅਮਰੀਕਾ ਚੀਨੀ ਜਹਾਜ਼ ਕੰਪਨੀਆਂ ਨੂੰ ਵੀ ਸੀਮਤ ਉਡਾਣਾਂ ਦੀ ਆਗਿਆ ਦੇਵੇਗਾ। ਯਾਨੀ ਕਿ ਚੀਨੀ ਉਡਾਣਾਂ ਤੇ ਪੂਰਨ ਪਾਬੰਦੀ ਨਹੀਂ ਲਾਈ ਜਾਵੇਗੀ। ਇਸ ਤੋਂ ਪਹਿਲਾਂ ਅਮਰੀਕਾ ਨੇ ਹਾਲ ਹੀ ਚ ਚੀਨ ਦੀਆਂ ਜਹਾਜ਼ ਕੰਪਨੀਆਂ ਤੇ ਪੂਰੀ ਤਰ੍ਹਾਂ ਰੋਕ ਲਾਉਣ ਦਾ ਐਲਾਨ ਕੀਤਾ ਸੀ।

ਚੀਨ ਤੇ ਲੱਗੀਆਂ ਰੋਕਾਂ ਕਾਰਨ ਅਮਰੀਕੀ ਕੰਪਨੀਆਂ ਯੂਨਾਇਟਡ ਤੇ ਡੇਲਟਾ ਨੂੰ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਤੋਂ ਰੋਕ ਦਿੱਤਾ ਗਿਆ ਸੀ। ਆਵਾਜਾਈ ਵਿਭਾਗ ਨੇ ਕਿਹਾ ਕਿ ਅਮਰੀਕਾ ਚੀਨੀ ਜਹਾਜ਼ ਕੰਪਨੀਆਂ ਨੂੰ ਅਮਰੀਕਾ ਤੇ ਚੀਨ ਵਿਚਾਲੇ ਪ੍ਰਤੀ ਹਫ਼ਤਾ ਕੁੱਲ ਚਾਰ ਉਡਾਣਾਂ ਚਲਾਉਣ ਦੇਵੇਗਾ।

ਓਧਰ ਚੀਨ ਵੀ ਅਮਰੀਕੀ ਉਡਾਣਾਂ ਤੇ ਰੋਕ ਤੋਂ ਪਿੱਛੇ ਹਟ ਗਿਆ ਹੈ। ਚੀਨ ਨੇ ਅਮਰੀਕੀ ਜਹਾਜ਼ ਕੰਪਨੀਆਂ ਨੂੰ ਦੇਸ਼ ਲਈ ਸੀਮਤ ਉਡਾਣਾਂ ਚਲਾਉਣ ਦੀ ਆਗਿਆ ਦੇਣ ਦੇ ਫੈਸਲੇ ਦਾ ਐਲਾਨ ਕੀਤਾ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!