ਛਾਪੇਮਾਰੀ ਦੌਰਾਨ ਫੜੀ ਗਈ ਕੁੜੀ ਬੋਲੀ-ਛੱਡ ਦਿਓ 2 ਦਿਨ ਬਾਅਦ ਵਿਆਹ ਹੈ
ਉੱਤਰ ਪ੍ਰਦੇਸ਼ ਦੇ ਦੇਵਰੀਆ ‘ਚ ਪੁਲਸ ਨੇ ਸਟੇਸ਼ਨ ਰੋਡ ‘ਤੇ ਸਥਿਤ ਤਿੰਨ ਹੋਟਲਾਂ ‘ਚ ਛਾਪੇਮਾਰੀ ਕਰ ਕੇ ਇਕ ਵੱਡੇ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਤਿੰਨਾਂ ਹੋਟਲਾਂ ਤੋਂ 29 ਜੋੜਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ‘ਚੋਂ 5 ਔਰਤਾਂ ਅਤੇ 9 ਪੁਰਸ਼ਾਂ ‘ਤੇ ਪੁਲਸ ਨੇ ਦੇਹ ਵਪਾਰ ਐਕਟ ਦੇ ਅਧੀਨ ਮੁਕੱਦਮਾ ਦਰਜ ਕਰ ਕੇ ਜੇਲ ਭੇਜ ਦਿੱਤਾ ਹੈ।
ਪੁਲਸ ਨੇ ਫਿਲਹਾਲ ਨੈਸ਼ਨਲ ਹੋਟਲ, ਇੰਡੀਅਨ ਗੈਸਟ ਹਾਊਸ ਅਤੇ ਸਹਾਰਾ ਪੈਲੇਸ ਨੂੰ ਵੀ ਸੀਜ਼ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਕੁਝ ਹੋਟਲਾਂ ਤੋਂ ਦੇਹ ਵਪਾਰ ਚੱਲਣ ਬਾਰੇ ਪੁਲਸ ਕਮਿਸ਼ਨਰ ਸ਼੍ਰੀਪਤੀ ਮਿਸ਼ਰ ਨੂੰ ਸੂਚਨਾ ਮਿਲੀ ਸੀ।
ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏ.ਐੱਸ.ਪੀ. ਸ਼ਿਸ਼ਯਪਾਲ ਦੀ ਅਗਵਾਈ ‘ਚ ਪੁਲਸ ਨੇ ਹੋਟਲਾਂ ‘ਚ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਏ.ਐੱਸ.ਪੀ. ਨਾਲ ਸੀ.ਓ. ਸਿਟੀ, ਸਦਰ ਕੋਤਵਾਲ, ਮਹਿਲਾ ਥਾਣਾ ਪ੍ਰਧਾਨ ਨਾਲ ਪੁਲਸ ਟੀਮ ਦੁਪਹਿਰ ਨੂੰ ਸਟੇਸ਼ਨ ਰੋਡ ਪਹੁੰਚੀ। ਉੱਥੇ ਪਹਿਲਾਂ ਤੋਂ ਕੁਝ ਸਿਪਾਹੀ ਸਾਧਾਰਣ ਕੱਪੜਿਆਂ ‘ਚ ਮੁਸਤੈਦ ਸਨ।
ਜੋੜੇ ਇਤਰਾਜ਼ਯੋਗ ਹਾਲਤ ‘ਚ ਮਿਲੇ
ਦੇਖਦੇ ਹੀ ਦੇਖਦੇ ਪੁਲਸ ਕਰਮਚਾਰੀਆਂ ਨੇ ਹੋਟਲਾਂ ‘ਤੇ ਛਾਪੇਮਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਇੱਥੋਂ 29 ਜੋੜਿਆਂ ਨੂੰ ਇਤਰਾਜ਼ਯੋਗ ਹਾਲਤ ‘ਚ ਫੜੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਟੇਸ਼ਨ ਕੋਲ ਹੋਟਲਾਂ ‘ਚ ਕਈ ਦਿਨਾਂ ਤੋਂ ਦੇਹ ਵਪਾਰ ਚੱਲ ਰਿਹਾ ਸੀ। ਇਸ ਦੀ ਕਈ ਵਾਰ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਸੀ ਪਰ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਦੱਸਿਆ ਜਾ ਰਿਹਾ ਹੈ ਕਿ ਜਦੋਂ ਲੜਕੇ-ਲੜਕੀਆਂ ਨੂੰ ਪੁਲਸ ਨੇ ਫੜਿਆ ਤਾਂ ਉਹ ਗਿੜਗਿੜਾਉਣ ਲੱਗੇ। ਕਈ ਜੋੜਿਆਂ ਦਾ ਕਹਿਣਆ ਹੈ ਕਿ ਉਹ ਪਹਿਲੀ ਵਾਰ ਹੀ ਹੋਟਲ ਆਏ ਸਨ ਪਰ ਛਾਪਾ ਪੈ ਗਿਆ।
ਉੱਥੇ ਹੀ ਇਕ ਕੁੜੀ ਨੇ ਦੱਸਿਆ ਕਿ ਉਸ ਦਾ 2 ਦਿਨ ਬਾਅਦ ਵਿਆਹ ਹੈ। ਜੇਕਰ ਉਸ ਦੇ ਘਰ ਕਿਸੇ ਨੂੰ ਇਸ ਗੱਲ ਦੀ ਖਬਰ ਲੱਗੇਗੀ ਤਾਂ ਉਹ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੇਗੀ। ਦੇਰ ਸ਼ਾਮ ਤੱਕ ਪੁਲਸ ਫੜੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਬੁਲਾ ਕੇ ਉਨ੍ਹਾਂ ਦੇ ਰਿਸ਼ਤੇ, ਉਮਰ ਬਾਰੇ ਜਾਂਚ ਕਰਦੀ ਰਹੀ।
ਪੁਲਸ ਨੇ ਤਿੰਨ ਹੋਟਲਾਂ ਦੇ ਐਂਟਰੀ ਰਜਿਸਟਰ ਵੀ ਕਬਜ਼ੇ ‘ਚ ਲੈ ਲਏ ਹਨ। ਰਜਿਸਟਰ ‘ਚ ਕਈ ਤਰ੍ਹਾਂ ਦੀਆਂ ਕਮੀਆਂ ਮਿਲੀਆਂ ਹਨ। ਪੁਲਸ ਨੇ ਹੋਟਲ ਦੇ ਸਟਾਫ ਨੂੰ ਵੀ ਹਿਰਾਸਤ ‘ਚ ਲਿਆ ਹੈ, ਫਿਲਹਾਲ ਦੋਸ਼ੀਆਂ ਤੋਂ ਪੁੱਛ-ਗਿੱਛ ਜਾਰੀ ਹੈ।
Home ਤਾਜਾ ਜਾਣਕਾਰੀ ਹੋਟਲਾਂ ‘ਚ ਛਾਪੇਮਾਰੀ ਦੌਰਾਨ ਫੜੀ ਗਈ ਕੁੜੀ ਬੋਲੀ- ‘ਛੱਡ ਦਿਓ, 2 ਦਿਨ ਬਾਅਦ ਵਿਆਹ ਹੈ’ ਅਤੇ ਫਿਰ..
ਤਾਜਾ ਜਾਣਕਾਰੀ